ਹੈਦਰਾਬਾਦ: ਘਰੇਲੂ ਬਾਈਕ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਆਪਣੀ ਕਮਿਊਟਰ ਬਾਈਕ ਹੀਰੋ ਗਲੈਮਰ 125 ਦਾ ਨਵਾਂ 2024 ਵਰਜ਼ਨ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। 2024 ਹੀਰੋ ਗਲੈਮਰ 125 ਨੂੰ ਬਲੈਕ ਮੈਟਲਿਕ ਸਿਲਵਰ ਪੇਂਟ ਸਕੀਮ ਦੇ ਨਾਲ ਪੇਸ਼ ਕੀਤਾ ਗਿਆ ਹੈ, ਜਿਸਦੀ ਕੀਮਤ ਡ੍ਰਮ ਬ੍ਰੇਕ ਵੇਰੀਐਂਟ ਲਈ 83,598 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜਦਕਿ ਇਸ ਦੇ ਫਰੰਟ ਡਿਸਕ ਬ੍ਰੇਕ ਵੇਰੀਐਂਟ ਦੀ ਕੀਮਤ 87,598 ਰੁਪਏ ਰੱਖੀ ਗਈ ਹੈ। ਨਵੇਂ ਗਲੈਮਰ ਨੂੰ ਮੌਜੂਦਾ ਕਲਰ ਆਪਸ਼ਨ ਦੇ ਨਾਲ ਵੇਚਿਆ ਜਾਵੇਗਾ, ਪਰ ਗ੍ਰਾਹਕਾਂ ਨੂੰ ਇਸਦੇ ਲਈ ਲਗਭਗ 1,000 ਰੁਪਏ ਹੋਰ ਅਦਾ ਕਰਨੇ ਪੈਣਗੇ।
2024 ਹੀਰੋ ਗਲੈਮਰ ਦਾ ਨਵਾਂ ਕਲਰ: 2024 ਹੀਰੋ ਗਲੈਮਰ ਵਿੱਚ ਮੌਜੂਦਾ ਵਰਜ਼ਨ ਦੇ ਸਮਾਨ ਡਿਜ਼ਾਈਨ ਅਤੇ ਉਪਕਰਣ ਹਨ। ਨਵੀਂ ਪੇਂਟ ਸਕੀਮ ਚੈਕਰਡ ਬਾਡੀ ਗ੍ਰਾਫਿਕਸ ਦੁਆਰਾ ਪੂਰਕ ਬਣਾਇਆ ਗਿਆ ਹੈ, ਜੋ ਮੋਟਰਸਾਈਕਲ ਦੇ ਹੋਰ ਕਲਰ ਆਪਸ਼ਨਾਂ ਵਾਂਗ ਬਲੈਕ ਅਤੇ ਗ੍ਰੇ 'ਚ ਮਿਲਦੇ ਹਨ। ਇਸਦੇ ਮੌਜੂਦਾ ਕਲਰ ਆਪਸ਼ਨਾਂ ਵਿੱਚ ਸ਼ਾਮਲ ਹਨ:-
- ਕੈਂਡੀ ਬਲੇਜ਼ਿੰਗ ਰੈੱਡ
- ਬਲੈਕ ਸਪੋਰਟਸ ਰੈੱਡ
- ਬਲੈਕ ਟੈਕਨੋ ਬਲੂ
2024 ਹੀਰੋ ਗਲੈਮਰ ਦੇ ਫੀਚਰਸ:
- LED ਹੈੱਡਲੈਂਪ ਹੈਜ਼ਰਡ ਲਾਈਟ
- i3S ਸਿਸਟਮ ਨਾਲ ਸਟਾਰਟ/ਸਟਾਪ ਸਵਿੱਚ
- LED ਟੇਲ ਲਾਈਟ
- ਡਿਜੀਟਲ ਇੰਸਟ੍ਰੂਮੈਂਟ ਕੰਸੋਲ
- USB ਚਾਰਜਿੰਗ ਪੋਰਟ
- ਸਮਾਰਟਫੋਨ ਚਾਰਜਿੰਗ ਪੋਰਟ
- ਹਜਾਰਡ ਲਾਈਟਾਂ
2024 ਹੀਰੋ ਗਲੈਮਰ ਇੰਜਣ:
- 124.7cc, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ
- 7,500rpm 'ਤੇ 10.72 bhp ਦੀ ਪਾਵਰ
- 6,000rpm 'ਤੇ 10.6 ਨਿਊਟਨ ਮੀਟਰ ਟਾਰਕ
- 5-ਸਪੀਡ ਗਿਅਰਬਾਕਸ
- TVS Jupiter 110 ਸਕੂਟਰ ਸ਼ਾਨਦਾਰ ਲੁੱਕ ਦੇ ਨਾਲ ਹੋਇਆ ਲਾਂਚ, ਖਰੀਦਣ ਤੋਂ ਪਹਿਲਾ ਇਸ ਬਾਰੇ ਜਾਣ ਲਓ ਸਭ ਕੁੱਝ - TVS Jupiter 110 Launch
- Mahindra Thar Roxx 5-door vs Thar 3-door, ਜਾਣੋ ਇਨ੍ਹਾਂ ਦੋਨਾਂ ਕਾਰਾਂ 'ਚ ਅੰਤਰ ਅਤੇ ਕੀਮਤ ਬਾਰੇ, ਕਿਹੜੀ ਹੈ ਸਭ ਤੋਂ ਬੈਸਟ - Mahindra Thar Roxx 5 door
- Zomato ਨੇ ਆਪਣੀ ਦੋ ਸਾਲ ਪੁਰਾਣੀ ਸੁਵਿਧਾ ਨੂੰ ਕੀਤਾ ਬੰਦ, ਹੁਣ ਗ੍ਰਾਹਕ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਨੂੰ ਨਹੀਂ ਕਰ ਸਕਣਗੇ ਆਰਡਰ - Zomato Legends Service Shuts Down
2024 ਹੀਰੋ ਗਲੈਮਰ ਦੇ ਬ੍ਰੇਕ ਅਤੇ ਸਸਪੈਂਸ਼ਨ:
- ਫਰੰਟ 'ਚ ਟੈਲੀਸਕੋਪਿਕ ਫੋਕਸ
- ਡਿਸਕ ਅਤੇ ਡਰੱਮ ਬ੍ਰੇਕ ਵੇਰੀਐਂਟ ਦਾ ਵਿਕਲਪ
2024 ਹੀਰੋ ਗਲੈਮਰ ਦੀ ਕੀਮਤ:
- ਬਲੈਕ ਮੈਟਲਿਕ ਸਿਲਵਰ (ਡ੍ਰਮ ਬ੍ਰੇਕ ਵੇਰੀਐਂਟ) – 83,598 ਰੁਪਏ
- ਬਲੈਕ ਮੈਟਲਿਕ ਸਿਲਵਰ (ਡਿਸਕ ਬ੍ਰੇਕ ਵੇਰੀਐਂਟ) – 87,598 ਰੁਪਏ