ਹੈਦਰਾਬਾਦ: ਗੂਗਲ ਨੇ ਮਿਊਜ਼ਿਕ ਸੁਣਨ ਦੇ ਸ਼ੌਕੀਨਾਂ ਨੂੰ ਸ਼ਾਨਦਾਰ ਤੌਹਫ਼ਾ ਦਿੱਤਾ ਹੈ। ਕੰਪਨੀ ਨੇ ਆਪਣੇ ਗ੍ਰਾਹਕਾਂ ਲਈ 'Hum to Search' ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਪਰ ਗਾਣੇ ਦੇ ਬੋਲ ਯਾਦ ਨਹੀਂ ਹਨ, ਤਾਂ ਗੂਗਲ ਦਾ ਨਵਾਂ ਫੀਚਰ ਤੁਹਾਡੀ ਮਦਦ ਕਰੇਗਾ। ਹੁਣ ਤੁਸੀਂ ਗੁਣਗੁਣਾ ਕੇ ਆਪਣੀ ਪਸੰਦ ਦੇ ਗਾਣੇ ਨੂੰ ਆਸਾਨੀ ਨਾਲ ਸਰਚ ਕਰ ਸਕੋਗੇ। YouTube ਮਿਊਜ਼ਿਕ ਨੇ ਸਭ ਤੋਂ ਵੱਧ ਇੰਤਜ਼ਾਰ ਕੀਤੇ ਜਾਣ ਵਾਲਾ ਫੀਚਰ 'Hum to Search' ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਗੁਣਗੁਣਾ ਕੇ ਗਾਣਿਆਂ ਨੂੰ ਸਰਚ ਕਰ ਸਕਣਗੇ।
'Hum to Search' ਫੀਚਰ ਦੀ ਵਰਤੋ: 9to5Google ਦੀ ਰਿਪੋਰਟ ਅਨੁਸਾਰ, ਇਸ ਅਪਡੇਟ ਦੀ ਮਾਰਚ ਮਹੀਨੇ ਤੋਂ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਇਹ ਫੀਚਰ ਸੰਗੀਤਕ ਧੁਨਾਂ ਦੀ ਪਛਾਣ ਕਰਨ ਲਈ AI ਦੀ ਮਦਦ ਲੈਂਦਾ ਹੈ। ਇਸ ਫੀਚਰ ਦਾ ਇਸਤੇਮਾਲ ਕਰਨਾ ਕਾਫ਼ੀ ਆਸਾਨ ਹੈ। ਇਸ ਲਈ ਸਭ ਤੋਂ ਪਹਿਲਾ ਐਪ ਦੇ ਟਾਪ ਰਾਈਟ ਕਾਰਨਰ 'ਤੇ ਦਿੱਤੇ ਗਲਾਸ ਆਈਕਨ 'ਤੇ ਟੈਪ ਕਰੋ ਅਤੇ ਮਾਈਕ੍ਰੋਫੋਨ ਦੇ ਕੋਲ੍ਹ ਬਣੇ ਨਵੇਂ ਵੇਵਫਾਰਮ ਆਈਕਨ ਨੂੰ ਚੁਣੋ। ਫਿਰ ਤੁਹਾਨੂੰ ਜਿਹੜੇ ਗਾਣੇ ਦੇ ਬੋਲ ਯਾਦ ਨਹੀਂ ਹਨ, ਉਸਨੂੰ ਗੁਣਗੁਣਾ ਕੇ ਗਾਣੇ ਨੂੰ ਸਰਚ ਕਰੋ। ਫਿਰ Youtube ਮਿਊਜ਼ਿਕ ਦਾ AI ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਤੁਹਾਨੂੰ ਫੁੱਲ ਸਕ੍ਰੀਨ ਪੇਜ ਨਜ਼ਰ ਆਉਣ ਲੱਗੇਗਾ, ਜਿਸ 'ਚ ਗਾਣੇ ਦਾ ਕਵਰ ਆਰਟ, ਟਾਈਟਲ, ਆਰਟਿਸਟ, ਐਲਬਮ, ਰਿਲੀਜ਼ ਏਅਰ ਸਮੇਤ ਜਾਣਕਾਰੀ ਦੇਖਣ ਨੂੰ ਮਿਲੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸੁਵਿਧਾ ਨਵੀਂ ਨਹੀਂ ਹੈ, ਕਿਉਕਿ ਗੂਗਲ ਸਰਚ ਨੇ ਸਾਲ 2020 'ਚ ਵੀ ਇਸ ਤਰ੍ਹਾਂ ਦੀ ਹੀ ਸੁਵਿਧਾ ਸ਼ੁਰੂ ਕੀਤੀ ਸੀ ਅਤੇ ਪਿਛਲੇ ਸਾਲ Youtube ਐਪ ਨੇ ਇਸ ਤਰ੍ਹਾਂ ਦੀ ਸੁਵਿਧਾ ਸ਼ੁਰੂ ਕੀਤੀ ਸੀ।
- ਡਿਸਕਾਊਂਟ ਦੇ ਨਾਲ ਲਾਂਚ ਹੋਇਆ ਜੀਓ ਸਿਨੇਮਾ ਪ੍ਰੀਮੀਅਮ ਦਾ ਨਵਾਂ ਪਲੈਨ, ਜਾਣੋ ਕੀਮਤ - JioCinema Premium Plan Launch
- Galaxy Unpacked ਇਵੈਂਟ ਦੀ ਤਰੀਕ ਆਈ ਸਾਹਮਣੇ, ਜਾਣੋ ਕੀ-ਕੁਝ ਹੋ ਸਕਦੈ ਲਾਂਚ - Galaxy Unpacked Event Date
- Realme Narzo N65 5G ਸਮਾਰਟਫੋਨ ਇਸ ਦਿਨ ਹੋਵੇਗਾ ਭਾਰਤ 'ਚ ਲਾਂਚ, ਕੰਪਨੀ ਨੇ ਸ਼ੇਅਰ ਕੀਤਾ ਪੋਸਟਰ - Realme Narzo N65 5G Launch Date
ਇਨ੍ਹਾਂ ਯੂਜ਼ਰਸ ਲਈ ਆਇਆ 'Hum to Search' ਫੀਚਰ: 'Hum to Search' ਫੀਚਰ ਐਂਡਰਾਈਡ ਵਰਜ਼ਨ 7.02 ਲਈ Youtube ਮਿਊਜ਼ਿਕ ਦੇ ਸਰਵਰ ਸਾਈਡ ਅਪਡੇਟ ਦੇ ਰਾਹੀ ਰੋਲਆਊਟ ਕੀਤਾ ਜਾ ਰਿਹਾ ਹੈ। ਹਾਲਾਂਕਿ, ਅਜੇ ਤੱਕ ਇਸ ਬਾਰੇ ਕੋਈ ਅਧਿਕਾਰਿਤ ਤੌਰ 'ਤੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐਂਡਰਾਈਡ ਤੋਂ ਬਾਅਦ ਇਹ ਫੀਚਰ ਐਪਲ ਯੂਜ਼ਰਸ ਲਈ ਵੀ ਪੇਸ਼ ਕੀਤਾ ਜਾ ਸਕਦਾ ਹੈ।