ਫ਼ਤਹਿਗੜ੍ਹ: ਸਾਡੇ ਸਮਾਜ ਵਿੱਚ ਆਏ ਦਿਨ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿੰਨ੍ਹਾਂ ਵਿੱਚ ਇਨਸਾਨੀਅਤ ਸ਼ਰਮਸਾਰ ਹੁੰਦੀ ਨਜ਼ਰੀ ਪੈਂਦੀ ਹੈ। ਕਈ ਘਟਨਾਵਾਂ ਦਾ ਅਜਿਹੀਆਂ ਹੁੰਦੀਆਂ ਹਨ, ਜਿੰਨ੍ਹਾਂ ਨੂੰ ਸੁਣਨ ਤੋਂ ਬਾਅਦ ਇਨਸਾਨ ਸਹਿਜ ਨਹੀਂ ਰਹਿ ਪਾਉਂਦਾ। ਤਾਜ਼ਾ ਮਾਮਲਾ ਵੀ ਕੁੱਝ ਇਸ ਤਰ੍ਹਾਂ ਦਾ ਹੀ ਹੈ।
ਜੀ ਹਾਂ...ਦਰਅਸਲ, ਮਾਮਲਾ ਬੀਤੇ ਦਿਨੀਂ ਜ਼ਿਲ੍ਹਾਂ ਫਤਹਿਗੜ੍ਹ ਸਾਹਿਬ ਦੇ ਥਾਣਾ ਬਡਾਲੀ ਆਲਾ ਸਿੰਘ ਅਧੀਨ ਪੈਂਦੇ ਪਿੰਡ ਰਾਮਪੁਰ ਦਾ ਹੈ, ਜਿੱਥੇ ਸੁੱਤੇ ਪਏ ਪਤੀ (ਅਮਨਦੀਪ ਸਿੰਘ) 'ਤੇ ਤੇਜ਼ਾਬ ਸੁੱਟਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪੀੜ੍ਹਤ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ, ਇਸ ਸੰਬੰਧੀ ਡੀਐਸਪੀ ਬੱਸੀ ਪਠਾਣਾ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਬੱਸੀ ਪਠਾਣਾ ਮੋਹਿਤ ਕੁਮਾਰ ਨੇ ਦੱਸਿਆ ਕਿ 25 ਜੁਲਾਈ ਨੂੰ ਅਮਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਰਾਮਪੁਰ ਥਾਣਾ ਬਡਾਲੀ ਆਲਾ ਸਿੰਘ ਜ਼ਿਲ੍ਹਾਂ ਫਤਿਹਗੜ੍ਹ ਸਾਹਿਬ ਤਜ਼ਾਬੀ/ਜਲਣਸ਼ੀਲ ਪਦਾਰਥ ਪੈਣ ਕਰਕੇ ਦਾਖਲ ਹੋਇਆ ਹੈ, ਇਸ ਮਾਮਲੇ ਵਿੱਚ ਪੀੜ੍ਹਤ ਅਮਨਦੀਪ ਸਿੰਘ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਥਾਣਾ ਬਡਾਲੀ ਆਲਾ ਸਿੰਘ ਵਿਖੇ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਪਰ ਜਦੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਪੀੜ੍ਹਤ ਅਮਨਦੀਪ ਸਿੰਘ ਦੇ ਪਿਤਾ ਦੀ ਜ਼ਮੀਨ ਭਾਰਤ ਮਾਲਾ ਪ੍ਰਜੈਕਟ ਅਧੀਨ ਆਉਣ ਕਰਕੇ ਉਸ ਨੂੰ ਮੁਆਵਜ਼ੇ ਦੇ ਤੌਰ ਉਤੇ ਕਰੀਬ 8 ਲੱਖ ਰੁਪਏ ਮਿਲੇ ਸੀ, ਜਿਸਨੇ 08 ਲੱਖ ਰੁਪਏ ਦੀ ਐਫ.ਡੀ ਕਰਵਾ ਦਿੱਤੀ ਸੀ, ਜਿਸ ਨੇ ਆਪਣੇ ਲੜਕੇ ਅਮਨਦੀਪ ਸਿੰਘ ਨੂੰ ਉਸਦਾ ਨੌਮਨੀ ਬਣਾਇਆ ਗਿਆ ਸੀ, ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਐਫ਼ਡੀ, ਮੋਬਾਇਲ ਫ਼ੋਨ ਅਤੇ ਹੋਰ ਦਸਤਾਵੇਜ਼ ਬਲਵਿੰਦਰ ਕੌਰ ਪਾਸ ਸਨ।
