ਲੁਧਿਆਣਾ: ਮਸ਼ਹੂਰ ਰੈਸਲਰ ਦ ਗ੍ਰੇਟ ਖਲੀ ਲੁਧਿਆਣਾ ਸਾਈਕਲ ਵੈਲੀ ਦੇ ਵਿੱਚ ਹੀਰੋ ਸਾਈਕਲ ਦੇ ਪਲਾਂਟ ਦੇ ਵਿੱਚ ਪਹੁੰਚੇ। ਜਿੱਥੇ ਉਹਨਾਂ ਨੇ ਪਲਾਂਟ ਦੇ ਵਿੱਚ ਜਾਇਜ਼ਾ ਲਿਆ ਅਤੇ ਨਾਲ ਹੀ ਹੀਰੋ ਸਾਈਕਲ ਵੱਲੋਂ ਰੋਕਟ ਦੇ ਨਾਲ ਮਿਲ ਕੇ ਬਣਾਏ ਜਾ ਰਹੇ ਪ੍ਰੋਡਕਟ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਵੀ ਉਹਨਾਂ ਆਪਣੇ ਵਿਚਾਰ ਸਾਂਝੇ ਕੀਤੇ। ਸਭ ਤੋਂ ਪਹਿਲਾਂ ਉਹਨਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਕਿਹਾ ਕਿ ਕੋਈ ਬਹੁਤੇ ਚੰਗੇ ਹਾਲਾਤ ਨਹੀਂ ਹਨ। ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬ ਜੋ ਕਿ ਪਹਿਲੇ ਨੰਬਰ 'ਤੇ ਹੁੰਦਾ ਸੀ, ਉਹ ਸੂਬਾ ਸਰਕਾਰਾਂ ਦੀਆਂ ਨੀਤੀਆਂ ਕਰਕੇ ਅੱਜ ਸਭ ਤੋਂ ਹੇਠਾਂ ਆ ਚੁੱਕਾ ਹੈ। ਉਹਨਾਂ ਕਿਹਾ ਕਿ ਹਰਿਆਣਾ ਪੰਜਾਬ ਨਾਲੋਂ ਜਿਆਦਾ ਵਿਕਾਸ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਨਹੀਂ ਆ ਰਹੀ ਹੈ, ਪੰਜਾਬ ਦੇ ਵਿੱਚ ਕੋਈ ਵੱਡਾ ਨਿਵੇਸ਼ ਨਹੀਂ ਆ ਰਿਹਾ ਹੈ, ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਹੇ ਅਤੇ ਪੰਜਾਬ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ ਹੈ।
ਭਾਜਪਾ ਨੇ ਚੰਗੇ ਕੰਮ ਕੀਤੇ ਤਾਂ ਜਾ ਰਹੇ ਲੀਡਰ: ਇਸ ਮੌਕੇ ਖਲੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਰਕਾਰਾਂ ਵੱਲੋਂ ਕੋਈ ਬਹੁਤੇ ਕੰਮ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਕੁਝ ਤਾਲਮੇਲ 'ਚ ਕਮੀ ਜ਼ਰੂਰ ਰਹੀ ਹੈ, ਜਾਂ ਓਹ ਇਨ੍ਹਾਂ ਨੂੰ ਨਹੀਂ ਸਮਝ ਸਕੇ ਜਾਂ ਫਿਰ ਇਹ ਉਨ੍ਹਾਂ ਨੂੰ ਨਹੀਂ ਸਮਝ ਸਕੇ। ਖਲੀ ਨੇ ਕਿਹਾ ਕਿ ਇੱਕਲੇ ਭਗਵੰਤ ਮਾਨ ਸਾਹਿਬ ਵੀ ਸਭ ਕੁਝ ਨਹੀਂ ਕਰ ਸਕਦੇ। ਉੱਥੇ ਹੀ ਲਗਾਤਾਰ ਭਾਜਪਾ ਦੇ ਵਿੱਚ ਸ਼ਾਮਿਲ ਹੋ ਰਹੇ ਆਗੂਆਂ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਚੰਗੇ ਕੰਮ ਕੀਤੇ ਵਿਖਾਈ ਦੇ ਰਹੇ ਹਨ, ਇਸੇ ਕਰਕੇ ਉਹ ਭਾਜਪਾ ਦੇ ਵਿੱਚ ਜਾ ਰਹੇ ਹਨ। ਉਹਨਾਂ ਜੰਮੂ ਕਸ਼ਮੀਰ ਦੀ ਵੀ ਗੱਲ ਕੀਤੀ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਕਾਫੀ ਬਦਲੇ ਹਨ। ਉਹਨਾਂ ਕਿਹਾ ਕਿ ਪਹਿਲਾ ਜਿੱਥੇ ਉਹਨਾਂ ਦੇ ਹੱਥਾਂ ਦੇ ਵਿੱਚ ਪੱਥਰ ਅਤੇ ਬੰਦੂਕਾਂ ਹੁੰਦੀਆਂ ਸਨ, ਹੁਣ ਉਹ ਲੈਪਟੋਪ ਚਲਾਉਂਦੇ ਹਨ। ਉਹਨਾਂ ਕਿਹਾ ਕਿ ਉਹ ਬੀਤੇ ਦਿਨੀ ਜੰਮੂ ਗਏ ਸਨ, ਉੱਥੇ ਹਾਲਾਤ ਹੁਣ ਕਾਫੀ ਬਦਲ ਚੁੱਕੇ ਹਨ ਅਤੇ ਲਗਾਤਾਰ ਸਰਕਾਰਾਂ ਵੱਲੋਂ ਜੰਮੂ ਕਸ਼ਮੀਰ ਦੇ ਵਿਕਾਸ ਲਈ ਹੋਰ ਵੀ ਅੱਗੇ ਪਲੈਨ ਬਣਾਏ ਜਾ ਰਹੇ ਹਨ।
ਬੇਕਸੂਰ ਹੋਏ ਤਾਂ ਜੇਲ੍ਹ ਤੋਂ ਬਾਹਰ ਆ ਜਾਣਗੇ ਕੇਜਰੀਵਾਲ: ਇਸ ਦੌਰਾਨ ਗ੍ਰੇਟ ਖਲੀ ਨੂੰ ਜਦੋਂ ਅਰਵਿੰਦ ਕੇਜਰੀਵਾਲ 'ਤੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਜੇਕਰ ਉਹ ਬੇਕਸੂਰ ਹਨ ਤਾਂ ਜੇਲ੍ਹ ਤੋਂ ਬਾਹਰ ਆ ਜਾਣਗੇ। ਜੇਕਰ ਕੋਈ ਕਸੂਰ ਕੀਤਾ ਹੋਵੇਗਾ ਤਾਂ ਆਪਣੇ ਆਪ ਹੀ ਕਾਨੂੰਨ ਕਾਰਵਾਈ ਕਰੇਗਾ। ਗ੍ਰੇਟ ਖਲੀ ਨੂੰ ਹੀਰੋ ਸਾਈਕਲ ਦੇ ਨਾਲ ਕੋਲੈਬਰੇਟ ਰਾਕੇਟ ਇਲੈਕਟਰੋਨਿਕ ਵਾਹਨ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਜਿਸ ਦੇ ਤਹਿਤ ਉਹ ਲੁਧਿਆਣਾ ਦੀ ਸਾਈਕਲ ਵੈਲੀ ਪਹੁੰਚੇ। ਉਹਨਾਂ ਵੱਲੋਂ ਕਿਹਾ ਗਿਆ ਕਿ ਤਕਨੀਕ ਦੇ ਨਾਲ ਨੌਜਵਾਨਾਂ ਨੂੰ ਜੋੜਿਆ ਜਾ ਰਿਹਾ ਹੈ। ਇਸ ਦੇ ਨਾਲ ਜਿੱਥੇ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉੱਥੇ ਹੀ ਨਾਲ ਦੇ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲ ਸਕੇਗਾ।
- ਭਾਜਪਾ 'ਚ ਜਾਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ - SHEETAL ANGURAL RESIGN
- ਪੰਜਾਬ ਸਣੇ ਇੰਨ੍ਹਾਂ ਸੂਬਿਆਂ 'ਚ ਚੋਣ ਲੜੇਗੀ ਸਾਂਸਦ ਸਿਮਰਨਜੀਤ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਮੀਦਵਾਰਾਂ ਦਾ ਕੀਤਾ ਐਲਾਨ - Declaration of election contest
- ਪੰਜਾਬੀਓ ਆਪਣੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ 103 ਸਾਲ ਪਹਿਲਾਂ ਬਣਾਈ ਸੀ ਸ਼੍ਰੋਮਣੀ ਅਕਾਲੀ ਦਲ ਪਾਰਟੀ: ਸੁਖਬੀਰ ਬਾਦਲ - Punjab Bachao Yatra