ETV Bharat / state

ਰੁਸਤਮੇ-ਹਿੰਦ ਤੋਂ ਜੇਲ੍ਹ ਦੀਆਂ ਸਲਾਖਾ ਤੱਕ ਦਾ ਸਫ਼ਰ, ਅੰਤਰਰਾਸ਼ਟਰੀ ਖਿਡਾਰੀ ਤੇ ਸਾਬਕਾ ਡੀਐਸਪੀ ਨੂੰ ਰਾਸ ਨਹੀਂ ਆਈ ਸ਼ੌਹਰਤ, ਪੜ੍ਹੋ ਪੂਰੀ ਕਹਾਣੀ ... - who is jagdish singh bhola

author img

By ETV Bharat Punjabi Team

Published : Aug 1, 2024, 10:26 PM IST

Updated : Aug 2, 2024, 2:45 PM IST

ਇੱਕ ਅੰਤਰਰਾਸ਼ਟਰੀ ਖਿਡਾਰੀ ਕਿਵੇਂ 6 ਹਜ਼ਾਰ ਕਰੋੜ ਦੇ ਡਰੱਗ ਰੈਕਟ 'ਚ ਫਸ ਕੇ ਆਪਣੀ ਜ਼ਿੰਦਗੀ ਖ਼ਰਾਬ ਕਰ ਲੈਂਦਾ ਅਤੇ ਕਿਵੇਂ ਸਲਾਖਾ ਪਿੱਛੇ ਚਲਾ ਜਾਂਦਾ ਪੜ੍ਹੋ ਪੂਰੀ ਕਹਾਣੀ

who is jagdish singh bhola? 17 convicted in money laundering case related to drugs in punjab
ਰੁਸਤਮੇ-ਹਿੰਦ ਤੋਂ ਜੇਲ੍ਹ ਦੀਆਂ ਸਲਾਖਾ ਤੱਕ ਦਾ ਸਫ਼ਰ, ਅੰਤਰਰਾਸ਼ਟਰੀ ਖਿਡਾਰੀ ਤੇ ਸਾਬਕਾ ਡੀਐਸਪੀ ਨੂੰ ਰਾਸ ਨਹੀਂ ਆਈ ਸ਼ੌਹਰਤ ਪੜ੍ਹੋ ਪੂਰੀ ਕਹਾਣੀ ... (WHO IS JAGDISH SINGH BHOLA)

ਹੈਦਰਾਬਾਦ: ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ, ਰਾਸ਼ਟਰਮੰਡਲ ਖੇਡਾਂ ਵਿਚ ਗੋਲਡ ਮੈਡਲ, ਅਰਜੁਨ ਐਵਾਰਡ ਅਤੇ ਰੁਸਤਮੇ ਹਿੰਦ ਦਾ ਖਿਤਾਬ ਆਪਣੇ ਨਾਮ ਕਰਵਾਉਣ ਵਾਲੇ ਅੰਤਰਰਾਸ਼ਟਰੀ ਪਹਿਲਵਾਨ ਨੇ ਸਭ ਨੂੰ ਆਪਣਾ ਮੁਰੀਦ ਬਣਾ ਲਿਆ ਸੀ। ਸੋਨੇ ਵਾਂਗ ਚਮਕੇ ਪਹਿਲਵਾਨ ਜਗਦੀਸ਼ ਸਿੰਘ ਉਰਫ਼ ਭੋਲਾ ਦੀ ਕਹਾਣੀ ਜਾਣਨੀ ਬੇਹੱਦ ਜ਼ਰੂਰੀ ਹੈ, ਉਨ੍ਹੀਂ ਹੀ ਦਿਲਚਸਪ ਵੀ ਹੈ।

