ETV Bharat / technology

ਹੁਣ ਹੀ ਖਰੀਦ ਲਓ ਇਸ ਕੰਪਨੀ ਦੀ ਕਾਰ, ਨਹੀਂ ਤਾਂ ਨਵੇਂ ਸਾਲ ਦੌਰਾਨ ਕੀਮਤਾਂ 'ਚ ਹੋ ਜਾਵੇਗਾ ਵਾਧਾ - HYUNDAI CARS PRICE

Hyundai 1 ਜਨਵਰੀ ਤੋਂ ਕਾਰਾਂ ਦੀਆਂ ਕੀਮਤਾਂ 'ਚ 25,000 ਰੁਪਏ ਦਾ ਵਾਧਾ ਕਰੇਗੀ।

HYUNDAI CARS PRICE
HYUNDAI CARS PRICE (IANS Photo)
author img

By ETV Bharat Tech Team

Published : Dec 5, 2024, 5:38 PM IST

ਨਵੀਂ ਦਿੱਲੀ: ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ 1 ਜਨਵਰੀ, 2025 ਤੋਂ ਆਪਣੇ ਸਾਰੇ ਮਾਡਲ ਰੇਂਜ ਦੀਆਂ ਕੀਮਤਾਂ ਵਿੱਚ ਵਾਧਾ ਕਰੇਗੀ। ਹੁੰਡਈ ਦੀ ਨਵੀਨਤਮ ਕੀਮਤ ਵਾਧੇ ਦਾ ਐਲਾਨ BMW ਸਮੇਤ ਕਈ ਹੋਰ ਵਾਹਨ ਨਿਰਮਾਤਾਵਾਂ ਦੁਆਰਾ ਅਗਲੇ ਸਾਲ ਲਈ ਉਨ੍ਹਾਂ ਦੀਆਂ ਕੀਮਤਾਂ ਵਿੱਚ ਸੋਧ ਕਰਨ ਤੋਂ ਤੁਰੰਤ ਬਾਅਦ ਆਇਆ ਹੈ। ਕੰਪਨੀ ਨੇ ਕਿਹਾ ਹੈ ਕਿ ਇਨਪੁਟ ਲਾਗਤਾਂ, ਪ੍ਰਤੀਕੂਲ ਐਕਸਚੇਂਜ ਦਰਾਂ ਅਤੇ ਲੌਜਿਸਟਿਕਸ ਲਾਗਤਾਂ ਵਿੱਚ ਵਾਧੇ ਕਾਰਨ ਕੀਮਤਾਂ ਵਿੱਚ ਵਾਧਾ ਜ਼ਰੂਰੀ ਹੋ ਗਿਆ ਹੈ।

ਐਲਾਨ 'ਤੇ ਟਿੱਪਣੀ ਕਰਦੇ ਹੋਏ HMIL ਦੇ ਨਿਰਦੇਸ਼ਕ ਅਤੇ ਮੁੱਖ ਸੰਚਾਲਨ ਅਧਿਕਾਰੀ ਤਰੁਣ ਗਰਗ ਨੇ ਕਿਹਾ, “ਹੁੰਡਈ ਮੋਟਰ ਇੰਡੀਆ ਲਿਮਟਿਡ 'ਚ ਸਾਡੀ ਕੋਸ਼ਿਸ਼ ਹਮੇਸ਼ਾ ਵਧਦੀਆਂ ਲਾਗਤਾਂ ਨੂੰ ਘਟਾਉਣ ਦੀ ਰਹੀ ਹੈ। ਹਾਲਾਂਕਿ, ਇਨਪੁਟ ਲਾਗਤਾਂ ਵਿੱਚ ਲਗਾਤਾਰ ਵਾਧੇ ਦੇ ਨਾਲ ਹੁਣ ਇਸ ਲਾਗਤ ਵਾਧੇ ਦੇ ਇੱਕ ਹਿੱਸੇ ਨੂੰ ਮਾਮੂਲੀ ਕੀਮਤ ਸਮਾਯੋਜਨ ਦੁਆਰਾ ਪਾਸ ਕਰਨਾ ਲਾਜ਼ਮੀ ਹੋ ਗਿਆ ਹੈ। ਇਹ ਕੀਮਤ ਵਾਧਾ ਸਾਰੇ ਮਾਡਲਾਂ ਵਿੱਚ ਕੀਤਾ ਜਾਵੇਗਾ ਅਤੇ ਵਾਧੇ ਦੀ ਸੀਮਾ 25000 ਰੁਪਏ ਤੱਕ ਹੋਵੇਗੀ। ਕੀਮਤਾਂ 'ਚ ਵਾਧਾ 1 ਜਨਵਰੀ 2025 ਤੋਂ ਸਾਰੇ MY25 ਮਾਡਲਾਂ 'ਤੇ ਲਾਗੂ ਹੋਵੇਗਾ।-HMIL ਦੇ ਨਿਰਦੇਸ਼ਕ ਅਤੇ ਮੁੱਖ ਸੰਚਾਲਨ ਅਧਿਕਾਰੀ ਤਰੁਣ ਗਰਗ

ਦੱਸ ਦੇਈਏ ਕਿ ਵਰਤਮਾਨ ਵਿੱਚ ਐਚਐਮਆਈਐਲ ਗ੍ਰੈਂਡ i10 NIOS ਲਈ 5.92 ਲੱਖ ਰੁਪਏ ਤੋਂ ਲੈ ਕੇ ਇਲੈਕਟ੍ਰਿਕ ਵਾਹਨ IONIQ 5 ਲਈ 46.05 ਲੱਖ ਰੁਪਏ ਤੱਕ ਦੀਆਂ ਕੀਮਤਾਂ ਦੇ ਨਾਲ ਕਈ ਤਰ੍ਹਾਂ ਦੇ ਵਾਹਨ ਵੇਚਦਾ ਹੈ।

Hyundai ਦੀ ਆਉਣ ਵਾਲੀ ਕਾਰ

ਆਉਣ ਵਾਲੇ ਸਮੇਂ 'ਚ ਕੰਪਨੀ 4 ਨਵੀਆਂ ਕਾਰਾਂ ਨੂੰ ਲਾਂਚ ਕਰ ਸਕਦੀ ਹੈ, ਜਿਸ 'ਚ Hyundai Creta EV, Hyundai Santa Fe, Hyundai IONIQ 6, Hyundai Inster ਆਦਿ ਸ਼ਾਮਲ ਹੋਣਗੀਆਂ।

ਦਸੰਬਰ 'ਚ ਹੀ ਕਰ ਲਓ ਖਰੀਦਦਾਰੀ

ਜੇਕਰ ਤੁਸੀਂ Hyundai ਦੀ ਕਾਰ ਸਾਲ 2024 ਖਤਮ ਹੋਣ ਤੋਂ ਪਹਿਲਾ ਖਰੀਦਦੇ ਹੋ ਤਾਂ ਕਾਫ਼ੀ ਪੈਸੇ ਬਚਾ ਸਕਦੇ ਹੋ, ਕਿਉਕਿ ਨਵੇਂ ਸਾਲ ਤੋਂ ਇਨ੍ਹਾਂ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਹੋ ਜਾਵੇਗਾ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.