ਰੋਪੜ: ਪਹਿਲਾਂ ਭਾਜਪਾ 'ਚ ਇੱਕ ਕੰਗਣਾ ਸੀ ਹੁਣ ਦੂਜੀ ਕੰਗਨਾ ਵੀ ਸ਼ਾਮਿਲ ਹੋ ਗਈ। ਇਹ ਕਹਿਣਾ ਕਾਂਗਰਸ ਦੇ ਆਗੂ ਬਰਿੰਦਰ ਸਿੰਘ ਢਿੱਲੋਂ ਦਾ। ਜਿਸ ਤਰੀਕੇ ਦੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ ਖਿਲਾਫ਼ ਸ਼ਬਦਾਵਲੀ ਵਰਤੀ ਗਈ ਉਸ ਦਾ ਕਾਂਗਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਕਾਂਰਗਸ 'ਚ ਬਿੱਟੂ ਖਿਲਾਫ਼ ਕਾਫ਼ੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਇਹ ਕੰਗਨਾ ਅਤੇ ਬਿੱਟੂ ਦੋਵੇਂ ਭਾਜਪਾ ਦੇ ਛੱਡੇ ਹੋਏ ਮਦਾਰੀ ਨੇ ਜੋ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਸਰਕਸ ਦੇ ਜੋਕਰਾਂ ਵਾਂਗ ਕੰਮ ਕਰ ਰਹੇ ਹਨ।
'ਇੱਕ ਹੋਰ ਕੁਲਵਿੰਦਰ ਕੌਰ ਆਵੇਗੀ'
ਕੰਗਨਾ ਅਕਸਰ ਆਪਣੀ ਜ਼ੁਬਾਨ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਇਸੇ ਕਾਰਨ ਕੰਗਨਾ ਦਾ ਕੁਲਵਿੰਦਰ ਕੌਰ ਨਾਲ ਪੰਗਾ ਪਿਆ ਸੀ ਅਤੇ ਕੁਲਵਿੰਦਰ ਕੌਰ ਨੇ ਕੰਗਨਾ ਦੇ ਥੱਪੜ ਤੱਕ ਮਾਰ ਦਿੱਤਾ ਸੀ। ਇਸੇ ਦਾ ਉਦਾਹਰਣ ਦਿੰਦੇ ਹੋਏ ਢਿੱਲੋ ਨੇ ਆਖਿਆ ਕਿ ਹੁਣ ਇੱਕ ਹੋਰ ਕੁਲਵਿੰਦਰ ਕੌਰ ਆਵੇਗੀ ਜੋ ਕੰਗਨਾ ਨੂੰ ਮੁੜ ਤੋਂ ਜਵਾਬ ਦੇਵੇਗੀ।
ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ
ਦੱਸ ਦਈਏ ਕਿ ਕਾਂਗਰਸ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕੀਤੇ ਅਤੇ ਸਰਕਾਰ ਨੂੰ ਫੇਲ ਕਰਾਰ ਦਿੱਤਾ ਅਤੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅੱਜ ਸੂਬੇ ਭਰ ਵਿੱਚ ਕਾਂਗਰਸ ਪਾਰਟੀ ਪੰਜਾਬ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ। ਇਹ ਧਰਨਾ ਪ੍ਰਦਰਸ਼ਨ ਰੋਪੜ ਦੇ ਸਿਵਲ ਸਕੱਤਰ ਦੇ ਬਾਹਰ ਕੀਤਾ ਗਿਆ। ਰੋਪੜ ਵਿੱਚ ਸਾਬਕਾ ਪੰਜਾਬ ਪ੍ਰਧਾਨ ਯੂਥ ਕਾਂਗਰਸ ਪਾਰਟੀ ਦੇ ਬਰਿੰਦਰ ਸਿੰਘ ਢਿੱਲੋ ਵੱਲੋਂ ਧਰਨਾ ਪ੍ਰਦਰਸ਼ਨ ਦੀ ਅਗਵਾਈ ਕੀਤੀ ਗਈ ।
- ਹੋਰ ਵੀ ਮਹਿੰਗੇ ਹੋਣਗੇ ਪਿਆਜ, ਦਾਲ ਸਬਜੀਆਂ 'ਚ ਨਹੀਂ ਲੱਗੇਗਾ ਪਿਆਜ਼ਾਂ ਦਾ ਤੜਕਾ, ਕਾਰਨ ਜਾਣਨ ਲਈ ਕਰੋ ਕਲਿੱਕ - onion rates
- ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦੇਣ ਦੇ ਮੂਡ 'ਚ ਕੇਂਦਰ ਸਰਕਾਰ ... - 8TH PAY COMMISSION
- ਕੋਰਟ 'ਚ ਵਿਆਹ ਕਰਵਾਉਣ ਜਾ ਰਿਹਾ ਸੀ ਪ੍ਰੇਮੀ ਜੋੜਾ, ਮੌਕੇ 'ਤੇ ਪਹੁੰਚਿਆ ਪਰਿਵਾਰ, ਫਿਰ ਕੀ ਹੋਇਆ... - Matter Of Love Marriage