ਅੰਮ੍ਰਿਤਸਰ: ਅੱਜ ਇੱਕ ਪਾਸੇ ਜਿੱਥੇ ਰੱਖੜੀ ਦਾ ਤਿਉਹਾਰ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਹੱਥ 'ਤੇ ਰੱਖੜੀ ਬੰਨ੍ਹ ਕੇ ਮਨਾਇਆ ਜਾ ਰਿਹਾ ਹੈ, ਦੂਸਰੇ ਪਾਸੇ ਲੋਕ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਰੱਖੜ ਪੁੰਨਿਆਂ ਦੇ ਮੇਲੇ 'ਤੇ ਇਤਿਹਾਸਿਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਵੀ ਮੱਥਾ ਟੇਕਣ ਪਹੁੰਚ ਰਹੇ ਹਨ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦਾ ਵਸਨੀਕ ਮਨਪ੍ਰੀਤ ਨਾਮਕ ਦਾ ਨੌਜਵਾਨ ਜਿਸ ਦਾ ਕਿ ਵਿਦੇਸ਼ ਦਾ ਵੀਜ਼ਾ ਲੱਗਾ ਸੀ ਅਤੇ ਉਹ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਜਾ ਰਿਹਾ ਸੀ ਤਾਂ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਨਜ਼ਦੀਕ ਹੀ ਉਸ ਦੇ ਬੁਲਟ ਮੋਟਰਸਾਈਕਲ ਦਾ ਇੱਕ ਕਾਰ ਨਾਲ ਐਕਸੀਡੈਂਟ ਹੋ ਗਿਆ। ਜਿਸ ਦੌਰਾਨ ਮਨਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨੌਜਵਾਨ ਦੇ ਵਿਦੇਸ਼ ਜਾਣ ਦੇ ਸੁਪਨੇ ਧਰੇ-ਧਰਾਏ ਹੀ ਰਹਿ ਗਏ।
- ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ - Weather Update
- ਕਿਉਂ ਮਨਾਇਆ ਜਾਂਦਾ ਹੈ ਰੱਖੜੀ ਦਾ ਤਿਉਹਾਰ, ਜਾਣੋ ਇਸ ਨਾਲ ਜੁੜੀਆਂ ਪ੍ਰਸਿੱਧ ਕਹਾਣੀਆਂ - Raksha Bandhan 2024
- ਮਾਤਮ 'ਚ ਬਦਲੀਆਂ ਖੁਸ਼ੀਆਂ: ਰੱਖੜੀ ਦਾ ਸਾਮਾਨ ਲੈਣ ਗਈਆਂ ਮਾਂ ਤੇ ਧੀਆਂ ਨਾਲ ਵਾਪਰਿਆ ਹਾਦਸਾ, ਧੀ ਦੀ ਮੌਤ, ਮਾਂ ਤੇ ਛੋਟੀ ਭੈਣ ਦੀ ਹਾਲਤ ਗੰਭੀਰ - Road accident in Bathinda
30 ਅਗਸਤ ਨੂੰ ਜਾਣਾ ਸੀ ਨਿਊਜ਼ੀਲੈਂਡ : ਇਸ ਸੰਬੰਧੀ ਹਰਪਾਲ ਸਿੰਘ ਏਡੀਸੀਪੀ ਟਰੈਫਿਕ ਅੰਮ੍ਰਿਤਸਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਸੀ। ਉਸ ਨੇ ਆਉਣ ਵਾਲੀ 30 ਅਗਸਤ ਨੂੰ ਨਿਊਜ਼ੀਲੈਂਡ ਲਈ ਰਵਾਨਾ ਹੋਣਾ ਸੀ। ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਰੱਖੜ ਪੁੰਨਿਆਂ ਦੇ ਮੇਲੇ ਮੌਕੇ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ।
ਫਿਲਹਾਲ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਆਲੇ-ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉੱਥੇ ਹੀ ਪੀੜਿਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।