ਹੈਦਰਾਬਾਦ: ਐਮਾਜ਼ਾਨ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੀਆਂ ਸੇਲਾਂ ਦਾ ਐਲਾਨ ਕਰਦਾ ਰਹਿੰਦਾ ਹੈ। ਹੁਣ ਹਾਲ ਹੀ 'ਚ ਕੰਪਨੀ ਨੇ ਐਮਾਜ਼ਾਨ ਗ੍ਰੇਟ ਸਮਰ ਸੇਲ ਦਾ ਐਲਾਨ ਕੀਤਾ ਸੀ। ਹੁਣ ਇਹ ਸੇਲ ਸ਼ੁਰੂ ਹੋ ਚੁੱਕੀ ਹੈ। ਇਸ ਸੇਲ ਨੂੰ ਅੱਜ ਦੁਪਹਿਰ 12 ਵਜੇ ਸ਼ੁਰੂ ਕੀਤਾ ਗਿਆ ਹੈ। ਐਮਾਜ਼ਾਨ ਗ੍ਰੇਟ ਸਮਰ ਸੇਲ 'ਚ ਸਮਾਰਟਫੋਨ, ਲੈਪਟਾਪ ਅਤੇ ਟੀਵੀ ਸਮੇਤ ਕਈ ਡਿਵਾਈਸਾਂ 'ਤੇ ਛੋਟ ਮਿਲ ਰਹੀ ਹੈ। ਦੱਸ ਦਈਏ ਕਿ ਪ੍ਰਾਈਮ ਮੈਬਰਾਂ ਲਈ ਇਹ ਸੇਲ ਕੱਲ੍ਹ ਰਾਤ 12 ਵਜੇ ਹੀ ਸ਼ੁਰੂ ਹੋ ਗਈ ਸੀ। ਸਭ ਤੋਂ ਪਹਿਲਾ ਇਨ੍ਹਾਂ ਡਿਵਾਈਸਾਂ 'ਤੇ ਆਫ਼ਰ ਪ੍ਰਾਈਮ ਮੈਂਬਰਾਂ ਨੂੰ ਹੀ ਦਿੱਤਾ ਗਿਆ ਹੈ।
ਗ੍ਰੇਟ ਸਮਰ ਸੇਲ 'ਚ ਮਿਲ ਰਿਹਾ ਡਿਸਕਾਊਂਟ:
OnePlus Nord CE4: OnePlus Nord CE4 ਨੂੰ ਵੀ ਤੁਸੀਂ ਸੇਲ ਦੌਰਾਨ ਸਸਤੇ 'ਚ ਖਰੀਦ ਸਕਦੇ ਹੋ। ਇਸ ਫੋਨ ਨੂੰ 24,998 ਰੁਪਏ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਜੇਕਰ ਤੁਸੀਂ ਬੈਂਕ ਆਫ਼ਰਸ ਦੇ ਨਾਲ OnePlus Nord CE4 ਨੂੰ ਖਰੀਦਦੇ ਹੋ, ਤਾਂ ਇਸਦੀ ਕੀਮਤ 23,998 ਰੁਪਏ ਰਹਿ ਜਾਵੇਗੀ। ਇਸ ਫੋਨ 'ਤੇ 23,250 ਰੁਪਏ ਤੱਕ ਦਾ ਐਕਸਚੇਜ਼ ਆਫ਼ਰ ਵੀ ਮਿਲ ਰਿਹਾ ਹੈ।
Redmi 13C 5G: ਐਮਾਜ਼ਾਨ ਦੀ ਗ੍ਰੇਟ ਸਮਰ ਸੇਲ 'ਚ Redmi 13C 5G ਨੂੰ 9,499 ਰੁਪਏ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਭੁਗਤਾਨ ਦੌਰਾਨ 1,000 ਰੁਪਏ ਦੀ ਛੋਟ ਵੀ ਦਿੱਤੀ ਜਾ ਰਹੀ ਹੈ। ਜੇਕਰ ਤੁਸੀਂ ਪੁਰਾਣੇ ਫੋਨ ਨੂੰ ਐਕਸਚੇਜ਼ ਕਰਕੇ Redmi 13C 5G ਨੂੰ ਖਰੀਦਦੇ ਹੋ, ਤਾਂ ਇਸ ਫੋਨ 'ਤੇ 9,900 ਰੁਪਏ ਤੱਕ ਦਾ ਵਾਧੂ ਡਿਸਕਾਊਂਟ ਵੀ ਪਾ ਸਕਦੇ ਹੋ।
