ਲੁਧਿਆਣਾ: ਲੁਧਿਆਣਾ ਦੇ ਵਿੱਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਉਨਾਂ ਦੇ ਮੁੰਡੇ ਵਿਕਾਸ ਨੂੰ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਨੇ ਕਤਲ ਕਰ ਦਿੱਤਾ ਹੈ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁਤੱਰ ਉਮਰ 17 ਸਾਲ, ਮੁਹੱਲੇ 'ਚ ਰਹਿਣ ਵਾਲੀ ਕੁੜੀ ਨੂੰ ਪਿਆਰ ਕਰਦਾ ਸੀ,ਕੁੜੀ ਵਿਕਾਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ।ਜਿਸ ਲਈ ਅਸੀਂ ਪਰਿਵਾਰ ਨਾਲ ਗੱਲ ਵੀ ਕੀਤੀ ਪਰ ਲੜਕੀ ਦੇ ਪਰਿਵਾਰ ਨੇ ਸਾਫ ਇਨਕਾਰ ਕਰ ਦਿੱਤਾ ਅਤੇ ਫਿਰ ਉਹਨਾਂ ਨੇ ਹੀ ਸਾਡੇ ਪੁੱਤਰ ਨੂੰ ਮਾਰ ਕੇ ਸੁੱਟ ਦਿੱਤਾ। ਨੌਜਵਾਨ ਦੇ ਪਰਿਵਾਰ ਨੇ ਇਲਜ਼ਾਮ ਲਾਉਂਦੇ ਹੋਏ ਦੱਸਿਆ ਕਿ ਨੌਜਵਾਨ ਦਾ ਬੇਰਹਿਮੀ ਦੇ ਨਾਲ ਗਲਾ ਵੱਢ ਕੇ ਮਾਰਿਆ ਹੈ ਅਤੇ ਲਾਸ਼ ਵੀ ਲੜਕੀ ਦੇ ਘਰ ਦੇ ਬਾਹਰ ਹੀ ਬਰਾਮਦ ਹੋਈ ਹੈ।
ਪੁਲਿਸ ਚੌਂਕੀ ਅੱਗੇ ਲਾਇਆ ਧਰਨਾ: ਇਸ ਮਾਮਲੇ ਸਬੰਧੀ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਮ੍ਰਿਤਕ ਦੀ ਮਾਂ ਅਤੇ ਭੈਣ ਨੇ ਦੱਸਿਆ ਕਿ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਹੈ ਪਰ ਉਦੋਂ ਤੱਕ ਉਸ ਦਾ ਸਸਕਾਰ ਅਸੀਂ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ। ਉਹਨਾਂ ਨੇ ਕਿਹਾ ਕਿ ਲੜਕੀ ਦੇ ਪਰਿਵਾਰ ਨੇ ਹੀ ਉਸ ਦਾ ਕਤਲ ਕੀਤਾ ਹੈ ਹਾਲਾਂਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਉਹ ਕੁਝ ਕਰ ਨਹੀਂ ਰਹੇ। ਇਸ ਸੰਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੁਧਿਆਣਾ ਥਾਣਾ ਚੌਂਕੀ ਦੇ ਇੰਚਾਰਜ ਨੇ ਬਿਨਾਂ ਕੈਮਰੇ ਅੱਗੇ ਕੁਛ ਬੋਲਦੇ ਹੋਏ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਸੀਂ ਪਰਚਾ ਦਰਜ ਕਰ ਰਿਹਾ ਹੈ ਪਰ ਜੋ ਐਂਗਲ ਪਰਿਵਾਰ ਦੱਸ ਰਿਹਾ ਹੈ ਅਜਿਹਾ ਨਹੀਂ ਹੈ ਲੜਕੇ ਦੇ ਕੁਝ ਪੁਰਾਣੇ ਦੁਸ਼ਮਣੀ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ।
- ਸਾਈਬਰ ਠੱਗਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਲਾਇਆ ਚੂਨਾ, ਮੈਨੇਜਰ ਨੇ ਦਿੱਤੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ - Cyber thugs in amritsar
- ਪੰਜਾਬੀਆਂ ਨੇ ਨਕਾਰੇ ਆਪ ਦੇ 5 ਚੋਂ 4 ਉਮੀਦਵਾਰ ਮੰਤਰੀ, ਨਹੀਂ ਬਚਾ ਸਕੇ ਪਾਰਟੀ ਦਾ ਸਾਖ਼ - ਵਿਸ਼ੇਸ਼ ਰਿਪੋਰਟ - AAP In Lok Sabha Elections
- 'ਆਪ' ਦਾ ਪੰਜਾਬ 'ਚ ਲੋਕ ਸਭਾ ਚੋਣਾਂ ਦੌਰਾਨ ਘਟਿਆ ਵੋਟ ਪ੍ਰਤੀਸ਼ਤ, ਸੀਐੱਮ ਮਾਨ ਲੱਭਣਗੇ ਵਜ੍ਹਾਂ ... ! - AAP vote percentage decreased
ਮਾਂ ਦਾ ਰੋ-ਰੋ ਕੇ ਬੁਰਾ ਹਾਲ: ਉਧਰ ਦੂਜੇ ਪਾਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਮੁੰਡਾ ਕਿਸੇ ਹੋਟਲ ਦੇ ਵਿੱਚ ਕੰਮ ਕਰਦਾ ਸੀ ਮ੍ਰਿਤਕ ਵਿਕਾਸ ਦੋ ਭੈਣਾਂ ਦਾ ਇਕਲੋਤਾ ਭਰਾ ਸੀ ਅਤੇ ਉਸ ਦੀ ਭੈਣ ਨੇ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਉਸ ਨੂੰ ਇੱਕ ਲੜਕੀ ਦਾ ਫੋਨ ਆਇਆ ਸੀ ਜਿਸ ਨੇ ਕਿਹਾ ਸੀ ਕਿ ਉਸ ਦੇ ਭਰਾ ਨੂੰ ਮਾਰ ਦਿੱਤਾ ਜਾਵੇਗਾ ਜੇਕਰ ਉਸ ਨੂੰ ਬਚਾ ਸਕਦੇ ਹੋ ਤਾਂ ਬਚਾ ਲਿਓ। ਉਹਨਾਂ ਨੇ ਕਿਹਾ ਕਿ ਲੜਕੇ ਦੀ ਲਾਸ਼ ਵੀ ਲੜਕੀ ਦੇ ਘਰ ਦੇ ਬਾਹਰ ਹੀ ਬਰਾਮਦ ਹੋਈ ਹੈ ਤੇ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ।