ETV Bharat / state

ਜਾਣੋ ਕੌਣ ਨੇ ਤਿਰੁਪਤੀ ਬਾਲਾ ਜੀ ਵਿਖੇ 21 ਕਰੋੜ ਦਾਨ ਕਰਨ ਵਾਲੇ ਪੰਜਾਬ ਦੇ ਇਹ ਮਹਿੰਗੇ ਕਾਰੋਬਾਰੀ, ਵਿਦੇਸ਼ ਤੱਕ ਫੈਲਿਆ ਇਨ੍ਹਾਂ ਦਾ ਵਪਾਰ - Punjab Businessman Donates 21 Crore - PUNJAB BUSINESSMAN DONATES 21 CRORE

Punjab Businessman Donates 21 Crore At Tirupati Balaji Temple: ਲੁਧਿਆਣਾ ਦੇ ਕਾਰੋਬਾਰੀ ਵੱਲੋਂ ਆਂਧਰਾ ਪ੍ਰਦੇਸ਼ ਵਿਖੇ ਤਿਰੁਪਤੀ ਬਾਲਾ ਜੀ ਮੰਦਿਰ ਨੂੰ 21 ਕਰੋੜ ਦਾ ਚੈੱਕ ਭੇਂਟ ਕੀਤਾ ਗਿਆ। ਇਹ ਦਾਨੀ ਰਾਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਮਹਿੰਗੇ ਕਾਰੋਬਾਰੀ ਹਨ। ਜਾਣੋ ਇਨ੍ਹਾਂ ਦਾ ਕੀ ਕਾਰੋਬਾਰ ਤੇ ਪੰਜਾਬ ਵਿੱਚ ਕਿੱਥੇ ਤੱਕ ਫੈਲਿਆ ਕੰਮਕਾਜ, ਪੜ੍ਹੋ ਪੂਰੀ ਖ਼ਬਰ।

Tirupati Balaji Temple, Punjab Businessman Donates 21 Crore At Tirupati Balaji
ਜਾਣੋ ਕੌਣ ਨੇ ਤਿਰੁਪਤੀ ਬਾਲਾ ਜੀ ਵਿਖੇ 21 ਕਰੋੜ ਦਾਨ ਕਰਨ ਵਾਲੇ ਪੰਜਾਬ ਦੇ ਇਹ ਮਹਿੰਗੇ ਕਾਰੋਬਾਰੀ (Etv Bharat (ਪੱਤਰਕਾਰ, ਲੁਧਿਆਣਾ))
author img

By ETV Bharat Punjabi Team

Published : Aug 14, 2024, 12:59 PM IST

Updated : Aug 14, 2024, 2:10 PM IST

ਲੁਧਿਆਣਾ: ਬੀਤੇ ਦਿਨੀਂ ਤਿਰੁਪਤੀ ਬਾਲਾ ਜੀ ਮੰਦਿਰ ਨੂੰ ਪੰਜਾਬ ਦੇ ਇੱਕ ਵੱਡੇ ਕਾਰੋਬਾਰੀ ਵਲੋਂ 21 ਕਰੋੜ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ ਹੈ। ਇਨ੍ਹਾਂ ਖ਼ਬਰਾਂ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਕਿ ਆਖਿਰ ਇੰਨਾ ਵੱਡਾ ਦਾਨ ਕਰਨ ਵਾਲਾ ਪੰਜਾਬ ਤੋਂ ਇਹ ਕਾਰੋਬਾਰੀ ਕੌਣ ਹੈ? ਸੋ ਅਸੀਂ ਤੁਹਾਨੂੰ ਦਸਾਂਗੇ ਕਿ ਆਖਿਰ ਇਹ ਦਾਨੀ ਕਾਰੋਬਾਰੀ ਕੌਣ ਹੈ।

