ਹੈਦਰਾਬਾਦ: ਔਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ 'ਤੇ ਸੇਲ ਚੱਲ ਰਹੀ ਹੈ। ਇਸ ਸੇਲ 'ਚ ਕਈ ਚੀਜ਼ਾਂ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਅੱਜ ਐਮਾਜ਼ਾਨ ਗ੍ਰੇਟ ਫ੍ਰੀਡਮ ਸੇਲ ਖਤਮ ਹੋਣ ਜਾ ਰਹੀ ਹੈ। ਇਸ ਸੇਲ ਦੇ ਖਤਮ ਹੋਣ ਤੋਂ ਪਹਿਲਾ ਤੁਸੀਂ Samsung Galaxy M35 5G ਸਮਾਰਟਫੋਨ ਨੂੰ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਦੱਸ ਦਈਏ ਕਿ ਇਹ ਫੋਨ 17 ਜੁਲਾਈ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਸੀ। ਇਸ ਫੋਨ 'ਚ ਸ਼ਾਨਦਾਰ ਫੀਚਰਸ ਮਿਲਦੇ ਹਨ।
Meet the latest #GalaxyM35 5G.
— Samsung India (@SamsungIndia) August 9, 2024
Loaded with features like Vapour Cooling Chamber, AnTuTu Score of 595K+, Corning Gorilla Glass Victus+ protection, powerful 6000mAh battery, 120Hz sAMOLED and Samsung Wallet with Tap and Pay. pic.twitter.com/tk8XOkEsMT
Samsung Galaxy M35 5G ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ ਐਮਾਜ਼ਾਨ 'ਤੇ 19,999 ਰੁਪਏ 'ਤੇ ਲਿਸਟ ਕੀਤਾ ਗਿਆ ਹੈ। ਸੇਲ 'ਚ ਇਸ ਫੋਨ ਨੂੰ 16,999 ਰੁਪਏ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। Samsung Galaxy M35 5G ਸਮਾਰਟਫੋਨ ਨੂੰ ਤੁਸੀਂ Dark Blue, Light Blue ਅਤੇ Grey 'ਚ ਖਰੀਦ ਸਕਦੇ ਹੋ। ਇਸ ਫੋਨ ਨੂੰ ਬੈਂਕ ਆਫ਼ਰਸ ਦੇ ਨਾਲ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ।
- ਪੈਰਿਸ ਓਲੰਪਿਕ 2024 ਖਤਮ ਹੋਣ 'ਤੇ ਗੂਗਲ ਨੇ ਬਣਾਇਆ ਡੂਡਲ, ਦਿੱਤੀ ਐਥਲੀਟਾਂ ਨੂੰ ਵਧਾਈ - Olympic Games Paris 2024
- ਫੇਸ ਅਤੇ ਫਿੰਗਰ ਪ੍ਰਿੰਟ ਦੇ ਜ਼ਰੀਏ ਜਲਦ ਹੀ ਹੋਵੇਗਾ UPI ਪੇਮੈਂਟ, ਪੈਸਾ ਰਹੇਗਾ ਸੁਰੱਖਿਅਤ, ਧੋਖਾਧੜੀ ਤੋਂ ਹੋਵੇਗਾ ਬਚਾਅ - Online Transaction
- ਯੂਟਿਊਬ ਯੂਜ਼ਰਸ ਨੂੰ ਜਲਦ ਮਿਲੇਗਾ 'Sleep Timer' ਫੀਚਰ, ਤੈਅ ਕੀਤੇ ਸਮੇਂ 'ਤੇ ਆਪਣੇ ਆਪ ਰੁੱਕ ਜਾਵੇਗਾ ਵੀਡੀਓ - YouTube Sleep Timer
Samsung Galaxy M35 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.6 ਇੰਚ ਦੀ S-AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ FHD+Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Octa-core 5G Exynos 1380 ਚਿਪਸੈੱਟ ਮਿਲਦੀ ਹੈ। ਇਸ ਫੋਨ ਨੂੰ 6GB/8GB ਅਤੇ 128GB/256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 50MP ਦਾ ਮੇਨ ਕੈਮਰਾ, 8MP ਦਾ ਅਲਟ੍ਰਾਵਾਈਡ ਲੈਂਸ ਅਤੇ 2MP ਦਾ ਮੈਕਰੋ ਲੈਂਸ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 13MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 25ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।