ਬਠਿੰਡਾ: ਭਾਰਤ ਵਿੱਚ ਮਨੁੱਖ ਦੀ ਉਮਰ ਲਗਾਤਾਰ ਘਟਦੀ ਜਾ ਰਹੀ ਹੈ, ਜਿਸ ਦਾ ਵੱਡਾ ਕਾਰਨ ਖਾਣ ਪੀਣ ਵਿੱਚ ਆਈ ਤਬਦੀਲੀ ਨੂੰ ਮੰਨਿਆ ਜਾ ਰਿਹਾ ਹੈ। ਪੁਰਾਣੇ ਸਮੇਂ ਵਿੱਚ ਆਮ ਮਨੁੱਖ ਦੀ ਉਮਰ 100 ਸਾਲ ਦੇ ਕਰੀਬ ਹੁੰਦੀ ਸੀ ਪਰ ਹੁਣ ਹੌਲੀ ਹੌਲੀ ਘਟ ਕੇ ਇਹ ਸਿਰਫ਼ 60 ਤੋਂ 70 ਸਾਲ ਰਹਿ ਗਈ ਹੈ। ਜਿਸ ਪਿੱਛੇ ਵੱਡਾ ਕਾਰਨ ਮਨੁੱਖ ਵੱਲੋਂ ਲਗਾਤਾਰ ਅਜਿਹੀਆਂ ਵਸਤੂਆਂ ਦਾ ਸੇਵਨ ਕਰਨਾ ਜੋ ਮਨੁੱਖ ਦੀ ਸਿਹਤ ਲਈ ਖਤਰਨਾਕ ਹੈ, ਪਰ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਵੱਲੋਂ ਬਠਿੰਡਾ ਦੇ ਪਾਸ ਇਲਾਕੇ ਵਿੱਚ ਅਜਿਹਾ ਖਾਣ ਪੀਣ ਦੇ ਪਦਾਰਥਾਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਜੋ ਪੁਰਾਤਨ ਸਮੇਂ ਵਿੱਚ ਮਨੁੱਖ ਵੱਲੋਂ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਆਮ ਸੇਵਨ ਕੀਤਾ ਜਾਂਦਾ ਸੀ।
ਸਬਜੀਆਂ ਦੇ ਜੂਸ ਨਾਲ ਕਈ ਬਿਮਾਰੀਆਂ ਦਾ ਇਲਾਜ਼: ਮਾਡਲ ਟਾਊਨ ਵਿੱਚ ਲੋਕਾਂ ਨੂੰ ਸਬਜ਼ੀਆਂ ਦੇ ਜੂਸ ਦੇ ਨਾਲ ਨਾਲ ਬਿਨਾਂ ਤਲਿਆ ਹੋਇਆ ਪੌਸ਼ਟਿਕ ਅਹਾਰ ਉਪਲਬਧ ਕਰਾ ਰਹੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਾਤਰ ਚਾਰ ਏਕੜ ਜ਼ਮੀਨ ਦਾ ਮਾਲਕ ਹੈ। ਕੁਝ ਸਮਾਂ ਪਹਿਲਾਂ ਉਹਨਾਂ ਦੇ ਰਿਸ਼ਤੇਦਾਰ ਵਿਦੇਸ਼ ਤੋਂ ਭਾਰਤ ਆਏ ਸਨ, ਰਿਸ਼ਤੇਦਾਰਾਂ ਵੱਲੋਂ ਉਸ ਨੂੰ ਇਸ ਕਾਰੋਬਾਰ ਵੱਲ ਪ੍ਰੇਰਿਤ ਕੀਤਾ ਅਤੇ ਸਿਖਲਾਈ ਦਿੱਤੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਪਣੇ ਉਹ ਇਸ ਕਾਰੋਬਾਰ ਦੌਰਾਨ ਆਮ ਮਨੁੱਖ ਵਿੱਚ ਪਾਈਆਂ ਜਾਣ ਵਾਲੀਆਂ ਰੋਜ਼ਮਰਾ ਦੀਆਂ ਬਿਮਾਰੀਆਂ ਬਲੱਡ ਪ੍ਰੈਸ਼ਰ, ਅੱਖਾਂ ਦੀ ਸਮੱਸਿਆ, ਕਿਡਨੀ ਸਮੱਸਿਆ, ਸਿਰ ਦਰਦ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਉਸ ਵੱਲੋਂ ਵੱਖ-ਵੱਖ ਤਰ੍ਹ ਦੀਆਂ ਸਬਜ਼ੀਆਂ ਦਾ ਜੂਸ ਤਿਆਰ ਕੀਤਾ ਜਾਂਦਾ ਹੈ ਜੋ ਇਹਨਾਂ ਬਿਮਾਰੀਆਂ ਲਈ ਲਾਹੇਵੰਦ ਹੁੰਦਾ ਹੈ ਅਤੇ ਮਨੁੱਖ ਨੂੰ ਨਿਰੋਗ ਬਣਾਉਂਦਾ ਹੈ।