ਪਹਿਲਵਾਨ ਜਗਦੀਸ਼ ਭੋਲਾ ਦਾ ਸਫ਼ਰ: ਜਗਦੀਸ਼ ਸਿੰਘ ਭੋਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਇਕੇ ਕਲਾਂ ਨਾਲ ਸਬੰਧਿਤ ਹੈ। ਉਹ ਕੁਸ਼ਤੀ ਦੀ ਟ੍ਰੇਨਿੰਗ ਲਈ ਲੁਧਿਆਣਾ ਆਏ ਅਤੇ ਮੇਜਰ ਸਿੰਘ ਦੇ ਅਖਾੜੇ ਵਿੱਚ ਕੁਸ਼ਤੀ ਦੇ ਦਾਅ ਪੇਚ ਸਿੱਖੇ । ਉਨ੍ਹਾਂ ਦੀ ਮਿਹਨਤ ਨੂੰ ਬੂਰ ਉਦੋਂ ਪਿਆ ਜਦੋਂ 1991 ਦੀ ਏਸ਼ੀਆ ਰੈਸਲਿੰਗ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ। ਇਸ ਜਿੱਤ ਤੋਂ ਬਾਅਦ ਲੋਕਾਂ ਦਾ ਧਿਆਨ ਭੋਲੇ ਵੱਲ ਖਿੱਚਿਆ ਗਿਆ, ਪਰ ਜਦੋਂ ਭੋਲੇ ਨੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਿਆ ਤਾਂ ਉਹ ਭਾਰਤ ਵਿੱਚ ਚੋਟੀ ਦੇ ਸਟਾਰ ਵਜੋਂ ਉਭਰੇ। ਇਸੇ ਮਿਹਨਤ ਅਤੇ ਉਪਲਬਧੀਆਂ ਕਾਰਨ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਭੋਲਾ ਨੂੰ ਰੁਸਤਮ-ਏ-ਹਿੰਦ ਖਿਤਾਬ ਦਿੱਤਾ ਗਿਆ। ਪੰਜਾਬ ਸਰਕਾਰ ਨੇ ਉਸ ਦੀ ਮਿਹਨਤ ਦੀ ਕਦਰ ਕਰਦੇ ਹੋਏ ਡੀਐਸਪੀ ਦੀ ਨੌਕਰੀ ਦਿੱਤੀ।

ਰੁਸਤਮੇ-ਹਿੰਦ ਤੋਂ ਜੇਲ੍ਹ ਦੀਆਂ ਸਲਾਖਾ ਤੱਕ ਦਾ ਸਫ਼ਰ, ਅੰਤਰਰਾਸ਼ਟਰੀ ਖਿਡਾਰੀ ਤੇ ਸਾਬਕਾ ਡੀਐਸਪੀ ਨੂੰ ਰਾਸ ਨਹੀਂ ਆਈ ਸ਼ੌਹਰਤ ਪੜ੍ਹੋ ਪੂਰੀ ਕਹਾਣੀ ... (who is jagdish singh bhola?)

