ਹੈਦਰਾਬਾਦ: ਐਮਾਜ਼ਾਨ ਆਪਣੇ ਗ੍ਰਾਹਕਾਂ ਲਈ ਗ੍ਰੇਟ ਸਮਰ ਸੇਲ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਸੇਲ 'ਚ ਸਮਾਰਟਫੋਨ, ਏਸੀ, ਰਸੋਈ ਦਾ ਸਾਮਾਨ, ਲੈਪਟਾਪ, ਸਮਾਰਟਵਾਚ ਅਤੇ ਏਅਰਫੋਨ ਵਰਗੀਆਂ ਕਈ ਡਿਵਾਈਸਾਂ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਐਮਾਜ਼ਾਨ ਦੇ ਪ੍ਰਾਈਮ ਮੈਬਰ ਹੋ, ਤਾਂ ਉਨ੍ਹਾਂ ਗ੍ਰਾਹਕਾਂ ਲਈ ਇਹ ਸੇਲ ਅੱਜ ਰਾਤ 12 ਵਜੇ ਸ਼ੁਰੂ ਹੋ ਰਹੀ ਹੈ।
ਐਮਾਜ਼ਾਨ ਗ੍ਰੇਟ ਸਮਰ ਸੇਲ ਦੀ ਤਰੀਕ: ਦੱਸ ਦਈਏ ਕਿ ਐਮਾਜ਼ਾਨ ਦੀ ਗ੍ਰੇਟ ਸਮਰ ਸੇਲ ਆਮ ਲੋਕਾਂ ਲਈ ਕੱਲ੍ਹ ਦੁਪਹਿਰ 12 ਵਜੇ ਸ਼ੁਰੂ ਹੋਵੇਗੀ, ਜਦਕਿ ਪ੍ਰਾਈਮ ਮੈਬਰਾਂ ਲਈ ਇਹ ਸੇਲ ਅੱਜ ਰਾਤ 12 ਵਜੇ ਸ਼ੁਰੂ ਹੋ ਰਹੀ ਹੈ।
ਸੇਲ 'ਚ ਇਨ੍ਹਾਂ ਡਿਵਾਈਸਾਂ 'ਤੇ ਮਿਲੇਗਾ ਡਿਸਕਾਊਂਟ:
ਆਈਫੋਨ 13: ਐਮਾਜ਼ਾਨ ਦੀ ਗ੍ਰੇਟ ਸਮਰ ਸੇਲ 'ਚ ਆਈਫੋਨ 13 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 59,900 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਆਈਫੋਨ 13 ਨੂੰ 48,999 ਰੁਪਏ 'ਚ ਖਰੀਦ ਸਕੋਗੇ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.1 ਇੰਚ ਦੀ Super Retina XDR ਡਿਸਪਲੇ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 12MP+12MP ਦਾ ਵਾਈਡ ਐਂਗਲ ਅਤੇ ਅਲਟ੍ਰਾ ਵਾਈਡ ਐਂਗਲ ਲੈਂਸ ਦਿੱਤਾ ਗਿਆ ਹੈ।
Samsung Galaxy M15: ਸੇਲ 'ਚ ਤੁਸੀਂ Samsung Galaxy M15 ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕੋਗੇ। ਇਸ ਫੋਨ ਦੀ ਅਸਲੀ ਕੀਮਤ 15,999 ਰੁਪਏ ਹੈ, ਪਰ ਸੇਲ 'ਚ ਇਹ ਫੋਨ 11,999 ਰੁਪਏ 'ਚ ਮਿਲ ਰਿਹਾ ਹੈ। ਇਸ ਫੋਨ 'ਤੇ ਕਈ ਡਿਸਕਾਊਂਟ ਅਤੇ ਆਫ਼ਰਸ ਪੇਸ਼ ਕੀਤੇ ਜਾ ਰਹੇ ਹਨ। Samsung Galaxy M15 'ਚ 6.5 ਇੰਚ ਦੀ ਸੂਪਰ AMOLED ਡਿਸਪਲੇ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 6100 ਚਿਪਸੈੱਟ ਮਿਲਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲਦੀ ਹੈ।
Asus Vivobook 15: ਐਮਾਜ਼ਾਨ ਦੀ ਗ੍ਰੇਟ ਸਮਰ ਸੇਲ 'ਚ ਲੈਪਟਾਪ ਵੀ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਲਈ ਤੁਸੀਂ Asus Vivobook 15 ਨੂੰ ਖਰੀਦ ਸਕਦੇ ਹੋ। ਇਸ ਲੈਪਟਾਪ ਦੀ ਅਸਲੀ ਕੀਮਤ 80,990 ਰੁਪਏ ਹੈ, ਪਰ ਸੇਲ 'ਚ ਤੁਸੀਂ ਇਸਨੂੰ 57,990 ਰੁਪਏ 'ਚ ਖਰੀਦ ਸਕੋਗੇ। ਫੀਚਰ ਦੀ ਗੱਲ ਕਰੀਏ, ਤਾਂ ਇਸ 'ਚ 15.6 ਇੰਚ ਦੀ ਫੁੱਲ HD ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਲੈਪਟਾਪ 'ਚ Intel Core i5-12500H ਚਿਪਸੈੱਟ ਮਿਲਦੀ ਹੈ। ਇਸ ਲੈਪਟਾਪ ਨੂੰ 16GB DDR4 RAM, 512GB NVMe PCIe SSD ਦੇ ਨਾਲ ਲਿਆਂਦਾ ਜਾ ਰਿਹਾ ਹੈ।
Redmi Smart LED TV: ਸੇਲ ਦੌਰਾਨ ਤੁਸੀਂ Redmi Smart LED TV ਨੂੰ ਸਸਤੇ 'ਚ ਖਰੀਦਣ ਦਾ ਮੌਕਾ ਪਾ ਸਕਦੇ ਹੋ। ਇਸ ਟੀਵੀ ਦੀ ਕੀਮਤ 24,999 ਰੁਪਏ ਹੈ, ਪਰ ਸੇਲ 'ਚ ਤੁਸੀਂ 11,999 ਰੁਪਏ 'ਚ ਇਸ ਟੀਵੀ ਨੂੰ ਖਰੀਦ ਸਕੋਗੇ। ਇਸ ਟੀਵੀ ਦਾ ਸਾਈਜ 32 ਇੰਚ ਹੈ। ਇਹ ਇੱਕ HD ਸਮਾਰਟ LED ਟੀਵੀ ਹੈ। ਇਸ ਟੀਵੀ 'ਚ ਦੋਹਰੇ ਬੈਂਡ ਵਾਈਫਾਈ, ਫਾਈਰ ਟੀਵੀ ਸਪੋਰਟ, 12000 ਤੋਂ ਜ਼ਿਆਦਾ ਐਪਾਂ ਦੇ ਨਾਲ ਵਾਈਸ ਕੰਟਰੋਲ ਸਪੋਰਟ ਵਰਗੇ ਫੀਚਰ ਵੀ ਮਿਲਦੇ ਹਨ।
ਏਸੀ: ਐਮਾਜ਼ਾਨ ਦੀ ਇਸ ਸੇਲ 'ਚ ਏਸੀ 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਤੁਸੀਂ LG 1.5 Ton 3 Star Split AC ਨੂੰ 37,490 ਰੁਪਏ ਅਤੇ Daikin 1.5 Ton 3 Star Split AC ਨੂੰ 36,990 ਰੁਪਏ 'ਚ ਖਰੀਦ ਸਕੋਗੇ।