ETV Bharat / state

ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਨੇ ਕੀਤਾ ਮਹਿਲਾ ਦਾ ਕਤਲ,ਪੁਲਿਸ ਨੇ 24 ਘੰਟਿਆਂ 'ਚ ਕੀਤਾ ਗ੍ਰਿਫ਼ਤਾਰ - YOUNG MAN KILLS WOMAN IN BATHINDA

ਬਠਿੰਡਾ ਵਿੱਚ ਪੁਲਿਸ ਨੇ ਮਹਿਲੇ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

YOUNG MAN KILLS WOMAN
ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਨੇ ਕੀਤਾ ਮਹਿਲਾ ਦਾ ਕਤਲ (ETV BHARAT PUNJAB (ਰਿਪੋਟਰ,ਬਠਿੰਡਾ))
author img

By ETV Bharat Punjabi Team

Published : Dec 2, 2024, 5:14 PM IST

ਬਠਿੰਡਾ: ਬੀਤੇ ਦਿਨੀਂ ਬਠਿੰਡਾ-ਸ੍ਰੀ ਗੰਗਾ ਨਗਰ ਹਾਈਵੇ ਉੱਤੇ ਸਥਿਤ ਪਿੰਡ ਬਹਿਮਣਵਾਨਾਂ ਦੇ ਖੇਤਾਂ ਔਰਤ ਦੀ ਲਾਸ਼ ਮਿਲਣ ਦੇ ਮਾਮਲੇ ਤੋਂ ਬਾਅਦ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਠਿੰਡਾ ਡੀਐੱਸਪੀ ਹਿਨਾ ਗੁਪਤਾ ਨੇ ਕਿਹਾ ਹੈ ਕਿ ਥਾਣਾ ਸਦਰ ਅਤੇ ਸੀ ਆਈ ਏ ਸਟਾਫ 2 ਟੀਮ ਨੇ ਟੈਕਨੀਕਲ ਤਰੀਕੇ ਨਾਲ ਮਹਿਲਾ ਕਤਲ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਝਾਇਆ ਹੈ।

ਹਿਨਾ ਗੁਪਤਾ,ਡੀਐੱਸਪੀ (ETV BHARAT PUNJAB (ਰਿਪੋਟਰ,ਬਠਿੰਡਾ))

ਗਲ਼ਾ ਘੁੱਟ ਕੇ ਕਤਲ

ਪੁਲਿਸ ਮੁਤਾਬਿਕ ਮਾਮਲੇ ਵਿੱਚ ਇੱਕ ਮੁਲਜ਼ਮ ਮਨਪ੍ਰੀਤ ਸਿੰਘ ਵਾਸੀ ਗਿੱਲ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਵਿਅਕਤੀ ਮਹਿਲਾ ਨਾਲ ਰਿਲੇਸ਼ਨਸ਼ਿਪ ਵਿੱਚ ਰਹਿੰਦਾ ਸੀ ਅਤੇ ਹੁਣ ਵੀ ਇਹ ਮੁਹਾਲੀ ਤੋਂ ਮਹਿਲਾ ਨੂੰ ਮਿਲਣ ਆਇਆ ਸੀ। ਇਸ ਦੌਰਾਨ ਹੀ ਦੋਵਾਂ ਵਿੱਚ ਝਗੜਾ ਹੋਇਆ ਅਤੇ ਮੁਲਜ਼ਮ ਮਨਪ੍ਰੀਤ ਸਿੰਘ ਵੱਲੋਂ ਮਹਿਲਾ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਗਿਆ।

ਨਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਕਤਲ

ਡੀਐੱਸਪੀ ਹਿਨਾ ਗੁਪਤਾ ਮੁਤਾਬਿਕ ਮੁਲਜ਼ਮ ਅਤੇ ਮਹਿਲਾ ਦੀ ਲੜਾਈ ਦਾ ਮੁੱਖ ਕਾਰਣ ਨੌਜਵਾਨ ਦਾ ਮਹਿਲਾ ਉੱਤੇ ਸ਼ੱਕ ਸੀ। ਮੁਲਜ਼ਮ ਨੂੰ ਸ਼ੱਕ ਸੀ ਕਿ ਮਹਿਲਾ ਉਸ ਤੋਂ ਇਲਾਵਾ ਵੀ ਕਿਸੇ ਹੋਰ ਸ਼ਖ਼ਸ ਦੇ ਨਾਲ ਸਮਾਂ ਬਤੀਤ ਕਰਦੀ ਹੈ ਅਤੇ ਉਸ ਦੇ ਨਜਾਇਜ਼ ਸਬੰਧ ਵੀ ਹਨ। ਦੋਵਾਂ ਦੀ ਇਸੇ ਗੱਲ ਨੂੰ ਲੈਕੇ ਤਕਰਾਰ ਹੋਈ ਅਤੇ ਮੁਲਜ਼ਮ ਮਨਪ੍ਰੀਤ ਸਿੰਘ ਜਦੋਂ ਆਪਣੀ ਬਾਈਕ ਉੱਤੇ ਮਹਿਲਾ ਨੂੰ ਘਰ ਛੱਡਣ ਜਾ ਰਿਹਾ ਸੀ ਤਾਂ ਸੁੰਨਸਾਨ ਰਸਤਾ ਵੇਖ ਕੇ ਮੁਲਜ਼ਮ ਨੇ ਆਪਣੇ ਮਫ਼ਰਲ ਨਾਲ ਮਹਿਲਾ ਦਾ ਗਲ਼ਾ ਘੋਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖੇਤਾਂ ਵਿੱਚ ਸੁੱਟ ਕੇ ਫਰਾਰ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਮੁਹਾਲੀ ਵਿੱਚ ਡਿਲਵਰੀ ਬੁਆਏ ਵਜੋਂ ਕੰਮ ਕਰਦਾ ਹੈ।

ਪੁਲਿਸ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਕੁਆਰਾ ਸੀ ਅਤੇ ਮੁਹਾਲੀ ਵਿੱਚ ਕੰਮ ਕਰਦਾ ਸੀ। ਇਸ ਤੋਂ ਇਲਾਵਾ ਮਹਿਲਾ ਬਠਿੰਡਾ ਵਿਖੇ ਇੱਕ ਹਸਪਤਾਲ ਵਿੱਚ ਕੰਮ ਕਰਦਾ ਸੀ ਅਤੇ ਉਸ ਦਾ ਇੱਕ ਬੇਟਾ ਵੀ ਹੈ। ਪੁਲਿਸ ਮੁਤਾਬਿਕ ਮਾਮਲੇ ਨੂੰ ਗੰਭੀਰ ਜਾਂਚ ਤੋਂ ਬਾਅਦ ਹੱਲ ਕਰਦਿਆਂ ਮੁਲਜ਼ਮ ਦੀ ਗ੍ਰਿਫ਼ਤਾਰੀ ਘੰਟਿਆਂ ਅੰਦਰ ਕੀਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.