ਹੈਦਰਾਬਾਦ: ਫਲਿੱਪਕਾਰਟ ਦਾ ਇਸਤੇਮਾਲ ਯੂਜ਼ਰਸ ਔਨਲਾਈਨ ਸ਼ਾਪਿੰਗ ਕਰਨ ਲਈ ਕਰਦੇ ਹਨ। ਇਸ ਐਪ ਦਾ ਕਈ ਦੇਸ਼ਾਂ 'ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਰਾਹੀ ਲੋਕ ਘਰ ਬੈਠੇ ਹੀ ਸਾਮਾਨ ਨੂੰ ਆਰਡਰ ਕਰਦੇ ਹਨ ਅਤੇ ਆਰਡਰ ਕੀਤਾ ਸਾਮਾਨ ਹਫ਼ਤੇ ਤੱਕ ਆ ਜਾਂਦਾ ਹੈ। ਆਰਡਰ ਕੀਤੇ ਸਾਮਾਨ ਲਈ ਲੋਕਾਂ ਨੂੰ ਕਾਫ਼ੀ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਹੁਣ ਫਲਿੱਪਕਾਰਟ ਨੇ ਇੱਕ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ, ਜਿਸਦਾ ਨਾਮ 'Flipkart Minutes' ਹੈ। ਫਿਲਹਾਲ, ਇਸ ਸੇਵਾ ਨੂੰ ਬੈਂਗਲੁਰੂ 'ਚ ਸ਼ੁਰੂ ਕੀਤਾ ਗਿਆ ਹੈ।
ਫਲਿੱਪਕਾਰਟ ਨੇ ਸ਼ੁਰੂ ਕੀਤੀ ਨਵੀਂ ਸੇਵਾ: Flipkart Minutes ਰਾਹੀ ਹੁਣ ਲੋਕਾਂ ਨੂੰ ਆਪਣਾ ਆਰਡਰ ਕੀਤਾ ਸਾਮਾਨ ਕੁਝ ਹੀ ਮਿੰਟਾਂ 'ਚ ਮਿਲ ਜਾਵੇਗਾ। ਜਾਣਕਾਰੀ ਅਨੁਸਾਰ, ਇਲੈਕਟ੍ਰੋਨਿਕਸ ਤੋਂ ਲੈ ਕੇ ਕਰਿਆਨੇ ਤੱਕ, ਹਰ ਤਰ੍ਹਾਂ ਦਾ ਸਾਮਾਨ 8 ਤੋਂ 16 ਮਿੰਟ ਦੇ ਅੰਦਰ ਡਿਲੀਵਰ ਹੋ ਜਾਵੇਗਾ। ਇਸ ਪਲੇਟਫਾਰਮ ਦੇ ਆਉਣ ਨਾਲ ਬਾਜ਼ਾਰ 'ਚ Instamart, Zepto, Blinkit ਵਰਗੀਆਂ ਸੁਵਿਧਾਵਾਂ ਨੂੰ ਟੱਕਰ ਮਿਲੇਗੀ।
ਇਸ ਦੇਸ਼ 'ਚ ਹੋ ਰਹੀ ਸ਼ੁਰੂ 'Flipkart Minutes' ਦੀ ਸੁਵਿਧਾ: ਇਸ ਸੁਵਿਧਾ ਦੀ ਸ਼ੁਰੂਆਤ ਕੰਪਨੀ ਨੇ ਬੈਂਗਲੁਰੂ 'ਚ ਕੀਤੀ ਹੈ, ਪਰ ਜਲਦ ਹੀ ਹੋਰਨਾਂ ਸ਼ਹਿਰਾਂ 'ਚ ਵੀ ਇਹ ਸੁਵਿਧਾ ਸ਼ੁਰੂ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਨਵੀਂ ਸੁਵਿਧਾ ਨੂੰ ਮੌਜ਼ੂਦਾ ਫਲਿੱਪਕਾਰ ਐਪ ਦਾ ਹਿੱਸਾ ਬਣਾਇਆ ਗਿਆ ਹੈ ਅਤੇ ਬੈਂਗਲੁਰੂ ਦੇ ਕੁਝ ਪਿਨਕੋਡ 'ਤੇ ਸ਼ੁਰੂ ਕੀਤੀ ਗਈ ਹੈ।
- ਇਨ੍ਹਾਂ 35 ਸਮਾਰਟਫੋਨਾਂ 'ਚ ਨਹੀਂ ਕੰਮ ਕਰੇਗਾ ਵਟਸਐਪ, ਦੇਖੋ ਕਿਤੇ ਲਿਸਟ 'ਚ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਲ - WhatsApp Update
- iQOO 21 ਅਗਸਤ ਨੂੰ ਲਾਂਚ ਕਰਨ ਜਾ ਰਿਹਾ ਸ਼ਾਨਦਾਰ ਫੀਚਰਸ ਵਾਲੇ ਇਹ ਦੋ ਸਮਾਰਟਫੋਨ, ਕੈਮਰੇ ਬਾਰੇ ਜਾਣਕਾਰੀ ਆਈ ਸਾਹਮਣੇ - iQOO Z9s Series Launch Date
- Infinix Note 40X 5G ਸਮਾਰਟਫੋਨ ਹੋਇਆ ਲਾਂਚ, ਪਹਿਲੀ ਸੇਲ ਡੇਟ ਦਾ ਵੀ ਕੰਪਨੀ ਨੇ ਕੀਤਾ ਐਲਾਨ, 15 ਹਜ਼ਾਰ ਤੋਂ ਘੱਟ 'ਚ ਕਰ ਸਕੋਗੇ ਖਰੀਦਦਾਰੀ - Infinix Note 40X 5G Launch
ਕਈ ਪ੍ਰੋਡਕਟਸ ਦੀ ਹੋਵੇਗੀ 15 ਮਿੰਟਾਂ 'ਚ ਡਿਲੀਵਰੀ: ਇਸ ਸੁਵਿਧਾ ਨਾਲ ਲੋਕਾਂ ਨੂੰ ਕਾਫ਼ੀ ਆਸਾਨੀ ਹੋਵੇਗੀ। 'Flipkart Minutes' ਦੀ ਮਦਦ ਨਾਲ ਹਜ਼ਾਰਾਂ ਪ੍ਰੋਡਕਟਸ ਦੀ ਡਿਲਵਰੀ 15 ਮਿੰਟਾਂ ਦੇ ਅੰਦਰ ਕੀਤੀ ਜਾਵੇਗੀ। ਇਸ ਲਈ ਫਲਿੱਪਕਾਰਟ ਕਰੀਬ 100 ਡਾਰਕ ਸਟੋਰਸ ਨੂੰ ਵੀ ਆਪਰੇਟ ਕਰੇਗੀ। ਭਾਰਤ 'ਚ ਫਲਿੱਪਕਾਰਟ ਕਾਫ਼ੀ ਸਮੇਂ ਤੋਂ ਇਸ ਸੁਵਿਧਾ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।