ਹੈਦਰਾਬਾਦ: ਇਸ ਸਾਲ ਮਾਂ ਦਿਵਸ 12 ਮਈ ਨੂੰ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ ਜੇਕਰ ਤੁਸੀਂ ਆਪਣੀ ਮਾਂ ਨੂੰ ਖੁਸ਼ ਕਰਨ ਲਈ ਕੋਈ ਤੌਹਫ਼ਾ ਦੇਣਾ ਚਾਹੁੰਦੇ ਹੋ, ਪਰ ਕੁਝ ਸਮਝ ਨਹੀਂ ਆ ਰਿਹਾ, ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਮਾਂ ਨੂੰ ਕਿਹੜੀ ਚੀਜ਼ ਤੌਹਫ਼ੇ ਵਜੋ ਦੇਣਾ ਫਾਇਦੇਮੰਦ ਹੋ ਸਕਦਾ ਹੈ ਅਤੇ ਤੁਸੀਂ ਉਨ੍ਹਾਂ ਨੂੰ ਕੋਈ ਕੰਮ ਦੀ ਚੀਜ਼ ਲੈ ਕੇ ਦੇ ਸਕਦੇ ਹੋ।
ਮਾਂ ਦਿਵਸ ਮੌਕੇ ਤੌਹਫ਼ੇ ਦੇਣ ਦੇ ਸੁਝਾਅ:
Apple iPhone 13: ਮਾਂ ਦਿਵਸ ਮੌਕੇ ਤੁਸੀਂ ਆਪਣੀ ਮਾਂ ਨੂੰ ਆਈਫੋਨ 13 ਦੇ ਸਕਦੇ ਹੋ। ਇਹ ਤੌਹਫ਼ਾ ਉਨ੍ਹਾਂ ਲਈ ਫਾਇਦੇਮੰਦ ਵੀ ਹੋ ਸਕਦਾ ਹੈ। ਆਈਫੋਨ 13 ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.1 ਇੰਚ ਦੀ ਸੂਪਰ ਰੇਟਿਨਾ ਡਿਸਪਲੇ ਮਿਲਦੀ ਹੈ। ਇਸ ਫੋਨ 'ਚ ਸ਼ਾਨਦਾਰ ਫੋਟੋ ਵੀ ਕਲਿੱਕ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ, ਫੋਨ 'ਚ ਨਾਈਟ ਮੋਡ ਵਰਗੇ ਹੋਰ ਵੀ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ। ਇਸ ਤਰ੍ਹਾਂ ਤੁਸੀਂ ਥੋੜ੍ਹੇ ਪੈਸੇ ਖਰਚ ਕਰਕੇ ਆਪਣੀ ਮਾਂ ਨੂੰ ਆਈਫੋਨ 13 ਲੈ ਕੇ ਦੇ ਸਕਦੇ ਹੋ।
Fire-Boltt Visionary ਸਮਾਰਟਵਾਚ: ਜੇਕਰ ਤੁਹਾਡੀ ਮਾਂ ਬਾਹਰ ਕੰਮ ਕਰਨ ਜਾਂਦੀ ਹੈ, ਤਾਂ ਸਮਾਰਟਵਾਚ ਉਨ੍ਹਾਂ ਲਈ ਫਾਇਦੇਮੰਦ ਹੋ ਸਕਦੀ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਵਾਰ-ਵਾਰ ਟਾਈਮ ਕਿਸੇ ਤੋਂ ਪੁਛਣਾ ਅਤੇ ਟਾਈਮ ਦੇਖਣ ਲਈ ਫੋਨ ਬਾਹਰ ਕੱਢਣ ਦੀ ਲੋੜ ਨਹੀਂ ਪਵੇਗੀ। Fire-Boltt Visionary ਸਮਾਰਟਵਾਚ ਇੱਕ ਵਧੀਆਂ ਆਪਸ਼ਨ ਹੋ ਸਕਦਾ ਹੈ। ਇਹ ਵਾਚ ਵੱਡੇ AMOLED ਡਿਸਪਲੇ ਦੇ ਨਾਲ ਆਉਦੀ ਹੈ, ਜੋ ਕਿ 368x448 ਪਿਕਸਲ Resolution ਨੂੰ ਸਪੋਰਟ ਕਰਦੀ ਹੈ। ਬਲੂਟੁੱਥ ਕਾਲਿੰਗ ਲਈ ਇਸ ਸਮਾਰਟਵਾਚ 'ਚ ਦੋ ਦਿਨਾਂ ਦਾ ਬੈਕਅੱਪ ਦਿੱਤਾ ਗਿਆ ਹੈ।
ਏਅਰਬਡਸ: ਤੁਸੀਂ ਆਪਣੀ ਮਾਂ ਨੂੰ ਇਸ ਖਾਸ ਮੌਕੇ 'ਤੇ ਏਅਰਬਡਸ ਵੀ ਲੈ ਕੇ ਦੇ ਸਕਦੇ ਹੋ। ਇਸ ਲਈ boAt Nirvana Ion TWS ਆਪਸ਼ਨ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਬਲੂਟੁੱਥ 5.2 ਕਨੈਕਟਿਵਿਟੀ ਮਿਲਦੀ ਹੈ।
- ਐਲੋਨ ਮਸਕ ਨੇ ਕੀਤਾ ਵੱਡਾ ਐਲਾਨ, X 'ਤੇ ਫਿਲਮਾਂ, ਟੀਵੀ ਸੀਰੀਜ਼ ਸਮੇਤ ਹੋਰ ਵੀ ਬਹੁਤ ਕੁਝ ਅਪਲੋਡ ਕਰ ਸਕਣਗੇ ਯੂਜ਼ਰਸ - X Latest News
- ਵਟਸਐਪ ਦਾ ਬਦਲੇਗਾ ਲੁੱਕ, ਇਨ੍ਹਾਂ ਯੂਜ਼ਰਸ ਨੂੰ ਮਿਲਣਗੇ ਨਵੇਂ ਡਿਜ਼ਾਈਨ ਦੇ ਨਾਲ ਇਹ ਸ਼ਾਨਦਾਰ ਫੀਚਰਸ - WhatsApp Latest News
- Tecno Camon 30 ਸੀਰੀਜ਼ ਜਲਦ ਹੋਵੇਗੀ ਭਾਰਤ 'ਚ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Tecno Camon 30 Series Launch Date
ਮਿਊਜ਼ਿਕ ਪਲੇਅਰ: ਜੇਕਰ ਤੁਹਾਡੀ ਮਾਂ ਭਜਨ ਸੁਣਨ ਦੀ ਸ਼ੌਕੀਨ ਹੈ, ਤਾਂ ਮਿਊਜ਼ਿਕ ਪਲੇਅਰ ਵੀ ਉਨ੍ਹਾਂ ਲਈ ਵਧੀਆਂ ਤੌਹਫ਼ਾ ਹੋ ਸਕਦਾ ਹੈ। ਇਹ ਸਪੀਕਰ 351 ਪ੍ਰੀ-ਲੋਡੇਡ ਏਵਰਗ੍ਰੀਨ ਗਾਣਿਆਂ ਦੇ ਨਾਲ ਆਉਦਾ ਹੈ। ਇਸਨੂੰ ਚਾਰਜ਼ ਕਰਨ ਲਈ USB ਪੋਰਟ ਦਿੱਤਾ ਗਿਆ ਹੈ। ਇੱਕ ਵਾਰ ਚਾਰਜ਼ ਕਰਨ ਤੋਂ ਬਾਅਦ ਘੰਟਿਆਂ ਤੱਕ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ।