ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ 15 ਅਪ੍ਰੈਲ ਨੂੰ Realme P ਸੀਰੀਜ਼ ਨੂੰ ਲਾਂਚ ਕਰੇਗਾ। ਇਸ ਸੀਰੀਜ਼ 'ਚ Realme P1 5G ਅਤੇ Realme P1 Pro 5G ਸਮਾਰਟਫੋਨ ਸ਼ਾਮਲ ਹੋਣਗੇ। ਲਾਂਚ ਤੋਂ ਪਹਿਲਾ ਹੁਣ ਕੰਪਨੀ ਨੇ Realme P1 5G ਸਮਾਰਟਫੋਨ ਦੀ ਅਰਲੀ ਬਰਡ ਸੇਲ ਦਾ ਐਲਾਨ ਕਰ ਦਿੱਤਾ ਹੈ। ਇਸ ਸੇਲ 'ਚ ਗ੍ਰਾਹਕਾਂ ਨੂੰ ਕਈ ਸ਼ਾਨਦਾਰ ਆਫ਼ਰਸ ਮਿਲਣਗੇ। ਫਿਲਹਾਲ, ਆਫ਼ਰਸ ਬਾਰੇ ਕੰਪਨੀ ਵੱਲੋ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
Realme P1 5G ਦੀ ਅਰਲੀ ਵਰਡ ਸੇਲ ਦਾ ਐਲਾਨ: Realme ਆਪਣੇ ਗ੍ਰਾਹਕਾਂ ਲਈ 15 ਅਪ੍ਰੈਲ ਨੂੰ Realme P ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ। ਲਾਂਚ ਦੇ ਦਿਨ ਹੀ Realme P1 5G ਸਮਾਰਟਫੋਨ ਦੀ ਅਰਲੀ ਵਰਡ ਸੇਲ ਹੋਵੇਗੀ। ਇਹ ਸੇਲ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ Realme ਦੀ ਅਧਿਕਾਰਿਤ ਵੈੱਬਸਾਈਟ ਅਤੇ ਫਲਿੱਪਕਾਰਟ 'ਤੇ ਆਯੋਜਿਤ ਕੀਤੀ ਜਾਵੇਗੀ। ਸੇਲ ਦੌਰਾਨ ਗ੍ਰਾਹਕ Realme P1 5G 'ਤੇ 2,000 ਰੁਪਏ ਤੱਕ ਦਾ ਕੂਪਨ ਡਿਸਕਾਊਂਟ ਦਾ ਲਾਭ ਲੈ ਸਕਣਗੇ।
Realme P1 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇੱਕ ਟਿਪਸਟਰ ਨੇ ਖੁਲਾਸਾ ਕੀਤਾ ਹੈ ਕਿ Realme P1 5G ਦੀ ਕੀਮਤ ਫਲਿੱਪਕਾਰਟ 'ਤੇ ਉਪਲਬਧ ਹੋ ਗਈ ਹੈ, ਜਿਸ ਚ ਦੇਖਿਆ ਜਾ ਸਕਦਾ ਹੈ ਕਿ ਇਸ ਫੋਨ ਦੇ 4GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਦੱਸੀ ਗਈ ਹੈ।
- Truecaller ਨੇ ਲਾਂਚ ਕੀਤਾ ਵੈੱਬ ਵਰਜ਼ਨ, ਹੁਣ ਲੈਪਟਾਪ 'ਤੇ ਵੀ ਨੰਬਰ ਸਰਚ ਕਰਨਾ ਹੋਵੇਗਾ ਆਸਾਨ - Truecaller Web Version
- Realme Pad 2 ਦੀ ਲਾਂਚ ਡੇਟ ਆਈ ਸਾਹਮਣੇ, ਇਸ ਸੀਰੀਜ਼ ਦੇ ਨਾਲ ਕਰੇਗਾ ਭਾਰਤੀ ਬਾਜ਼ਾਰ 'ਚ ਡੈਬਿਊ - Realme Pad 2 Launch Date
- 1 ਮਈ ਤੋਂ OnePlus ਦੇ ਪ੍ਰੋਡਕਟਾਂ 'ਤੇ ਲੱਗੇਗੀ ਪਾਬੰਧੀ, ਇਨ੍ਹਾਂ ਰਾਜਾਂ ਦੇ ਲੋਕ ਨਹੀਂ ਕਰ ਸਕਣਗੇ ਖਰੀਦਦਾਰੀ - OnePlus Products Banned
Realme P1 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, ਫੁੱਲ HD+Resolution ਅਤੇ 2000nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7050 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਸਕਦੀ ਹੈ, ਜੋ ਕਿ 45 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਕੰਪਨੀ ਵੱਲੋ ਅਜੇ ਇਸ ਸੀਰੀਜ਼ ਦੇ ਫੀਚਰਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।