ਪਦਮਸ਼੍ਰੀ ਨਾਲ ਸਨਮਾਨਿਤ ਹਨ ਇਹ ਮਹਿੰਗੇ ਕਾਰੋਬਾਰੀ: ਟੈਕਸਟਾਈਲ ਇੰਡਸਟਰੀ, ਟਰਾਈਡੈਂਟ ਗਰੁੱਪ ਦੇ ਮੁਖੀ ਪਦਮਸ਼੍ਰੀ ਰਾਜਿੰਦਰ ਗੁਪਤਾ ਪੰਜਾਬ ਦੇ ਮਹਿੰਗੇ ਕਾਰੋਬਾਰੀ ਮੰਨੇ ਜਾਂਦੇ ਹਨ। ਬੀਤੇਂ ਦਿਨੀ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨਾਲ ਮੰਦਿਰ ਪਹੁੰਚ ਕੇ ਇਹ ਚੈੱਕ ਭੇਂਟ ਕੀਤਾ ਗਿਆ। ਇਸ ਸਬੰਧੀ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਰਾਸ਼ੀ ਮਾਨਵ ਕਲਿਆਣ ਅਤੇ ਮੰਦਿਰ ਦੇ ਹੋਰ ਕਾਰਜਾਂ ਲਈ ਉਨ੍ਹਾਂ ਵੱਲੋਂ ਭੇਂਟ ਕੀਤੀ ਗਈ। ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ।

ਰਾਜਿੰਦਰ ਗੁਪਤਾ ਲੁਧਿਆਣਾ ਨਾਲ ਸੰਬੰਧਿਤ ਕਾਰੋਬਾਰੀ ਹਨ ਅਤੇ ਉਨਾਂ ਨੇ ਲੁਧਿਆਣਾ ਤੋਂ ਹੀ ਆਪਣੇ ਵਪਾਰ ਦੀ ਸ਼ੁਰੂਆਤ ਕੀਤੀ ਸੀ, ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਦਾ ਕਾਰੋਬਾਰ ਪੂਰੇ ਪੰਜਾਬ ਵਿੱਚ ਅਤੇ ਫਿਰ ਪੂਰੇ ਦੇਸ਼ ਵਿੱਚ ਫੈਲ ਗਿਆ ਹੈ।

Punjab Donate 21 Crore At Tirupati Bala Ji
ਤਿਰੁਪਤੀ ਬਾਲਾ ਜੀ ਵਿਖੇ 21 ਕਰੋੜ ਦਾਨ ਕਰਨ ਵਾਲੇ ਪੰਜਾਬੀ ਕਾਰੋਬਾਰੀ (Etv Bharat (ਪੱਤਰਕਾਰ, ਲੁਧਿਆਣਾ))

ਪੰਜਾਬ ਤੋਂ ਬਾਹਰ ਵੀ ਫੈਲਿਆਂ ਵਪਾਰ: ਟਰਾਈਡੈਂਟ ਗਰੁੱਪ ਦਾ ਯੂਨਿਟ ਲੁਧਿਆਣਾ ਤੇ ਬਰਨਾਲਾ ਵਿੱਚ ਸਥਿਤ ਹੈ, ਜਦਕਿ ਕੰਪਨੀ ਦਾ ਕਾਰਪੋਰੇਟ ਆਫਿਸ ਲੁਧਿਆਣਾ ਵਿੱਚ ਹੀ ਹੈ। ਬਰਨਾਲਾ ਅਤੇ ਮੱਧ ਪ੍ਰਦੇਸ਼ ਦੇ ਬੁੱਧਨੀ ਦੇ ਵਿੱਚ ਕੰਪਨੀ ਵੱਲੋਂ ਆਪਣੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ। ਕੰਪਨੀ ਦਾ ਮੁੱਖ ਦਫਤਰ ਚੰਡੀਗੜ੍ਹ ਇਲਾਕੇ ਵਿੱਚ ਹੈ, ਜਦਕਿ ਦਿੱਲੀ ਉੱਤਰ ਪ੍ਰਦੇਸ਼ ਰਾਜਸਥਾਨ ਅਤੇ ਦੇਸ਼ ਦੀਆਂ ਹੋਰ ਕੋਨਿਆਂ ਦੇ ਵਿੱਚ ਵੀ ਉਨ੍ਹਾਂ ਦੇ ਦਫਤਰ ਸਨ। ਕੰਪਨੀ ਦੀ ਸਲਾਨਾ ਟਰਨੋਵਰ ਲਗਭਗ 5 ਹਜ਼ਾਰ ਕਰੋੜ ਰੁਪਏ ਦੇ ਕਰੀਬ ਹੈ।

