ਹੈਦਰਾਬਾਦ: Redmi ਆਪਣੇ ਗ੍ਰਾਹਕਾਂ ਲਈ ਦੋ ਪ੍ਰੋਡਕਟ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਦੋਨੋ ਡਿਵਾਈਸਾਂ ਇੱਕ ਹੀ ਦਿਨ ਲਾਂਚ ਕੀਤੀਆਂ ਜਾਣਗੀਆਂ। ਕੰਪਨੀ 10 ਅਪ੍ਰੈਲ ਨੂੰ ਚੀਨ 'ਚ Redmi Pad Pro ਅਤੇ Redmi Turbo 3 ਸਮਾਰਟਫੋਨ ਨੂੰ ਪੇਸ਼ ਕਰਨ ਜਾ ਰਹੀ ਹੈ। ਲਾਂਚ ਤੋਂ ਪਹਿਲਾ ਹੀ Redmi Pad Pro ਦੇ ਫੀਚਰਸ ਵੀ ਸਾਹਮਣੇ ਆ ਗਏ ਹਨ।
Redmi Pad Pro ਟੈਬਲੇਟ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 12.1 ਇੰਚ ਦੀ 2.5K IPS ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 600nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਟੈਬਲੇਟ ਦੇ ਬੈਟਰੀ ਸਾਈਜ਼ ਨੂੰ ਲੈ ਕੇ ਪਹਿਲਾ ਹੀ ਜਾਣਕਾਰੀ ਸਾਹਮਣੇ ਆ ਗਈ ਸੀ। ਇਸ ਟੈਬਲੇਟ 'ਚ 10,000mAh ਦੀ ਬੈਟਰੀ ਮਿਲੇਗੀ, ਜੋ ਕਿ 33 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਕੰਪਨੀ ਨੇ ਇਸ ਟੈਬਲੇਟ ਦੇ ਪ੍ਰੋਸੈਸਰ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। Redmi Pad Pro ਨੂੰ ਕੰਪਨੀ ਤਿੰਨ ਕਲਰ ਆਪਸ਼ਨਾਂ 'ਚ ਪੇਸ਼ ਕਰ ਸਕਦੀ ਹੈ।
Redmi Turbo 3 ਸਮਾਰਟਫੋਨ ਦੇ ਫੀਚਰਸ: ਇਸ ਤੋਂ ਇਲਾਵਾ, ਕੰਪਨੀ ਕੱਲ੍ਹ Redmi Turbo 3 ਸਮਾਰਟਫੋਨ ਨੂੰ ਵੀ ਪੇਸ਼ ਕਰਨ ਜਾ ਰਹੀ ਹੈ। ਇਹ ਸਮਾਰਟਫੋਨ 10 ਅਪ੍ਰੈਲ ਨੂੰ ਚੀਨ 'ਚ ਲਾਂਚ ਕੀਤਾ ਜਾ ਰਿਹਾ ਹੈ। ਫੀਚਰਸ ਦੀ ਗੱਲ ਕਰੀਏ, ਤਾਂ ਇਸ ਫੋਨ 'ਚ 6.67 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8s ਜੇਨ 3 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 16GB ਰੈਮ ਦੇ ਨਾਲ ਲਿਆਂਦਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 90 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ ਇਸ ਫੋਨ ਦੇ ਰਿਅਰ ਪੈਨਲ 'ਤੇ LED ਰਿੰਗ ਦੇ ਨਾਲ ਦੋ ਕੈਮਰੇ ਮਿਲ ਸਕਦੇ ਹਨ, ਜਿਸ 'ਚ 50MP ਦਾ Sony IMX882 ਸੈਂਸਰ ਅਤੇ 200MP ਦਾ ਮੇਨ ਕੈਮਰਾ ਸ਼ਾਮਲ ਹੋਵੇਗਾ।