ਹੈਦਰਾਬਾਦ: Realme ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ Realme 12 Pro ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ। ਜੇਕਰ ਤੁਸੀਂ Realme 12 Pro ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅੱਜ ਖਾਸ ਡਿਸਕਾਊਂਟ ਦੇ ਨਾਲ ਇਸ ਫੋਨ ਨੂੰ ਖਰੀਦ ਸਕਦੇ ਹੋ। ਅੱਜ ਦੁਪਹਿਰ 12 ਵਜੇ Realme 12 Pro ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸਦੀ ਸੇਲ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ 'ਤੇ ਹੋਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਪਹਿਲਾ Realme 12 Pro ਅਤੇ Realme 12 Pro ਪਲੱਸ ਸਮਾਰਟਫੋਨ ਨੂੰ ਪੇਸ਼ ਕੀਤਾ ਸੀ। ਇਹ ਫੋਨ ਬਿਹਤਰ ਕੈਮਰੇ ਕਰਕੇ ਲੋਕਾਂ ਵੱਲੋ ਕਾਫ਼ੀ ਪਸੰਦ ਕੀਤੇ ਗਏ। ਇਸ ਕਰਕੇ ਕੰਪਨੀ ਨੇ Realme 12 Pro ਦੇ ਨਵੇਂ ਮਾਡਲ 12GB+256GB ਸਟੋਰੇਜ ਨੂੰ ਲਾਂਚ ਕਰ ਦਿੱਤਾ। ਇਸ ਮਾਡਲ ਦੀ ਅੱਜ ਪਹਿਲੀ ਸੇਲ 'ਚ ਤੁਸੀਂ ਸ਼ਾਨਦਾਰ ਆਫ਼ਰਸ ਦਾ ਲਾਭ ਲੈ ਸਕਦੇ ਹੋ। Realme 12 Pro ਸਮਾਰਟਫੋਨ ਦੋ ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ।
Realme 12 Pro ਸਮਾਰਟਫੋਨ 'ਤੇ ਮਿਲਣਗੇ ਆਫ਼ਰਸ: Realme 12 Pro ਦੀ ਸੇਲ 'ਚ ਸੀਮਿਤ ਯੂਨਿਟਸ ਹੀ ਵਿਕਰੀ ਲਈ ਉਪਲਬਧ ਹੋਣਗੇ। Realme 12 Pro ਦੇ ਨਵੇਂ ਮਾਡਲ ਦੀ ਕੀਮਤ 28,999 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਫਲਿੱਪਕਾਰਟ ਤੋਂ ਇਲਾਵਾ, ਕੰਪਨੀ ਦੀ ਵੈੱਬਸਾਈਟ 'ਤੇ 12 ਵਜੇ ਆਰਡਰ ਕੀਤਾ ਜਾ ਸਕੇਗਾ। ਇਸ ਫੋਨ ਲਈ ICICI ਬੈਂਕ, HDFC ਬੈਂਖ ਅਤੇ SBI ਕ੍ਰੇਡਿਟ ਜਾਂ ਡੇਬਿਟ ਕਾਰਡ ਤੋਂ ਭੁਗਤਾਨ ਕਰਨ 'ਤੇ 4,000 ਰੁਪਏ ਦਾ ਡਿਸਕਾਊਂਟ ਮਿਲੇਗਾ। ਪੁਰਾਣਾ ਫੋਨ ਐਕਸਚੇਜ਼ ਕਰਨ 'ਤੇ 2,000 ਰੁਪਏ ਦਾ ਐਕਸਚੇਜ਼ ਬੋਨਸ ਵੀ ਆਫ਼ਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ, 12 ਮਹੀਨੇ ਤੱਕ NO-Cost EMI 'ਤੇ ਵੀ ਤੁਸੀਂ ਇਸ ਫੋਨ ਨੂੰ ਖਰੀਦ ਸਕਦੇ ਹੋ।
Realme 12 Pro ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ AMOLED ਫੁੱਲ HD+ ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 950nits ਤੱਕ ਦੀ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Qualcomm Snapdragon 6 Gen 1 ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ ਨੂੰ 12GB LPDDR4X ਰੈਮ ਅਤੇ 256GB ਤੱਕ ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ OIS ਸਪੋਰਟ ਦੇ ਨਾਲ 50MP Sony IMX882 ਸੈਂਸਰ, 32MP Sony IMX709 ਟੈਲੀਫੋਟੋ ਲੈਂਸ 2x ਆਪਟੀਕਲ ਜ਼ੂਮ ਦੇ ਨਾਲ ਅਤੇ 8MP ਅਲਟ੍ਰਾ ਵਾਈਡ ਐਂਗਲ ਲੈਂਸ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਕੈਮਰਾ ਦਿੱਤਾ ਗਿਆ ਹੈ। Realme 12 Pro ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।