ਲੁਧਿਆਣਾ: ਕਾਂਗਰਸ ਹਾਈਕਮਾਂਡ ਵੱਲੋਂ ਅੱਜ 2024 ਦੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਐਲਾਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਲੁਧਿਆਣਾ ਤੋਂ ਚੋਣ ਲੜਨ ਲਈ ਮੇਰੇ 'ਤੇ ਭਰੋਸਾ ਪ੍ਰਗਟਾਏ ਜਾਣ ਤੋਂ ਬਾਅਦ ਇੱਕ ਹੋਰ ਲੜਾਈ ਲੜਨ ਲਈ ਮੈਂ ਪੂਰੀ ਤਰ੍ਹਾਂ ਤਿਆਰ ਹਾਂ।
"ਰਾਜਾ ਵੜਿੰਗ ਕੁੜਤੇ ਪਜਾਮੇ ਸਿਲਾਈ ਕਰਵਾ ਕੇ ਪੈਸੇ ਨਹੀਂ ਦਿੰਦਾ": ਇਸ ਐਲਾਨ ਤੋਂ ਬਾਅਦ ਵਿਰੋਧੀਆਂ ਧਿਰ ਦੀਆਂ ਪਾਰਟੀਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਪਰ ਲਗਾਤਾਰ ਸਵਾਲ ਚੁੱਕ ਰਹੀਆਂ ਹਨ। ਲੁਧਿਆਣਾ ਵਸਨੀਕਾਂ ਦਾ ਕਹਿਣਾ ਹੈ ਕਿ ਹਾਈਕਮਾਂਡ ਨੂੰ ਲੋਕਲ ਲੀਡਰਸ਼ਿਪ ਯਕੀਨ ਨਹੀਂ। ਜਿਸ ਦੇ ਰੋਸ ਵਜੋਂ ਲੁਧਿਆਣਾ ਤੋਂ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਦਰਜੀ ਇੱਕ ਦੂਸਰੇ ਨੂੰ ਰਾਜਾ ਵੜਿੰਗ ਦੇ ਕੁੜਤੇ ਪਜਾਮਿਆਂ ਦੀਆਂ ਪਰਚੀਆਂ ਸ਼ੇਅਰ ਕਰ ਰਹੇ ਹਨ, ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਕੁੜਤੇ ਪਜਾਮੇ ਸਿਲਾਈ ਕਰਵਾ ਕੇ ਪੈਸੇ ਨਹੀਂ ਦਿੰਦਾ।
ਇਸ ਦੌਰਾਨ ਆਪ ਆਗੂਆਂ ਨੇ ਭਾਜਪਾ ਉੱਪਰ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਨਰਿੰਦਰ ਮੋਦੀ ਲੁਧਿਆਣਾ ਵਿੱਚ ਦੋ ਰੈਲੀਆਂ ਕਰਨ ਲਈ ਪਹੁੰਚ ਰਹੇ ਹਨ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਜਦੋਂ ਵੀ ਲੁਧਿਆਣਾ ਆਉਣ ਤਾਂ ਉਹ ਪੰਜਾਬ ਦਾ ਬਕਾਇਆ 8000 ਲੈ ਕੇ ਆਉਣ ਨਹੀਂ ਤਾਂ ਪੰਜਾਬ ਦੇ ਲੋਕ ਉਹਨਾਂ ਨੂੰ ਵੀ ਰੋਕ ਕੇ ਸਵਾਲ ਕਰਨਗੇ। ਉੱਥੇ ਹੀ ਉਹਨਾਂ ਰਵਨੀਤ ਸਿੰਘ ਬਿੱਟੂ 'ਤੇ ਤੰਗ ਕਸਦਿਆਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਕੁਝ ਨਹੀਂ ਕੀਤਾ ਤੇ ਹੁਣ ਭਾਜਪਾ 'ਚ ਸ਼ਾਮਲ ਹੋ ਗਿਆ ਹੈ।
- ਵਿਵਾਦਿਤ ਬਿਆਨ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਬਖਸ਼ਾਈ ਭੁੱਲ, ਸਿੱਖ ਕੌਮ ਤੋਂ ਮੰਗੀ ਮੁਆਫੀ - Amrita Warring apologies
- ਅੰਮ੍ਰਿਤਸਰ ਦੀ ਲਿਬਰਟੀ ਮਾਰਕੀਟ 'ਚ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ - A terrible fire broke in Amritsar
- ਸਾਬਕਾ ਏਡੀਜੀਪੀ ਪੰਜਾਬ ਗੁਰਿੰਦਰ ਸਿੰਘ ਢਿੱਲੋਂ ਕਾਂਗਰਸ ਵਿੱਚ ਸ਼ਾਮਲ, ਦਿੱਲੀ 'ਚ ਪਾਰਟੀ ਹਾਈਕਮਾਂਡ ਨੇ ਕੀਤਾ ਸੁਆਗਤ - Gurinder Dhillon Joined Congress
ਉਹਨਾਂ ਕਿਹਾ ਕਿ ਅਸ਼ੋਕ ਪਰਾਸ਼ਰ ਪੱਪੀ ਨੂੰ ਕਾਂਗਰਸ ਵਾਲੇ ਕਮਜ਼ੋਰ ਉਮੀਦਵਾਰ ਕਹਿੰਦੇ ਸਨ, ਪਰ ਕਮਜ਼ੋਰ ਉਮੀਦਵਾਰ ਦੇ ਮੁਕਾਬਲੇ ਕਾਂਗਰਸ ਨੂੰ ਆਪਣਾ ਪੰਜਾਬ ਦਾ ਪ੍ਰਧਾਨ ਮੁਕਾਬਲੇ ਵਿੱਚ ਉਤਾਰਨਾ ਪਿਆ। ਇਸ ਤੋਂ ਪਤਾ ਲੱਗਦਾ ਹੈ ਕਿ ਅਸ਼ੋਕ ਪਰਾਸ਼ਰ ਪੱਪੀ ਕਿੰਨਾ ਕਮਜ਼ੋਰ ਹੈ। ਦੱਸ ਦਈਏ ਕਿ ਅੱਜ ਕਾਂਗਰਸ ਪਾਰਟੀ ਤੋਂ ਨਿਰਾਸ਼ ਵਰਕਰ ਕਾਂਗਰਸ ਪਾਰਟੀ ਛੱਡ ਆਪ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਕਾਂਗਰਸ ਵਰਕਰ ਆਪ ਪਾਰਟੀ 'ਚ ਸ਼ਾਮਲ ਹੋਣਗੇ।