ਲੁਧਿਆਣਾ: ਪਹਿਲੀ ਵਾਰ ਬਾਲੀਵੁੱਡ ਅਦਾਕਾਰ ਅਰਬਾਜ਼ ਖਾਨ ਅਤੇ ਅਮੀਸ਼ਾ ਪਟੇਲ ਲੁਧਿਆਣਾ ਆ ਰਹੇ ਨੇ, ਇਸ ਦੌਰਾਨ ਆਈਕੋਨਿਕ ਇੰਡੀਆ ਨਾਮ ਦਾ ਇੱਕ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਇੱਕ ਆਈਕੋਨਿਕ ਮਹਿਲਾ ਅਤੇ ਇੱਕ ਆਈਕੋਨਿਕ ਪੁਰਸ਼ ਨੂੰ ਚੁਣਿਆ ਜਾਵੇਗਾ। ਇਸ ਤੋਂ ਇਲਾਵਾ ਸਮਾਜ ਦੀਆਂ ਉਹਨਾਂ ਮਹਿਲਾਵਾਂ ਨੂੰ ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਵੀ ਕੀਤਾ ਜਾਵੇਗਾ। ਜਿਨ੍ਹਾਂ ਨੇ ਆਪਣੇ ਘਰ ਦੇ ਨਾਲ-ਨਾਲ ਦੇਸ਼ ਦੇ ਵਿਕਾਸ ਅਤੇ ਆਪਣੇ ਸਮਾਜ ਦੇ ਵਿਕਾਸ ਦੇ ਲਈ ਅਹਿਮ ਯੋਗਦਾਨ ਪਾਇਆ ਹੈ। ਇਸ ਦੌਰਾਨ ਬੱਚਿਆਂ ਦਾ ਵੀ ਸ਼ੋਅ ਕਰਵਾਇਆ ਜਾਵੇਗਾ।
ਸਮਾਗਮ ਮਹਿਲਾਵਾਂ ਨੂੰ ਸਮਰਪਿਤ: ਬਾਲੀਵੁੱਡ ਅਦਾਕਾਰਾਂ ਤੋਂ ਇਲਾਵਾ ਪਾਲੀਵੁੱਡ ਅਦਾਕਾਰ ਵੀ ਇਸ ਵਿੱਚ ਸ਼ਾਮਿਲ ਹੋਣਗੇ। ਅਦਾਕਾਰਾ ਅਤੇ ਮਾਡਲ ਰਿਸ਼ੀਤਾ ਰਾਣਾ ਵੱਲੋਂ ਸ਼ੁਰੂ ਕੀਤੀ ਗਈ ਆਰ ਆਰ ਆਰ ਪ੍ਰੋਡਕਸ਼ਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਉੱਤੇ ਚੱਲ ਰਹੀਆਂ ਹਨ। ਇਹ ਸਮਾਗਮ ਮਹਿਲਾਵਾਂ ਨੂੰ ਸਮਰਪਿਤ ਹੋਵੇਗਾ। ਇਸ ਦੌਰਾਨ ਰਿਸ਼ੀਤਾ ਰਾਣਾ ਨੇ ਦੱਸਿਆ ਕਿ ਅਸੀਂ ਉਹਨਾਂ ਅਦਾਕਾਰਾਂ ਨੂੰ ਵੀ ਅੱਗੇ ਲੈ ਕੇ ਆ ਰਹੇ ਹਾਂ ਜੋ ਕਿ ਕਿਸੇ ਕਾਰਨ ਕਰਕੇ ਆਪਣੀ ਕਲਾ ਵਿਖਾ ਨਹੀਂ ਪਾਉਂਦੇ। ਉਹਨਾਂ ਕਿਹਾ ਕਿ ਅਸੀਂ ਲੁਕੇ ਹੋਏ ਟੈਲੈਂਟ ਨੂੰ ਬਾਹਰ ਲਿਆ ਰਹੇ ਹਾਂ ਕਿਉਂਕਿ ਸਾਡੇ ਉੱਤਰ ਭਾਰਤ ਦੇ ਵਿੱਚ ਕੋਈ ਅਜਿਹਾ ਪਲੈਟਫਾਰਮ ਨਹੀਂ ਮਿਲ ਪਾ ਰਿਹਾ ਹੈ ਜਿੱਥੇ ਬੱਚੇ ਤੋਂ ਲੈ ਕੇ ਵੱਡੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਣ, ਇਸੇ ਮੰਤਵ ਨਾਲ ਅਸੀਂ ਇਹ ਸਮਾਗਮ ਕਰਵਾ ਰਹੇ ਹਨ।
- ਖਨੌਰੀ ਬਾਰਡਰ ਉੱਤੇ ਨੌਜਵਾਨ ਕਿਸਾਨ ਦੀ ਸਿਰ 'ਚ ਗੋਲੀ ਲੱਗਣ ਕਾਰਣ ਮੌਤ, ਬਠਿੰਡਾ ਦੇ ਪਿੰਡ ਬੱਲੋ ਦਾ ਵਸਨੀਕ ਸੀ ਮ੍ਰਿਤਕ ਨੌਜਵਾਨ
- ਕੁਲਵੰਤ ਸਿੰਘ ਧਾਲੀਵਾਲ ਪੂਰੇ ਪੰਜਾਬ 'ਚ ਕਰਨਗੇ ਕੈਂਸਰ ਦਾ ਮੁਫਤ ਚੈੱਕਅਪ, ਕਿਹਾ-ਹੁਣ ਖਾਣ ਦੇ ਲੰਗਰ ਦੇ ਨਾਲ ਦਵਾਈਆਂ ਦੇ ਲੰਗਰ ਦੀ ਵੀ ਲੋੜ
- ਕਿਸਾਨ ਆਗੂ ਰੁਲਦੂ ਸਿੰਘ ਨੇ ਹਰਿਆਣਾ ਤੇ ਕੇਂਦਰ ਸਰਕਾਰ ਦੀ ਕੀਤੀ ਨਿੰਦਾ, ਬਾਰਡਰਾਂ 'ਤੇ ਡਟੇ ਨੌਜਵਾਨਾਂ ਨੂੰ ਕੀਤੀ ਇਹ ਖਾਸ ਅਪੀਲ
ਨਵੇਂ ਕਲਾਕਾਰਾਂ ਦੇ ਸੁਪਨੇ ਸਾਕਾਰ: ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਸਾਡਾ ਮੰਤਵ ਹੈ ਕੇ ਅਸੀਂ ਪੰਜਾਬ ਵਿੱਚੋਂ ਚੰਗੇ ਕਲਾਕਾਰਾਂ ਨੂੰ ਅੱਗੇ ਲੈਕੇ ਆਈਏ। ਇਸ ਮੌਕੇ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਲੁਧਿਆਣਾ ਵਿੱਚ ਅਰਬਾਜ਼ ਖਾਨ ਅਤੇ ਅਮੀਸ਼ਾ ਪਟੇਲ ਆ ਰਹੇ ਨੇ ਜੋ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦਾ ਦਫਤਰ ਮੁਬੰਈ, ਦਿੱਲੀ ਅਤੇ ਲੁਧਿਆਣਾ ਵਿੱਚ ਵੀ ਖੋਲ੍ਹਿਆ ਹੈ ਤਾਂ ਕਿ ਨਵੇਂ ਕਲਾਕਾਰਾਂ ਦੇ ਸੁਪਨੇ ਸਾਕਾਰ ਕੀਤੇ ਜਾ ਸਕਣ।