ਅੱਜ, ਟੈਕਸਟਾਈਲ ਕੰਪਨੀ ਟ੍ਰਾਈਡੈਂਟ ਵਿੱਚ ਤਿਆਰ ਕੀਤੇ ਗਏ ਉਤਪਾਦਾਂ ਨੂੰ ਦੇਸ਼ ਦੇ ਅੰਦਰ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਨਿਰਯਾਤ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ, ਕੰਪਨੀ ਨੇ ਅਮਰੀਕਾ ਵਿੱਚ ਆਪਣੇ ਉਤਪਾਦਾਂ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ, ਜਿੱਥੇ ਵਿਦੇਸ਼ੀ ਗਾਹਕਾਂ ਨੇ ਉਤਪਾਦਾਂ ਦੀ ਸ਼ਲਾਘਾ ਕੀਤੀ। ਕਾਟਨ ਪੇਪਰ ਤੋਂ ਇਲਾਵਾ ਟਰਾਈਡੈਂਟ ਦੁਆਰਾ ਤੌਲੀਏ, ਬੈੱਡਸ਼ੀਟ ਆਦਿ ਦਾ ਉਤਪਾਦਨ ਕੀਤਾ ਜਾਂਦਾ ਹੈ।

ਕਾਰੋਬਾਰੀ ਦੇ ਨਾਲ-ਨਾਲ ਸਮਾਜ ਸੇਵਕ ਵੀ ਹਨ ਰਜਿੰਦਰ ਗੁਪਤਾ: ਤਿਰੁਪਤੀ ਮੰਦਿਰ ਦੁਨੀਆਂ ਦੇ ਸਭ ਤੋਂ ਅਮੀਰ ਮੰਦਰਾਂ ਵਿੱਚੋਂ ਇੱਕ ਹੈ। ਇਸ ਟਰਸਟ ਨੂੰ ਕਰੋੜਾਂ ਰੁਪਏ ਦਾ ਦਾਨ ਸਲਾਨਾ ਮਿਲਦਾ ਹੈ। ਰਜਿੰਦਰ ਗੁਪਤਾ ਕਾਰੋਬਾਰੀ ਦੇ ਨਾਲ ਨਾਲ ਇੱਕ ਸਮਾਜਸੇਵੀ ਵੀ ਹਨ ਅਤੇ ਸਮਾਜ ਦੇ ਲਈ ਉਹ ਅਕਸਰ ਹੀ ਕੰਮ ਕਰਦੇ ਰਹਿੰਦੇ ਹਨ। ਉਨ੍ਹਾਂ ਵੱਲੋਂ ਕੋਰੋਨਾ ਕਾਲ ਵਿੱਚ ਲੱਖਾਂ ਪੀਪੀਟੀ ਕਿੱਟਾਂ ਅਤੇ ਮਾਸਕ ਤਿਆਰ ਕਰਕੇ ਮੁਫਤ ਵੰਡੇ ਗਏ ਸਨ। ਟਰਾਈਡ ਐਂਡ ਕੰਪਨੀ ਦੀ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਲਾਘਾ ਕਰ ਚੁੱਕੇ ਹਨ। ਸਰਕਾਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ। ਸਾਲ 2007 ਦੇ ਵਿੱਚ ਵਪਾਰ ਦੇ ਵਿੱਚ ਬੁਲੰਦੀਆਂ ਹਾਸਲ ਕਰਨ ਅਤੇ ਵਿਸ਼ੇਸ਼ ਸੇਵਾਵਾਂ ਦੇ ਲਈ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਵੱਲੋਂ ਰਾਜਿੰਦਰ ਗੁਪਤਾ ਨੂੰ ਪਦਮ ਸ਼੍ਰੀ ਪੁਰਸਕਾਰ ਵੀ ਦਿੱਤਾ ਗਿਆ ਸੀ।

Last Updated : Aug 14, 2024, 2:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.