ਹੈਦਰਾਬਾਦ: Amazon Fire TV Stick 4K ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਡਿਵਾਈਸ ਨੂੰ ਸਾਰੇ ਅਪਗ੍ਰੇਡ ਦੇ ਨਾਲ ਪੇਸ਼ ਕੀਤਾ ਗਿਆ ਹੈ। Amazon Fire TV Stick 4K ਦੇ ਰਿਮੋਟ 'ਚ ਐਮਾਜ਼ਾਨ ਪ੍ਰਾਈਮ, ਐਮਾਜ਼ਾਨ ਮਿਊਜ਼ਿਕ ਦੇ ਨਾਲ Netflix ਦੇ ਲਈ ਬਟਨ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਐਪ ਲਈ ਵੀ ਰਿਮੋਟ 'ਚ ਇੱਕ ਅਲੱਗ ਤੋਂ ਬਟਨ ਦਿੱਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਾਲ 2022 'ਚ ਕੰਪਨੀ ਨੇ ਪਹਿਲਾ Fire Stick ਪੇਸ਼ ਕੀਤਾ ਸੀ।
Amazon Fire TV Stick 4K ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਭਾਰਤ 'ਚ ਇਸਨੂੰ 5,999 ਰੁਪਏ ਦੀ ਕੀਮਤ ਨਾਲ ਪੇਸ਼ ਕੀਤਾ ਗਿਆ ਹੈ। Amazon Fire TV Stick 4K ਮੈਟ ਬਲੈਕ ਕਲਰ ਆਪਸ਼ਨ 'ਚ ਆਉਦਾ ਹੈ। ਇਸ ਡਿਵਾਈਸ ਦੇ ਪ੍ਰੀ-ਆਰਡਰ ਵੀ ਸ਼ੁਰੂ ਹੋ ਚੁੱਕੇ ਹਨ। ਤੁਸੀਂ ਐਮਾਜ਼ਾਨ ਰਾਹੀ Amazon Fire TV Stick 4K ਨੂੰ ਪ੍ਰੀ-ਆਰਡਰ ਕਰ ਸਕਦੇ ਹੋ। ਇਸ ਡਿਵਾਈਸ ਦੀ ਸੇਲ 13 ਮਈ ਨੂੰ ਸ਼ੁਰੂ ਹੋਵੇਗੀ। Amazon Fire TV Stick 4K ਨੂੰ ਤੁਸੀਂ ਐਮਾਜ਼ਾਨ ਤੋਂ ਇਲਾਵਾ, ਆਫਲਾਈਨ ਸਟੋਰ Croma, Reliance Digital ਅਤੇ Vijay Sales ਤੋਂ ਖਰੀਦ ਸਕਦੇ ਹੋ।
Amazon Fire TV Stick 4K ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ 'ਚ 4K ਅਲਟ੍ਰਾ HD ਕੰਟੈਟ ਸਟ੍ਰੀਮਿੰਗ ਦੀ ਸੁਵਿਧਾ ਮਿਲਦੀ ਹੈ, ਜੋ ਕਿ HDR10+ ਨੂੰ ਸਪੋਰਟ ਕਰੇਗੀ। ਇਸ 'ਚ Dolby Vision ਅਤੇ Dolby Atmos ਆਡੀਓ ਦਾ ਸਪੋਰਟ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਪਾਵਰਫੁੱਲ ਸਟ੍ਰੀਮਿੰਗ ਡਿਵਾਈਸ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਡਿਵਾਈਸ 'ਚ 1.7GHz ਕਵਾਡ-ਕੋਰ ਚਿਪਸੈੱਟ ਦਿੱਤੀ ਗਈ ਹੈ। ਇਸ ਡਿਵਾਈਸ 'ਚ Alexa Voice ਰਿਮੋਟ ਸਪੋਰਟ ਵੀ ਮਿਲਦਾ ਹੈ। Amazon Fire TV Stick 4K ਲੋਅ ਪਾਵਰ ਸਪੋਰਟ ਦੇ ਨਾਲ ਆਉਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਐਨਰਜ਼ੀ ਸੇਵਿੰਗ ਲਈ ਇਹ ਡਿਵਾਈਸ ਇਨਐਕਟਿਵ ਹੋਣ 'ਤੇ ਸਲੀਪ ਜਾਂ ਸਟੈਂਡਬਾਏ ਮੋਡ 'ਚ ਚਲੇ ਜਾਂਦਾ ਹੈ।
- Infinix GT Verse ਦੇ ਤਹਿਤ ਸਮਾਰਟਫੋਨ ਅਤੇ ਲੈਪਟਾਪ ਇਸ ਦਿਨ ਹੋਣਗੇ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix GT Verse Launch Date
- Samsung Galaxy F55 ਸਮਾਰਟਫੋਨ ਦੀ ਲਾਂਚ ਡੇਟ ਦਾ ਖੁਲਾਸਾ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - Samsung Galaxy F55 Launch Date
- Realme GT 6T ਸਮਾਰਟਫੋਨ ਜਲਦ ਹੋ ਸਕਦੈ ਲਾਂਚ, ਕੰਪਨੀ ਨੇ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ - Realme GT 6T Launch Date
Amazon Fire TV Stick 4K 'ਚ ਐਪਾਂ: Amazon Fire TV Stick 4K 'ਚ ਐਮਾਜ਼ਾਨ ਐਪ ਸਟੋਰ ਤੋਂ ਇਲਾਵਾ 12,000 ਐਪਾਂ ਦਾ ਸਪੋਰਟ ਮਿਲਦਾ ਹੈ। ਇਨ੍ਹਾਂ ਐਪਾਂ 'ਚ Disney+ Hotstar, Zee5, Jio Cinema, ਐਮਾਜ਼ਾਨ MiniTV, YouTube ਅਤੇ MX Player ਵਰਗੀਆਂ ਐਪਾਂ ਸ਼ਾਮਲ ਹਨ।