ਭੋਲਾ ਬਣਿਆ ਨਸ਼ਾ ਸੌਦਾਗਰ: ਅੰਤਰਰਾਸ਼ਟਰੀ ਰੈਸਲਿੰਗ 'ਚ ਨਾਮ, ਦੌਲਤ ਅਤੇ ਸ਼ੌਹਰਤ ਕਮਾਉਣੀ ਅਤੇ ਡੀਐਸਪੀ ਦੀ ਨੌਕਰੀ ਸ਼ਾਇਦ ਜਗਦੀਸ਼ ਸਿੰਘ ਭੋਲਾ ਨੂੰ ਰਾਸ ਨਹੀਂ ਆਈ।ਇਸੇ ਕਾਰਨ ਉਸ ਨੇ ਡਰੱਗ ਤਸਕਰੀ ਵੱਲ ਆਪਣੇ ਕਦਮ ਵਧਾਏ ਪਰ ਇੰਨ੍ਹਾਂ ਵੱਧ ਦੇ ਕਦਮਾਂ ਨੂੰ ਜਲਦੀ ਹੀ ਕਾਨੂੰਨ ਦੇ ਲੰਬੇ ਹੱਥਾਂ ਨੇ ਰੋਕ ਦਿੱਤਾ ।ਇਹ ਜਾਂਚ ਮਨੀ ਲਾਂਡਰਿੰਗ ਰੋਕੂ ਐਕਟ 2002 ਦੀਆਂ ਧਾਰਾਵਾਂ ਤਹਿਤ ਦਫ਼ਤਰ ਵੱਲੋਂ ਸਾਲ 2013 ਵਿੱਚ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਅੱਠ ਵੱਖ-ਵੱਖ ਐਫਆਈਆਰਜ਼ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਆਖ਼ਿਰਕਾਰ ਇੱਕ ਸਾਬਕਾ ਅੰਤਰਰਾਸ਼ਟਰੀ ਪਹਿਲਵਾਨ ਅਤੇ ਇੱਕ ਸਾਬਕਾ ਡੀਐੱਸਪੀ ਭੋਲਾ ਨੂੰ 2012 ਵਿੱਚ ਪੰਜਾਬ ਪੁਲਿਸ ਨੇ ਬਰਖ਼ਾਸਤ ਕਰ ਦਿੱਤਾ ਸੀ। ਉਹ ਡਰੱਗ ਨੈਟਵਰਕ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਸੀ, ਜੋ ਬਿਮਾਰੀਆਂ ਦੇ ਉਦੇਸ਼ਾਂ ਲਈ ਬਣਾਏ ਗਏ ਰਸਾਇਣਾਂ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਗ਼ੈਰ-ਕਾਨੂੰਨੀ ਫੈਕਟਰੀਆਂ ਵੱਲ ਮੋੜ ਰਿਹਾ ਸੀ ਜੋ ਸਿੰਥੈਟਿਕ ਡਰੱਗਾਂ ਦਾ ਨਿਰਮਾਣ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਸਪਲਾਈ ਕਰ ਰਿਹਾ ਸੀ।

ਹੋਰ ਕਿੰਨ੍ਹੇ ਕੇਸ ਪੈਂਡਿੰਗ: ਤੁਹਾਨੂੰ ਦੱਸ ਦਈਏ ਕਿ ਭੋਲਾ ਖ਼ਿਲਾਫ਼ ਨਸ਼ਾ ਤਸਕਰੀ ਦੇ ਕੁੱਲ 7 ਕੇਸ ਪੈਂਡਿੰਗ ਸਨ, ਜਿਨ੍ਹਾਂ ਵਿੱਚੋਂ 4 ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਅਤੇ 3 ਵਿੱਚ ਸਜ਼ਾ ਸੁਣਾਈ ਗਈ। ਭੋਲਾ ਪਹਿਲਾਂ ਹੀ 6 ਸਾਲ ਜੇਲ੍ਹ ਕੱਟ ਚੁੱਕਾ ਹੈ, ਇਸ ਲਈ ਹੁਣ ਉਸ ਨੂੰ 6 ਸਾਲ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ। ਹਾਲਾਂਕਿ ਭੋਲਾ ਦੇ ਵਕੀਲ ਨੇ ਮਾਮਲਾ ਪੰਜਾਬ ਅਤੇ ਹਰਿਆਣਾ ਅਦਾਲਤ ਵਿੱਚ ਲਿਜਾਣ ਦੀ ਗੱਲ ਕਹੀ।

17 ਲੋਕਾਂ ਨੂੰ ਦੋਸ਼ੀ ਕਰਾਰ : 6000 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਸਮੇਤ 17 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਸਜ਼ਾ ਸੁਣਾਈ ਹੈ। ਇਸ ਵਿੱਚ ਭੋਲਾ ਦੀ ਪਤਨੀ ਅਤੇ ਸਹੁਰਾ ਵੀ ਸ਼ਾਮਲ ਹਨ। ਇਸ ਮੌਕੇ ਈਡੀ ਦੇ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਚਾਰ ਚਾਰਜਸ਼ੀਟਾਂ ਵਿੱਚ ਫੈਸਲਾ ਆਇਆ ਜਦਕਿ ਤਿੰਨ ਅਜੇ ਬਾਕੀ ਹਨ।

