ਹੈਦਰਾਬਾਦ: ਐਪਲ ਨੇ ਆਪਣੇ ਗ੍ਰਾਹਕਾਂ ਲਈ Apple Vision Pro ਨੂੰ ਲਾਂਚ ਕਰ ਦਿੱਤਾ ਹੈ। ਇਸਨੂੰ ਅੱਜ ਅਮਰੀਕਾ 'ਚ ਲਾਂਚ ਕੀਤਾ ਗਿਆ ਹੈ। ਐਪਲ ਦੇ ਸੀਈਓ Tim Cook ਨੇ Apple Vision Pro ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਸਮਾਰਟਫੋਨ ਦੀ ਵਿਕਰੀ ਵੀ ਅੱਜ ਤੋਂ ਹੀ ਸ਼ੁਰੂ ਹੋ ਗਈ ਹੈ। ਕੀਮਤ ਦੀ ਗੱਲ ਕਰੀਏ, ਤਾਂ ਇਸਨੂੰ ਕਰੀਬ 3 ਲੱਖ ਦੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ।
Apple Vision Pro ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Apple Vision Pro 'ਚ 23 ਮਿਲੀਅਨ ਪਿਕਸਲ ਮਾਈਕ੍ਰੋ OLED 3D ਦਾ ਡਿਸਪਲੇ ਸਿਸਟਮ ਦਿੱਤਾ ਗਿਆ ਹੈ, ਜੋ ਕਿ 90Hz, 96Hz ਅਤੇ 100Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦਾ ਹੈ। ਵੀਡੀਓ ਲਈ Multiple playback 'ਤੇ 24fps ਅਤੇ 30fps ਦਾ ਸਪੋਰਟ ਮਿਲਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ 'ਚ Apple R1 dual-chip ਦੇ ਨਾਲ Apple M2 ਚਿਪਸੈੱਟ ਵੀ ਦਿੱਤੀ ਗਈ ਹੈ। ਇਸਨੂੰ 16GB unified memory, 256GB/ 512GB / 1TB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ 'ਚ 2x ਹਾਈ Resolution ਮੇਨ ਕੈਮਰਾ, 6x ਵਰਲਡ ਫੇਸਿੰਗ ਟ੍ਰੈਕਿੰਗ ਕੈਮਰਾ, 4x ਆਈ ਟ੍ਰੈਕਿੰਗ ਕੈਮਰਾ, TrueDepth ਕੈਮਰਾ, LiDAR ਸਕੈਨਰ, 4 x IMUs, Flicker ਸੈਂਸਰ ਅਤੇ Ambient ਲਾਈਟ ਸੈਂਸਰ ਮਿਲਦਾ ਹੈ।
Apple Vision Pro ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Apple Vision Pro ਦੇ 256GB ਵਾਲੇ ਮਾਡਲ ਨੂੰ 2,90,810 ਰੁਪਏ, 512GB ਵਾਲੇ ਮਾਡਲ ਨੂੰ 3,07,435 ਰੁਪਏ ਅਤੇ 1TB ਸਟੋਰੇਜ ਵਾਲੇ ਮਾਡਲ ਨੂੰ 3,24,055 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ।
Apple Vision Pro 'ਚ ਮਿਲਣਗੀਆਂ ਕਈ ਐਪਾਂ: ਕੰਪਨੀ ਦੇ ਸੀਈਓ ਨੇ X 'ਤੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਹੈ ਕਿ ਇਸ ਡਿਵਾਈਸ 'ਚ 10 ਲੱਖ ਤੋਂ ਜ਼ਿਆਦਾ ਐਪਾਂ ਦਾ ਐਕਸੈਸ ਮਿਲਦਾ ਹੈ, ਜਿਸ ਵਿੱਚੋ 600 ਨੂੰ ਵਿਸ਼ੇਸ਼ ਰੂਪ ਨਾਲ ਹੈਂਡਸੈੱਟ ਲਈ ਡਿਜ਼ਾਈਨ ਕੀਤਾ ਗਿਆ ਹੈ।
Apple Vision Pro 'ਚ ਮਿਲਦੀਆ ਨੇ ਇਹ ਖਾਸ ਸੁਵਿਧਾਵਾਂ: Apple Vision Pro 'ਚ ਯੂਜ਼ਰਸ ਨੂੰ ਕਸਟਮਾਈਜ਼ 3D ਇੰਟਰਫੇਸ ਮਿਲਦਾ ਹੈ। ਯੂਜ਼ਰਸ ਇਸ ਡਿਵਾਈਸ ਨੂੰ ਆਪਣੀਆਂ ਅੱਖਾਂ, ਹੱਥ ਅਤੇ ਅਵਾਜ਼ ਦੀ ਮਦਦ ਨਾਲ ਕੰਟਰੋਲ ਕਰ ਸਕਦੇ ਹਨ, ਜਿਸ ਨਾਲ ਇਸ ਡਿਵਾਈਸ ਨੂੰ ਐਕਸੈਸ ਕਰਨਾ ਆਸਾਨ ਹੋ ਜਾਂਦਾ ਹੈ। ਇਸ ਡਿਵਾਈਸ ਦੀ ਮਦਦ ਨਾਲ ਤੁਸੀਂ ਕਿਸੇ ਵੀ ਲੋਕੇਸ਼ਨ ਨੂੰ ਗੇਮ, ਟੀਵੀ ਅਤੇ ਫਿਲਮਾਂ ਲਈ ਪਰਸਨਲ ਐਂਟਰਟੇਨਮੈਂਟ ਸੈਂਸਰ ਚ ਬਦਲ ਸਕਦੇ ਹੋ। ਇਸ ਤੋਂ ਇਲਾਵਾ, Apple Vision Pro 'ਚ Dolby Atmos ਤਕਨਾਲੋਜੀ ਦੇ ਨਾਲ ਸਥਾਨਿਕ ਆਡੀਓ ਨੂੰ ਸ਼ਾਮਲ ਕੀਤਾ ਗਿਆ ਹੈ।