ਹੈਦਰਾਬਾਦ: ਗੂਗਲ ਨੇ 13 ਅਗਸਤ ਨੂੰ ਹੋਏ ਆਪਣੇ ਸਭ ਤੋਂ ਵੱਡੇ ਇਵੈਂਟ Made By Google ਇਵੈਂਟ 'ਚ Gemini Live AI ਨੂੰ ਲਾਂਚ ਕੀਤਾ ਹੈ। ਇਸਨੂੰ ਅਪਗ੍ਰੇਡ ਕਰਕੇ ਪੇਸ਼ ਕੀਤਾ ਗਿਆ ਹੈ। ਅਪਗ੍ਰੇਡ Gemini Live AI ਟੂਲ ਯੂਜ਼ਰਸ ਨਾਲ ਇਨਸਾਨਾਂ ਦੀ ਤਰ੍ਹਾਂ ਗੱਲ੍ਹ ਕਰੇਗਾ। ਇਸ ਤੋਂ ਇਲਾਵਾ, ਯੂਜ਼ਰਸ ਇਸ ਟੂਲ ਤੋਂ ਕਈ ਸਾਰੇ ਕੰਮ ਵੀ ਕਰਵਾ ਸਕਣਗੇ।
Gemini Live AI ਦੀ ਖਾਸ ਗੱਲ: ਫਿਲਹਾਲ, ਕੰਪਨੀ ਨੇ ਇਸ ਟੂਲ ਦਾ X ਪਿਕਸਲ ਸੀਰੀਜ਼ 'ਚ ਦਿੱਤਾ ਹੈ। ਇਸ ਤੋਂ ਬਾਅਦ ਟੂਲ ਨੂੰ ਬਾਕੀ ਸਮਾਰਟਫੋਨ ਯੂਜ਼ਰਸ ਲਈ ਵੀ ਜਾਰੀ ਕੀਤਾ ਜਾਵੇਗਾ। ਇਸ ਟੂਲ ਦੀ ਖਾਸ ਗੱਲ ਇਹ ਹੈ ਕਿ ਇਸਦਾ ਇਸਤੇਮਾਲ ਕਰਨ ਲਈ ਤੁਹਾਨੂੰ ਕੋਈ ਟੈਕਸਟ ਕੰਮਾਡ ਨਹੀਂ ਦੇਣਾ ਪਵੇਗਾ। ਇਹ ਤੁਹਾਡੇ ਬੋਲਣ 'ਤੇ ਕੰਮ ਕਰੇਗਾ। Gemini Live AI ਨਾਲ ਯੂਜ਼ਰਸ ਅੰਗ੍ਰੇਜ਼ੀ ਭਾਸ਼ਾ 'ਚ ਗੱਲ੍ਹ ਕਰ ਸਕਦੇ ਹਨ। ਇਸ ਤੋਂ ਇਲਾਵਾ, Gemini Live AI ਟੂਲ ਪਿਛਲੀਆਂ ਗੱਲਾਂ ਨੂੰ ਯਾਦ ਵੀ ਰੱਖ ਸਕਦਾ ਹੈ ਅਤੇ ਉਸ ਹਿਸਾਬ ਨਾਲ ਜਵਾਬ ਵੀ ਦੇ ਸਕਦਾ ਹੈ।
We’re introducing Gemini Live, a more natural way to interact with Gemini. You can now have a free-flowing conversation, and even interrupt or change topics just like you might on a regular phone call. Available to Gemini Advanced subscribers. #MadeByGoogle pic.twitter.com/eNjlNKubsv
— Google (@Google) August 13, 2024
