ਹੈਦਰਾਬਾਦ: OnePlus ਨੇ ਆਪਣੇ ਗ੍ਰਾਹਕਾਂ ਲਈ OnePlus 12R ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਸਮਾਰਟਫੋਨ ਨੂੰ ਤੁਸੀਂ ਅੱਜ ਦੁਪਹਿਰ 12 ਵਜੇ ਤੋਂ ਖਰੀਦ ਸਕੋਗੇ। OnePlus 12R ਸਮਾਰਟਫੋਨ ਐਮਾਜ਼ਾਨ 'ਤੇ ਖਰੀਦਣ ਲਈ ਉਪਲਬਧ ਹੋਵੇਗਾ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12R ਸਮਾਰਟਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 39,999 ਰੁਪਏ, ਜਦਕਿ 16GB+256GB ਸਟੋਰੇਜ ਦੀ ਕੀਮਤ 45,999 ਰੁਪਏ ਹੈ।
OnePlus 12R ਸਮਾਰਟਫੋਨ 'ਤੇ ਮਿਲ ਰਹੇ ਨੇ ਆਫ਼ਰਸ: ਇਸਦੇ ਨਾਲ ਹੀ, ਫੋਨ ਖਰੀਦਣ ਵਾਲੇ ਯੂਜ਼ਰਸ ਨੂੰ ਕੰਪਨੀ 4,999 ਰੁਪਏ ਦੇ OnePlus Buds Z2 ਫ੍ਰੀ 'ਚ ਆਫ਼ਰ ਕਰ ਰਹੀ ਹੈ। ਜੇਕਰ ਤੁਸੀਂ ਜੀਓ ਯੂਜ਼ਰਸ ਹੋ, ਤਾਂ ਤੁਹਾਨੂੰ ਜੀਓ ਪਲੱਸ 'ਤੇ 2,250 ਰੁਪਏ ਤੱਕ ਦਾ ਲਾਭ ਮਿਲੇਗਾ। ਫੋਨ ਖਰੀਦਣ ਵਾਲੇ ਯੂਜ਼ਰਸ ਨੂੰ 6 ਮਹੀਨੇ ਲਈ ਗੂਗਲ ਵਨ ਦਾ ਫ੍ਰੀ ਟ੍ਰਾਇਲ ਵੀ ਮਿਲੇਗਾ। ਇਨ੍ਹਾਂ ਹੀ ਨਹੀਂ, ਕੰਪਨੀ ਇਸ ਫੋਨ ਦੇ ਨਾਲ ਯੂਜ਼ਰਸ ਨੂੰ 3 ਮਹੀਨੇ ਲਈ Youtube ਪ੍ਰੀਮੀਅਮ ਦਾ ਫ੍ਰੀ ਸਬਸਕ੍ਰਿਪਸ਼ਨ ਵੀ ਦੇ ਰਹੀ ਹੈ।
OnePlus 12R ਸਮਾਰਟਫੋਨ ਦੇ ਫੀਚਰਸ: OnePlus 12R ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.78 ਇੰਚ ਦੀ AMOLED ProXDR LTPO 4.0 ਡਿਸਪਲੇ ਦਿੱਤੀ ਗਈ ਹੈ, ਜੋ ਕਿ 2780x1264 ਪਿਕਸਲ Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਐਡਰੀਨੋ 740 ਜੀ.ਪੀ.ਯੂ ਦੇ ਨਾਲ ਸਨੈਪਡ੍ਰੈਗਨ 8 ਜੇਨ 2 ਚਿਪਸੈੱਟ ਮਿਲ ਸਕਦੀ ਹੈ। ਡਿਸਪਲੇ ਪ੍ਰੋਟੈਕਸ਼ਨ ਲਈ ਫੋਨ 'ਚ ਤੁਹਾਨੂੰ ਗੋਰਿਲਾ ਗਲਾਸ ਵਿਕਟਸ 2 ਮਿਲੇਗਾ। OnePlus 12R ਸਮਾਰਟਫੋਨ ਨੂੰ 16GB ਰੈਮ+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਰਿਅਰ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਦਿੱਤੇ ਗਏ ਹਨ, ਜਿਸ 'ਚ 50MP ਦੇ ਮੇਨ ਲੈਂਸ ਦੇ ਨਾਲ ਇੱਕ 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 2MP ਦਾ ਮੈਕਰੋ ਲੈਂਸ ਸ਼ਾਮਲ ਹੈ। ਸੈਲਫ਼ੀ ਲਈ ਇਸ ਫੋਨ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। OnePlus 12R ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 100 ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ।