ਲਧਿਆਣਾ: ਪੰਜਾਬ ਭਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤਾਪਮਾਨ ਵੱਧਦਾ ਜਾ ਰਿਹਾ ਹੈ। ਇਸ ਦੇ ਚਲਦੇ ਆ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਚੱਲਣਾ ਪੈ ਰਿਹਾ ਹੈ। ਪਿਛਲੇ ਦਿਨੀਂ ਪੰਜਾਬ ਵਿੱਚ ਤਾਪਮਾਨ 46 ਡਿਗਰੀ ਦੇ ਕਰੀਬ ਰਿਕਾਰਡ ਕੀਤਾ ਗਿਆ ਸੀ। 10 ਤੋਂ 11 ਸਾਲਾਂ ਬਾਅਦ ਪੰਜਾਬ ਵਿੱਚ ਇਹ ਤਾਪਮਾਨ ਰਿਕਾਰਡ ਕੀਤਾ ਗਿਆ ਸੀ , ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।
ਮੌਸਮ ਨੇ ਤੋੜੇ ਰਿਕਾਰਡ: ਜਿਸ ਨੂੰ ਲੈ ਕੇ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਰਾਤ ਦਾ ਤਾਪਮਾਨ 31.6 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋ ਕਿ 1970 ਵਿੱਚ 31.4 ਡਿਗਰੀ ਰਿਕਾਰਡ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਗਰਮੀ ਨੇ ਆਪਣੇ ਪਿਛਲੇ 54 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ 'ਚ ਰੈਡ ਅਲਰਟ: ਪੰਜਾਬ ਭਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੀਟ ਵੇਵ ਦੀ ਸੰਭਾਵਨਾ ਹੈ ਤੇ ਉਨ੍ਹਾਂ ਨੇ ਕਿਹਾ ਕਿ ਲੋਕ ਵਧਦੀ ਹੋਈ ਗਰਮੀ ਦੇ ਚਲਦਿਆਂ ਆਪਣੀ ਸਿਹਤ ਦਾ ਖਿਆਲ ਰੱਖਣ ਦੁਪਹਿਰ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਨਾ ਨਿਕਲਣ। ਪਰ ਫਿਰ ਵੀ ਜਿਨ੍ਹਾਂ ਲੋਕਾਂ ਨੂੰ ਬਾਹਰ ਨਿਕਲਣਾ ਜਰੂਰੀ ਹੈ ਉਹ ਸਿਰ ਅਤੇ ਵਾਹ ਨਿਕਲਣਾ ਤੇ ਵੱਧ ਤੋਂ ਵੱਧ ਤਰਲ ਪਦਾਰਥ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਰਾਤ ਦਾ ਪਾਰਾ 30 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਫਿਲਹਾਲ ਭਾਰਤ ਵਿੱਚ ਮਾਨਸੂਨ ਪੁੱਜਣ ਦੇ ਕਿਆਸ 31 ਮਈ ਤੱਕ ਲਾਏ ਗਏ ਨੇ ਪੰਜਾਬ ਵਿੱਚ ਇਸ ਦੀ ਆਮਦ ਕਾਫੀ ਲੇਟ ਹੋਵੇਗੀ।
ਕਿਸਾਨਾਂ ਨੂੰ ਹਿਦਾਇਤਾਂ: ਉੱਧਰ ਦੂਜੇ ਪਾਸੇ ਉਨ੍ਹਾਂ ਕਿਹਾ ਹੈ ਕਿ ਕਿਸਾਨ ਵੀ ਆਪਣੀ ਫਸਲਾਂ ਦਾ ਧਿਆਨ ਜਰੂਰ ਰੱਖਣ। ਉਨ੍ਹਾਂ ਕਿਹਾ ਕਿ ਸ਼ਾਮ ਸਵੇਰ ਨੂੰ ਹਲਕਾ ਪਾਣੀ ਫਸਲਾਂ ਨੂੰ ਕਿਸਾਨ ਵੀਰ ਜਰੂਰ ਲਗਾਉਣ ਤਾਂ ਜੋ ਉਹ ਆਪਣੀਆਂ ਫਸਲਾਂ ਨੂੰ ਬਚਾ ਸਕਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲਾਂ ਦਾ ਗਰਮੀ ਦੇ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਖਾਸ ਕਰਕੇ ਜਿਹੜੇ ਕਿਸਾਨ ਸਿੱਧੀ ਬਿਜਾਈ ਕਰ ਰਹੇ ਹਨ। ਉਹ ਦੁਪਹਿਰ ਵੇਲੇ ਸਿੱਧੀ ਬਿਜਾਈ ਨਾ ਕਰਨ ਸਵੇਰੇ ਸ਼ਾਮ ਕਰਨ, ਤਾਂ ਜੋ ਉਹ ਸਿੱਧੀ ਧੁੱਪ ਤੋਂ ਬਚ ਸਕਣ।
- ਹਰਸਿਮਰਤ ਕੌਰ ਬਾਦਲ ਦੀਆਂ ਦੋਨੋਂ ਧੀਆਂ ਹਰਕੀਰਤ ਤੇ ਹਰਲੀਨ ਨੇ ਮਾਨਸਾ ਵਿਖੇ ਆਪਣੀ ਮਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ - Lok Sabha Elections 2024
- ਅੱਜ ਪੰਜਾਬ ਦੌਰੇ 'ਤੇ ਆਉਂਣਗੇ ਬਸਪਾ ਸੁਪਰੀਮੋ ਮਾਇਆਵਤੀ, ਨਵਾਂਸ਼ਹਿਰ 'ਚ ਇਕੱਠੇ ਹੋਣਗੇ ਉਮੀਦਵਾਰ - Mayawati in Punjab
- ਫਤਿਹਗੜ੍ਹ ਸਾਹਿਬ 'ਚ ਟਰੱਕ ਚਾਲਕ ਤੋਂ 33 ਥੈਲਿਆਂ ਵਿੱਚ 10 ਕੁਵਿੰਟਲ ਭੁੱਕੀ ਬਰਾਮਦ - 10 quintals of poppy