ਪਟਿਆਲਾ: ਦੇਸ਼ ਭਰ ਵਿੱਚ ਹੋਲੀ ਦੇ ਤਿਉਹਾਰ ਦੇ ਜਸ਼ਨ ਮਨਾਏ ਗਏ ਜਿਸ ਤਹਿਤ ਪੰਜਾਬ ਵਿੱਚ ਲੋਕ ਹੋਲੀ ਦੇ ਰੰਗਾਂ ਵਿੱਚ ਰੰਗੇ ਨਜ਼ਰ ਆਏ। ਇਸ ਮੌਕੇ ਪਟਿਆਲਾ ਵਿੱਚੋਂ ਦੋ ਤਸਵੀਰਾਂ ਖਾਸ ਦੇਖਣ ਨੂੰ ਮਿਲੀਆਂ, ਜਿੱਥੇ ਇੱਕ ਪਾਸੇ ਤਾਂ ਮਹਿਲਾਵਾਂ ਵਲੋਂ ਇੱਕਠੇ ਹੋ ਕੇ ਹੋਲੀ ਮਨਾਈ ਗਈ, ਦੂਜੇ ਪਾਸੇ ਸੜਕਾਂ ਉੱਤੇ ਮੋਟਰਸਾਈਕਲਾਂ ਉੱਤੇ ਹੁਲੜਬਾਜੀ ਕਰਦੇ ਹੋਏ ਨੌਜਵਾਨਾਂ ਦੇ ਪੁਲਿਸ ਨਾਕੇ ਲਾ ਕੇ ਚਲਾਨ ਕੱਟਦੇ ਦਿਖਾਈ ਦਿੱਤੀ।
ਹੋਲੀ ਮੌਕੇ ਸਪੈਸ਼ਲ ਪੁਲਿਸ ਨਾਕਾ: ਹੋਲੀ ਦੇ ਮੌਕੇ ਪਟਿਆਲਾ ਦੇ ਲੀਲਾ ਭਵਨ ਚੌਂਕ 'ਚ ਪੁਲਿਸ ਵਲੋਂ ਸਪੈਸ਼ਲ ਨਾਕਾ ਲਗਾਇਆ ਗਿਆ। ਟ੍ਰੈਫਿਕ ਮੁਲਾਜਮ ਮੁਤਾਬਿਕ ਇਹ ਸਪੈਸ਼ਲ ਨਾਕਾ ਉਨ੍ਹਾਂ ਲਈ ਲਗਾਇਆ ਗਿਆ ਜੋ ਕਿ ਹੁੱਲੜਬਾਜੀ ਕਰਦੇ ਹਨ, ਟ੍ਰਿਪਲਿੰਗ ਜਾਂ 3 ਤੋਂ ਵੱਧ ਇਕੋ ਮੋਟਰਸਾਈਕਲ ਸਵਾਰ ਹੋ ਕੇ ਗੇੜੇ ਮਾਰਦੇ ਹਨ, ਲੋਕਾਂ ਨੂੰ ਹੋਰਨ ਮਾਰ ਮਾਰ ਕੇ ਤੰਗ ਕਰਦੇ ਹਨ, ਦੂਜਿਆਂ ਉੱਤੇ ਬਿਨਾਂ ਵਜ੍ਹਾਂ ਰੰਗ ਸੁੱਟ ਕੇ ਭੱਜ ਜਾਂਦੇ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਸਾਰੇ ਸ਼ਰਾਰਤੀ ਅਨਸਰਾਂ ਖਿਲਾਫ਼ ਇਹ ਨਾਕਾ ਲਗਾਇਆ ਗਿਆ ਹੈ। ਇਸ ਮੌਕੇ ਪੁਲਿਸ ਮੁਲਾਜ਼ਮਾਂ ਵਲੋਂ ਮੌਕੇ ਉੱਤੇ ਹੀ ਅਜਿਹਾ ਕਰਨ ਵਾਲੇ ਨੌਜਵਾਨਾਂ ਦੇ ਚਲਾਨ ਕੱਟੇ।
ਮਹਿਲਾਵਾਂ ਦੀ ਹੋਲੀ: ਪਟਿਆਲਾ ਦੇ ਬੀ ਟੈਂਕ ਏਰੀਆ ਦੇ ਮਹਿਲਾਵਾਂ ਵੱਲੋਂ ਇੱਕ-ਦੂਜੇ ਨੂੰ ਰੰਗ ਲਗਾ ਕੇ ਗਿੱਧਾ ਪਾ ਕੇ ਹੋਲੀ ਦਾ ਤਿਉਹਾਰ ਮਨਾਇਆ ਗਿਆ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪਹਿਰਾਵੇ ਵਿੱਚ ਮਹਿਲਾਵਾਂ ਨੇ ਕ੍ਰਿਸ਼ਨ ਜੀ ਦੀਆਂ ਗੋਪੀਆਂ ਬਣ ਕੇ ਗਿੱਧਾ ਪਾਇਆ ਅਤੇ ਹੋਲੀ ਦਾ ਇਤਿਹਾਸ ਬੜੀ ਖੁਸ਼ੀ ਨਾਲ ਮਨਾਇਆ। ਮਹਿਲਾ ਕਲੱਬ ਦੀ ਮੈਂਬਰ ਸੁਮਨ ਸ਼ਰਮਾ ਨੇ ਕਿਹਾ ਹੈ ਕਿ ਸਾਰੇ ਤਿਉਹਾਰ ਅਸੀਂ ਆਪਸੀ ਭਾਈਚਾਰਕ ਰੂਪ ਦੇ ਵਿੱਚ ਮਨਾਉਂਦੇ ਹਾਂ ਅਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਾਰੇ ਤਿਉਹਾਰ ਇਸੇ ਤਰ੍ਹਾਂ ਬੜੇ ਪਿਆਰ ਨਾਲ ਸਭ ਨੂੰ ਮਨਾਉਣੇ ਚਾਹੀਦੇ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਮੀਨਾ ਸ਼ਰਮਾ ਨੇ ਦੱਸਿਆ ਕਿ ਅਸੀਂ ਬੜੀ ਹੀ ਧੂਮ ਧਾਮ ਨਾਲ ਹੋਲੀ ਦਾ ਇਹ ਤਿਉਹਾਰ ਮਨਾਇਆ, ਸਾਡੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦਾ ਰੂਪ ਆਇਆ ਅਸੀਂ ਸਾਰੀ ਗੋਪੀਆਂ ਉਨ੍ਹਾਂ ਪਿੱਛੇ ਓਹਨਾ ਨੂ ਫੜਨ ਲਈ ਭਜੇ ਲੇਕਿਨ ਉਹ ਕਿਸੇ ਦੇ ਵੀ ਹੱਥ ਨਹੀਂ ਆਏ। ਉਨ੍ਹਾਂ ਕਿਹਾ ਕਿ ਇਸ ਮੌਕੇ ਸਾਰਿਆਂ ਵਲੋਂ ਔਰਗੈਨਿਕ ਰੰਗਾਂ ਦੇ ਨਾਲ ਬੜੀ ਹੀ ਸ਼ਰਧਾ ਨਾਲ ਹੋਲੀ ਮਨਾਈ ਗਈ ਹੈ।