ਕਿਸ ਨੂੰ ਕਿੰਨੀ ਹੋਈ ਸਜ਼ਾ: ਇਸ ਦੌਰਾਨ ਜਗਦੀਸ਼ ਭੋਲਾ, ਮਨਪ੍ਰੀਤ, ਸੁਖਰਾਜ, ਸੁਖਜੀਤ ਸੁੱਖਾ, ਮਨਿੰਦਰ, ਦਵਿੰਦਰ ਸਿੰਘ ਹੈਪੀ, ਅਵਤਾਰ ਸਿੰਘ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਜਗਦੀਸ਼ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ, ਅਵਤਾਰ ਪਤਨੀ ਸੰਦੀਪ ਕੌਰ, ਜਗਮਿੰਦਰ ਕੌਰ ਔਲਖ, ਗੁਰਮੀਤ ਕੌਰ, ਅਰਮਜੀਤ ਸਿੰਘ ਅਤੇ ਭੋਲਾ ਦੇ ਸਹੁਰੇ ਦਲੀਪ ਮਾਨ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਗੁਰਪ੍ਰੀਤ ਸਿੰਘ, ਸੁਭਾਸ਼ ਬਜਾਜ ਅਤੇ ਅੰਕੁਰ ਬਜਾਜ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਕੁੱਲ 23 ਮੁਲਜ਼ਮ ਸਨ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ। ਭੋਲਾ ਦਾ ਪਿਤਾ ਬਲਸ਼ਿੰਦਰ ਵੀ ਇਸ ਕੇਸ ਵਿੱਚ ਮੁਲਜ਼ਮ ਸੀ, ਹਾਲਾਂਕਿ ਉਸ ਦੀ ਮੌਤ ਹੋ ਚੁੱਕੀ ਹੈ। ਜਦਕਿ ਮਾਮਲੇ 'ਚ 2 ਵਿਅਕਤੀ ਪੀ.ਓ. ਹਾਲਾਂਕਿ ਇਸ ਮਾਮਲੇ 'ਚ ਅਜੇ ਵਿਸਥਾਰਤ ਆਦੇਸ਼ ਨਹੀਂ ਆਏ ਹਨ। ਹੁਣ ਵੇਖਣਾ ਹੋਵੇਗਾ ਕਿ ਬਾਕੀ ਰਹਿੰਦੇ ਕੇਸਾਂ 'ਚ ਕੀ ਫੈਸਲਾ ਆਵੇਗਾ।

ਪਟਿਆਲਾ 'ਚ ਰਾਜੀਵ ਰਾਜਾ ਗੈਂਗ ਦੇ ਪੁਨੀਤ ਗੋਲਾ ਐਨਕਾਊਂਟਰ ਦੌਰਾਨ ਜਖ਼ਮੀ, 15 ਤੋਂ ਵੱਧ ਕੇਸਾਂ 'ਚ ਸੀ ਲੋੜੀਂਦਾ - Gangster Punit Gola encounter

ਲੱਖਾਂ ਰੁਪਏ ਖਰਚ ਕੇ ਪ੍ਰੇਮਿਕਾ ਨੂੰ ਭੇਜਿਆ ਇੰਗਲੈਂਡ, ਏਅਰਪੋਰਟ 'ਤੇ ਪਹੁੰਚਦੇ ਹੀ ਕੁੜੀ ਨੇ ਬਦਲੇ ਤੇਵਰ, ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ - Youth committed suicide in Patiala

ਛੇ ਹਜ਼ਾਰ ਕਰੋੜ ਦੀ ਡਰੱਗ ਤਸਕਰੀ ਮਾਮਲੇ 'ਚ ਬਰਖ਼ਾਸਤ ਸਾਬਕਾ ਡੀਐਸਪੀ ਜਗਦੀਸ਼ ਭੋਲਾ ਸਮੇਤ 17 ਲੋਕ ਦੋਸ਼ੀ ਕਰਾਰ, ਦਸ ਸਾਲ ਦੀ ਸਜ਼ਾ - Jagdish Bhola accused in drug case

Last Updated : Aug 2, 2024, 2:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.