ਹੈਦਰਾਬਾਦ: ਅਗਸਤ ਮਹੀਨਾ ਸਮਾਰਟਫੋਨ ਪ੍ਰੇਮੀਆਂ ਲਈ ਖਾਸ ਹੋਣ ਵਾਲਾ ਹੈ, ਕਿਉਕਿ ਇਸ ਮਹੀਨੇ ਕਈ ਸ਼ਾਨਦਾਰ ਸਮਾਰਟਫੋਨ ਪੇਸ਼ ਕੀਤੇ ਜਾਣਗੇ ਅਤੇ ਇਨ੍ਹਾਂ ਫੋਨਾਂ ਦੀ ਕੀਮਤ ਵੀ ਤੁਹਾਡੇ ਬਜਟ ਵਿੱਚ ਹੋ ਸਕਦੀ ਹੈ। ਫਿਲਹਾਲ, ਕੰਪਨੀ ਨੇ ਇਨ੍ਹਾਂ ਫੋਨਾਂ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਇਸ ਬਾਰੇ ਖੁਲਾਸਾ ਲਾਂਚ ਦੇ ਦਿਨ ਹੋ ਸਕਦਾ ਹੈ। ਜੇਕਰ ਤੁਸੀਂ ਨਵਾਂ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇੱਥੇ ਦਿੱਤੀ ਲਿਸਟ 'ਚ ਤੁਸੀਂ ਜਾਣ ਸਕਦੇ ਹੋ ਕਿ ਅਗਸਤ ਮਹੀਨੇ ਕਿਹੜੇ ਫੋਨ ਪੇਸ਼ ਕੀਤੇ ਜਾ ਰਹੇ ਹਨ।
ਅਗਸਤ ਮਹੀਨੇ ਲਾਂਚ ਹੋਣ ਵਾਲੇ ਸਮਾਰਟਫੋਨ:
Google Pixel 9 ਸੀਰੀਜ਼: Google Pixel 9 ਸੀਰੀਜ਼ ਅਗਸਤ ਮਹੀਨੇ ਲਾਂਚ ਹੋਣ ਜਾ ਰਹੀ ਹੈ। ਇਸ ਸੀਰੀਜ਼ ਦੀ ਲਾਂਚ ਡੇਟ ਵੀ ਸਾਹਮਣੇ ਆ ਗਈ ਹੈ। Google Pixel 9 ਸੀਰੀਜ਼ 13 ਅਗਸਤ ਨੂੰ ਭਾਰਤ 'ਚ ਪੇਸ਼ ਕੀਤੀ ਜਾਵੇਗੀ। ਇਸ ਸੀਰੀਜ਼ 'ਚ Pixel 9, Pixel 9 Pro, Pixel 9 Pro XL ਅਤੇ Pixel 9 Pro ਸਮਾਰਟਫੋਨ ਸ਼ਾਮਲ ਹੋਣਗੇ।
The iQOO Z9s Series is coming to Coimbatore and Bengaluru on 4th August! Wanna lay your hands on the devices before anyone else? Now is your chance. Register Now for the Sneak Peek sessions and witness the magic unfold yourself! 📱🤩
— iQOO India (@IqooInd) July 25, 2024
Know More: https://t.co/Gna1ffHjoi
Register… pic.twitter.com/W44b6spOOR
iQOO Z9s ਸਮਾਰਟਫੋਨ: iQOO Z9s ਸਮਾਰਟਫੋਨ 4 ਅਗਸਤ ਨੂੰ ਲਾਂਚ ਹੋਵੇਗਾ। ਦੱਸ ਦਈਏ ਕਿ ਇਹ ਫੋਨ ਚੀਨੀ ਬਾਜ਼ਾਰ 'ਚ ਪਹਿਲਾ ਤੋਂ ਹੀ ਮੌਜ਼ੂਦ ਹੈ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 1.5K OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ 8s ਜੇਨ 3 ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਸਮਾਰਟਫੋਨ 'ਚ 6,000mAh ਦੀ ਬੈਟਰੀ ਮਿਲ ਸਕਦੀ ਹੈ।
- iQOO Z9s ਸਮਾਰਟਫੋਨ ਜਲਦ ਹੋ ਸਕਦੈ ਪੇਸ਼, ਕੰਪਨੀ ਦੇ ਸੀਈਓ ਨੇ ਦਿਖਾਈ ਫੋਨ ਦੀ ਪਹਿਲੀ ਝਲਕ - iQOO Z9s Launch Date
- Nothing ਦੇ ਇਸ ਸਮਾਰਟਫੋਨ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਕੰਪਨੀ ਨੇ ਸ਼ੇਅਰ ਕੀਤਾ ਪੋਸਟਰ - Nothing Phone 2a Plus Launch Date
- Realme 13 Pro Series 5G ਇਸ ਦਿਨ ਹੋਵੇਗੀ ਭਾਰਤ 'ਚ ਲਾਂਚ, ਇੱਥੇ ਜਾਣੋ ਫੀਚਰਸ, ਸੇਲ ਅਤੇ ਆਫ਼ਰਸ ਬਾਰੇ ਪੂਰੀ ਜਾਣਕਾਰੀ - Realme 13 Pro Series 5G Launch Date
Make your portraits pop with ZEISS Multifocal Portrait. Capture eye-catching, memorable images with vivo V40 series.
— vivo India (@Vivo_India) July 27, 2024
Click the link below to know more.https://t.co/W1jJuy9pKC#vivoV40Series #10Yearsofvivo #ZEISSPortraitSoPro pic.twitter.com/6oWQgZcUoT
Vivo V40 ਸੀਰੀਜ਼: Vivo ਆਪਣੇ ਭਾਰਤੀ ਗ੍ਰਾਹਕਾਂ ਲਈ Vivo V40 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਸੀਰੀਜ਼ ਭਾਰਤ 'ਚ ਲਿਆਂਦੀ ਜਾ ਰਹੀ ਹੈ। ਫਿਲਹਾਲ, ਕੰਪਨੀ ਨੇ Vivo V40 ਸੀਰੀਜ਼ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ ਅਤੇ ਕੰਪਨੀ ਨੇ ਇਸ ਫੋਨ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। Vivo V40 ਸੀਰੀਜ਼ 'ਚ 6.78 ਇੰਚ ਦੀ AMOLED ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਮਿਲ ਸਕਦੀ ਹੈ।
#MotorolaEdge50 is engineered to endure beyond limits. 📱💪
— Motorola India (@motorolaindia) July 27, 2024
Unstoppable performance with every drop & shock. MIL-810H certified, ensuring shock resistance that faces toughest challenges.
Launching on 1st Aug @Flipkart, https://t.co/azcEfy2uaW & leading stores.#CraftedForTheBold
Motorola Edge 50: ਅਗਸਤ ਮਹੀਨੇ Motorola Edge 50 ਸਮਾਰਟਫੋਨ ਵੀ ਲਾਂਚ ਹੋਣ ਜਾ ਰਿਹਾ ਹੈ। ਇਸ ਫੋਨ ਦੀ ਲਾਂਚ ਡੇਟ ਬਾਰੇ ਅੱਜ ਕੰਪਨੀ ਨੇ ਖੁਲਾਸਾ ਕਰ ਦਿੱਤਾ ਹੈ। Motorola Edge 50 ਸਮਾਰਟਫੋਨ 1 ਅਗਸਤ ਨੂੰ ਭਾਰਤ 'ਚ ਲਿਆਂਦਾ ਜਾਵੇਗਾ। ਇਸ ਫੋਨ ਨੂੰ 8GB+256GB ਸਟੋਰੇਜ ਅਤੇ 12GB+512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।