Poco M6 Pro 5G: Poco M6 Pro 5G ਸਮਾਰਟਫੋਨ ਐਮਾਜ਼ਾਨ ਦੀ ਗ੍ਰੇਟ ਸਮਰ ਸੇਲ 'ਚ 9,499 ਰੁਪਏ ਦੀ ਕੀਮਤ ਦੇ ਨਾਲ ਮਿਲ ਰਿਹਾ ਹੈ, ਪਰ ਕੂਪਨ ਕਲੇਮ ਕਰਕੇ ਤੁਸੀਂ 500 ਰੁਪਏ ਤੱਕ ਦੀ ਛੋਟ ਪਾ ਸਕਦੇ ਹੋ। ਇਸ ਛੋਟ ਤੋਂ ਬਾਅਦ Poco M6 Pro 5G ਦੀ ਕੀਮਤ 8,999 ਰੁਪਏ ਹੋ ਜਾਵੇਗੀ। ਇਸ ਫੋਨ 'ਚ 8,950 ਰੁਪਏ ਤੱਕ ਦਾ ਐਕਸਚੇਜ਼ ਆਫ਼ਰ ਵੀ ਕੀਤਾ ਜਾ ਰਿਹਾ ਹੈ।
ਆਈਫੋਨ 13: ਐਮਾਜ਼ਾਨ ਦੀ ਗ੍ਰੇਟ ਸਮਰ ਸੇਲ 'ਚ ਆਈਫੋਨ 13 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਦੀ ਕੀਮਤ 59,900 ਰੁਪਏ ਹੈ, ਪਰ ਸੇਲ 'ਚ ਤੁਸੀਂ ਇਸ ਫੋਨ ਨੂੰ 48,499 ਰੁਪਏ 'ਚ ਖਰੀਦ ਸਕੋਗੇ। ਆਈਫੋਨ 13 ਨੂੰ ਬੈਂਕ ਆਫ਼ਰ ਦੇ ਨਾਲ ਖਰੀਦਣ 'ਤੇ 1,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਆਈਫੋਨ 13 'ਤੇ 44,250 ਰੁਪਏ ਤੱਕ ਦਾ ਐਕਸਚੇਜ਼ ਆਫ਼ਰ ਅਤੇ No-Cost EMI ਦਾ ਆਪਸ਼ਨ ਵੀ ਮਿਲ ਰਿਹਾ ਹੈ।
ਇੰਤਜ਼ਾਰ ਹੋਇਆ ਖਤਮ, Vivo ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Vivo V30e 5G ਨੂੰ ਕੀਤਾ ਲਾਂਚ - Vivo V30e 5G Launch
ਮਾਰੂਤੀ ਸੁਜ਼ੂਕੀ ਸਵਿਫਟ ਦੀ ਬੁਕਿੰਗ ਹੋਈ ਸ਼ੁਰੂ, ਜਾਣੋ ਕਦੋਂ ਹੋਵੇਗੀ ਲਾਂਚ - Maruti Suzuki India
Moto Buds ਅਤੇ Buds+ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Moto Buds and Buds Plus Launch Date
Samsung Galaxy M15 5G: ਇਸ ਸੇਲ 'ਚ Samsung Galaxy M15 5G ਨੂੰ ਤੁਸੀਂ 11,999 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਤੇ 1300 ਰੁਪਏ ਦਾ ਕੂਪਨ ਲਾਭ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਸ ਫੋਨ ਦੀ ਕੀਮਤ 10,699 ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ, Samsung Galaxy M15 5G 'ਤੇ 11,350 ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਦਿੱਤਾ ਜਾ ਰਿਹਾ ਹੈ।