prout ਦੀ ਸਭ ਤੋਂ ਵੱਧ ਮੰਗ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੁਰੂ ਵਿੱਚ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਲੋਕ ਜਿਆਦਾਤਰ ਚਟਪਟਾ ਖਾਣ ਵਿੱਚ ਰੁਚੀ ਦਿਖਾਉਂਦੇ ਹਨ ਪਰ ਜਿਵੇਂ ਜਿਵੇਂ ਆਮ ਲੋਕਾਂ ਨੂੰ ਇਸਦੇ ਫਾਇਦਿਆਂ ਦਾ ਪਤਾ ਲੱਗਿਆ ਤਾਂ ਹੁਣ ਉਸ ਪਾਸ ਵੱਡੀ ਗਿਣਤੀ ਵਿੱਚ ਪੜ੍ਹੇ ਲਿਖੇ ਨੌਜਵਾਨ ਅਤੇ ਉਹ ਲੋਕ ਆਉਣ ਲੱਗੇ ਹਨ ਜੋ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹਨ। ਉਸ ਵੱਲੋਂ ਬਿਨਾਂ ਤਲੇ ਤਿਆਰ ਕੀਤੇ ਜਾਂਦੇ sprout ਦੀ ਸਭ ਤੋਂ ਵੱਧ ਮੰਗ ਹੈ ਕਿਉਂਕਿ ਜਿੰਮ ਜਾਣ ਵਾਲੇ ਨੌਜਵਾਨਾਂ ਵੱਲੋਂ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਇਸ ਦੀ ਵੱਧ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਵੱਡੀ ਮਾਤਰਾ ਵਿੱਚ ਹੈ।
- ਪੰਜਾਬ 'ਚ ਬੇਖੌਫ ਲੁਟੇਰੇ!...ਦਿਨ ਦਿਹਾੜੇ ਹੋ ਰਹੀ ਲੁੱਟ-ਖੋਹ, ਅੱਕੇ ਲੋਕ ਹੋਏ ਇੱਕਠੇ, ਮੌਕੇ ਦੀ ਵੀਡੀਓ - Incidents of theft increased
- ਵਾਹ ਜੀ ਵਾਹ!...ਲੁਧਿਆਣਾ ਦੀਆਂ ਇਹ ਔਰਤਾਂ ਚਲਾ ਰਹੀਆਂ ਨੇ ਗੈਸ ਏਜੰਸੀ, ਖੁਦ ਕਰਦੀਆਂ ਨੇ ਸਿਲੰਡਰ ਸਪਲਾਈ ਅਤੇ ਖੁਦ ਹੀ ਕਰਦੀਆਂ ਨੇ ਦਫ਼ਤਰੀ ਕੰਮ ਕਾਜ... - Women Working In Gas Agency
- SGPC ਮੁਲਾਜ਼ਮ ਦੇ ਕਤਲ ਕਾਂਡ 'ਚ ਹੋਇਆ ਵੱਡਾ ਖੁਲਾਸਾ, ਜਾਣੋਂ ਕਿਉਂ ਹੋਇਆ ਸੀ ਦਰਬਾਰਾ ਸਿੰਘ ਦਾ ਕਤਲ - SGPC employee murder case
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਇਸ ਕਾਰੋਬਾਰ ਨੂੰ ਸ਼ੁਰੂ ਕੀਤੇ ਜਾਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਸਿਰਫ ਇਸ ਕਰਕੇ ਉਹਨਾਂ ਪਾਸ ਆਉਂਦੇ ਹਨ ਕਿਉਂਕਿ ਉਹਨਾਂ ਵੱਲੋਂ ਤਲਿਆ ਹੋਇਆ ਉਪਲੱਬਧ ਨਹੀਂ ਕਰਵਾਇਆ ਜਾਂਦਾ ਜੋ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਮੌਕੇ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪੁਰਾਤਨ ਸਮੇਂ ਵਾਂਗ ਧਰਤੀ 'ਤੇ ਪੈਦਾ ਹੋਣ ਵਾਲੀਆਂ ਚੀਜ਼ਾਂ ਨੂੰ ਹੀ ਆਪਣੇ ਖਾਣ ਪੀਣ ਵਿੱਚ ਸ਼ਾਮਿਲ ਕਰਨ ਤਾਂ ਹੀ ਉਹ ਨਿਰੋਗ ਰਹਿ ਸਕਦੇ ਹਨ।