Gemini Live AI ਟੂਲ 'ਚ ਯੂਜ਼ਰਸ ਦੀ ਸੁਵਿਧਾ ਨੂੰ ਦੇਖਦੇ ਹੋਏ 10 ਅਲੱਗ-ਅਲੱਗ ਆਵਾਜ਼ਾ ਦਿੱਤੀਆਂ ਗਈਆਂ ਹਨ। ਯੂਜ਼ਰਸ ਆਪਣੀ ਪਸੰਦ ਦੀ ਆਵਾਜ ਨੂੰ ਚੁਣ ਕੇ AI ਨਾਲ ਗੱਲ ਕਰ ਸਕਦੇ ਹਨ। ਇਹ ਟੂਲ ਇਨਪੁੱਟ ਸਪੋਰਟ ਲਈ ਟੈਕਸਟ, ਵਾਈਸ ਅਤੇ ਤਸਵੀਰਾਂ ਨੂੰ ਵੀ ਸਮਝ ਸਕਦਾ ਹੈ। ਇਸ ਤੋਂ ਇਲਾਵਾ, ਯੂਜ਼ਰਸ ਟੂਲ ਦੀ ਮਦਦ ਨਾਲ Gmail ਅਤੇ ਗੂਗਲ ਮੈਸੇਜ 'ਚ ਫੋਟੋ ਨੂੰ Drag ਅਤੇ Drop ਵੀ ਕਰ ਸਕਣਗੇ।
- Google Pixel 9 ਸੀਰੀਜ਼ ਲਾਂਚ, ਸ਼ਾਨਦਾਰ ਕੈਮਰਾ ਅਤੇ ਸਟੋਰੇਜ ਆਪਸ਼ਨਾਂ ਦੇ ਨਾਲ ਲੈਸ ਹੈ ਇਹ ਫੋਨ - Google Pixel 9 Launch
- ਰੱਖੜੀ ਮੌਕੇ ਗਿਫ਼ਟ ਦੇਣ ਲਈ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਸਮਾਰਟਫੋਨਾਂ ਦੀ ਸੂਚੀ ਦੇਖੋ, ਭੈਣ ਹੋ ਜਾਵੇਗੀ ਖੁਸ਼ - Raksha Bandhan Special
- Realme 13 ਸੀਰੀਜ਼ ਦਾ ਟੀਜ਼ਰ ਆਇਆ ਸਾਹਮਣੇ, ਜਲਦ ਹੋਵੇਗੀ ਲਾਂਚ, ਕੀਮਤ 20 ਹਜ਼ਾਰ ਤੋਂ ਘੱਟ - Realme 13 Series Launch Date
Gemini Live AI ਦੀ ਵਰਤੋ ਲਈ ਸਬਸਕ੍ਰਿਪਸ਼ਨ ਲੈਣਾ ਜ਼ਰੂਰੀ: ਗੂਗਲ ਨੇ ਕਿਹਾ ਹੈ ਕਿ Gemini Live AI ਦਾ ਇਸਤੇਮਾਲ ਕਰਦੇ ਸਮੇਂ ਯੂਜ਼ਰਸ ਦਾ ਡਾਟਾ ਸੁਰੱਖਿਅਤ ਰਹੇਗਾ। ਕੰਪਨੀ ਅਨੁਸਾਰ, Gemini Live AI ਟੂਲ ਯੂਜ਼ਰਸ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਨਤੀਜੇ ਸ਼ੋਅ ਕਰਦਾ ਹੈ। ਯੂਜ਼ਰਸ ਨੂੰ Gemini Live AI ਦੇ ਐਡਵਾਂਸ ਫੀਚਰਸ ਦਾ ਇਸਤੇਮਾਲ ਕਰਨ ਲਈ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਕੰਪਨੀ ਨੇ ਇਸਦੇ ਸਬਸਕ੍ਰਿਪਸ਼ਨ ਦੀ ਕੀਮਤ 1,678 ਰੁਪਏ ਰੱਖੀ ਹੈ। ਫਿਲਹਾਲ, ਯੂਜ਼ਰਸ ਨੂੰ Gemini Live AI ਦਾ ਫ੍ਰੀ ਐਕਸੈਸ ਮਿਲ ਰਿਹਾ ਹੈ, ਪਰ ਉਹ ਐਡਵਾਂਸ ਫੀਚਰ ਦਾ ਇਸਤੇਮਾਲ ਨਹੀਂ ਕਰ ਸਕਦੇ।