ਜਦੋਂ ਅਮਨਦੀਪ ਸਿੰਘ ਬੈਂਕ ਵਿੱਚ ਆਪਣੇ ਪਿਤਾ ਦੀ ਐਫ਼ਡੀ ਬਾਰੇ ਪਤਾ ਕਰਨ ਅਤੇ ਆਪਣਾ ਖ਼ਾਤਾ ਖੁੱਲਵਾਉਣ ਲਈ ਬੈਂਕ ਵਿੱਚ ਗਿਆ ਤਾਂ ਉਸਨੂੰ ਪਤਾ ਲੱਗਾ ਕਿ ਉਸਦੇ ਪਿਤਾ ਦੀ ਐਫ਼ਡੀ ਕਿਸੇ ਨੇ ਕਿਸੇ ਐਪ ਰਾਹੀਂ ਤੁੜਵਾ ਕੇ ਏਟੀਐਮ ਕਾਰਡ ਰਾਹੀਂ ਵੱਖ-2 ਤਾਰੀਖਾਂ ਨੂੰ ਰਕਮ ਕਢਵਾ ਲਈ ਹੈ। ਇਸ ਤੋਂ ਬਾਅਦ ਅਮਨਦੀਪ ਸਿੰਘ ਨੇ ਇਸ ਬਾਰੇ ਘਰ ਆ ਕੇ ਆਪਣੀ ਪਤਨੀ ਬਲਵਿੰਦਰ ਕੌਰ ਨੂੰ ਸਖ਼ਤੀ ਨਾਲ ਪੁੱਛਿਆ, ਜਿਸਨੇ ਕਿਹਾ ਕਿ ਇਹ ਐਫ਼ਡੀ ਮੈਂ ਤੁੜਵਾਈ ਹੈ, ਜਿਸ ਕਰਕੇ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ। ਇਸ ਦੌਰਾਨ ਬਲਵਿੰਦਰ ਕੌਰ ਨੇ ਮਿਤੀ 25 ਜੁਲਾਈ ਦੀ ਰਾਤ ਨੂੰ ਅਮਨਦੀਪ ਸਿੰਘ ਦੇ ਸੁੱਤੇ ਪਏ ਉਤੇ ਤੇਜ਼ਾਬ ਪਾ ਦਿੱਤਾ, ਜੋ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ।
- ਪੰਜਾਬ 'ਚ ਮੀਂਹ ਨਾਲ ਹੋਵੇਗੀ ਅਗਸਤ ਮਹੀਨੇ ਦੀ ਸ਼ੁਰੂਆਤ ! ਮੌਸਮ ਵਿਭਾਗ ਵਲੋਂ ਮੀਂਹ ਦਾ ਅਲਰਟ, ਜਾਣੋ ਕਿੱਥੇ-ਕਿੱਥੇ ਪਵੇਗਾ ਮੀਂਹ - Rain Alert In Punjab
- ਲੁਧਿਆਣਾ 'ਚ ਡੇਂਗੂ ਦਾ ਕਹਿਰ; ਜਾਣੋ ਕਿੰਨੇ ਮਾਮਲੇ ਆਏ ਸਾਹਮਣੇ ਤੇ ਨੱਜਿਠਣ ਲਈ ਕੀ ਹੈ ਸਿਹਤ ਵਿਭਾਗ ਦੀ ਤਿਆਰੀ - 34 cases of dengue
- "ਅਸੀਂ ਸੁਖਬੀਰ ਬਾਦਲ ਦੇ ਗੁਲਾਮ ਨਹੀਂ ਹਾਂ", ਅਕਾਲੀ ਦਲ 'ਚੋਂ ਕੱਢੇ ਜਾਣ ਮਗਰੋਂ ਪਰਮਿੰਦਰ ਢੀਂਡਸਾ ਦਾ ਪਲਟਵਾਰ - Shiromani Akali Dal Politics
ਹੁਣ ਪੀੜ੍ਹਤ ਦੀ ਪਤਨੀ ਬਲਵਿੰਦਰ ਕੌਰ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਕੋਲੋ ਪੁਲਿਸ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਬਾਕੀ ਦੋਸ਼ੀਆਂ ਅਤੇ ਵਾਰਦਾਤ ਵਿੱਚ ਵਰਤੇ ਗਏ ਤੇਜ਼ਾਬ ਬਾਰੇ ਪਤਾ ਕੀਤਾ ਜਾ ਰਿਹਾ ਹੈ।