ਲੁਧਿਆਣਾ: ਬਰਸਾਤਾਂ ਦੇ ਮੌਸਮ ਦੌਰਾਨ ਅਕਸਰ ਹੀ ਸਬਜ਼ੀਆਂ ਦੀ ਸਪਲਾਈ ਘੱਟ ਜਾਂਦੀ ਹੈ ਅਤੇ ਕੀਮਤਾਂ ਵੱਧ ਜਾਂਦੀਆਂ ਹਨ। ਹੁਣ ਮੁੜ ਤੋਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨੀ ਚੜ ਗਈਆਂ ਹਨ। ਖਾਸ ਕਰਕੇ ਲਾਲ ਟਮਾਟਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ 100 ਰੁਪਏ ਕਿਲੋ ਤੋਂ ਪਾਰ ਹੋ ਚੁੱਕਾ ਹੈ। ਮੰਡੀ ਦੇ ਵਿੱਚ ਲਾਲ ਟਮਾਟਰ 80 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਜਦੋਂ ਕਿ ਪਰਚੂਨ ਦੇ ਵਿੱਚ ਇਸ ਦੀ ਕੀਮਤ 12 ਪ੍ਰਤੀ ਕਿਲੋ ਤੋਂ ਵੀ ਪਾਰ ਹੋ ਗਈ ਹੈ। ਅਦਰਕ ਦੀ ਕੀਮਤ ਦੇ ਨਾਲ ਹਰੇ ਮਟਰ ਦੀ ਕੀਮਤ ਵੀ ਵੱਧ ਗਈ ਹੈ। ਅਦਰਕ ਮੰਡੀ ਦੇ ਵਿੱਚ 200 ਰੁਪਏ ਕਿੱਲੋ ਦੇ ਹਿਸਾਬ ਵੇਚਿਆ ਜਾ ਰਿਹਾ ਹੈ ਜਦੋਂ ਕਿ ਹਰਾ ਮਟਰ ਵੀ 120 ਪ੍ਰਤੀ ਕਿਲੋ ਤੋਂ ਪਾਰ ਪਹੁੰਚ ਗਿਆ ਹੈ। ਪਿਆਜ਼ 50 ਤੋਂ 60 ਪ੍ਰਤੀ ਕਿੱਲੋ ਵਿਕ ਰਿਹਾ ਹੈ ਅਤੇ ਭਿੰਡੀ 80 ਰੁਪਏ ਕਿੱਲੋ, ਸ਼ਿਮਲਾ ਮਿਰਚ 80 ਰੁਪਏ ਕਿੱਲੋ, ਕਰੇਲਾ 80 ਰੁਪਏ ਕਿੱਲੋ ਇਸ ਤੋਂ ਇਲਾਵਾ ਹੋਰ ਸਬਜ਼ੀਆਂ ਵੀ ਮਹਿੰਗੀਆਂ ਚੱਲ ਰਹੀਆਂ ਹਨ। ਆਲੂ ਦੀ ਕੀਮਤ 40 ਰੁਪਏ ਪ੍ਰਤੀ ਕਿੱਲੋ ਦੇ ਨੇੜੇ ਪਹੁੰਚ ਚੁੱਕੀ ਹੈ।
ਲੋਕਾਂ ਨੇ ਦੱਸਿਆ ਮਹਿੰਗਾਈ ਦਾ ਦਰਦ: ਸਬਜ਼ੀ ਖਰੀਦਣ ਮੰਡੀ ਵਿੱਚ ਪਹੁੰਚੇ ਆਮ ਲੋਕਾਂ ਨੇ ਕਿਹਾ ਕਿ ਮਹਿੰਗਾਈ ਦਾ ਬੋਝ ਪੈ ਰਿਹਾ ਹੈ। ਲੋਕਾਂ ਮੁਤਾਬਿਕ ਪਹਿਲਾਂ ਹੀ ਰਸੋਈ ਦਾ ਬਜਟ ਹਿਲਿਆ ਹੋਇਆ ਸੀ ਅਤੇ ਹੁਣ ਸਬਜ਼ੀਆਂ ਨੇ ਹੋਰ ਵੀ ਬਜਟ ਹਿਲਾ ਦਿੱਤਾ ਹੈ। ਆਮ ਲੋਕਾਂ ਨੇ ਦੱਸਿਆ ਕਿ ਜਿਹੜੀ ਸਬਜ਼ੀ ਪਹਿਲਾਂ 40 ਰੁਪਏ ਕਿੱਲੋ ਸੀ ਉਹ 100 ਰੁਪਏ ਪ੍ਰਤੀ ਕਿਲੋ ਪਹੁੰਚ ਚੁੱਕੀ ਹੈ। ਜਿੱਥੇ ਪਹਿਲਾਂ ਸਬਜ਼ੀਆਂ 200 ਰੁਪਏ ਤੋਂ 300 ਰੁਪਏ ਤੱਕ ਹਫਤੇ ਦੀਆਂ ਆ ਜਾਂਦੀਆਂ ਸਨ ਹੁਣ ਉਹ 500 ਤੋਂ 600 ਰੁਪਏ ਤੱਕ ਆ ਰਹੀਆਂ ਹਨ। ਆਮ ਲੋਕਾਂ ਨੇ ਕਿਹਾ ਕਿ ਸਬਜ਼ੀ ਲੈਣ ਤੋਂ ਪਹਿਲਾਂ ਹੁਣ ਸੋਚਣਾ ਪੈਂਦਾ ਹੈ ਕਿ ਕਿੰਨੀ ਲਈਏ। ਮਹਿਲਾਵਾਂ ਨੇ ਦੱਸਿਆ ਕਿ ਪਿਆਜ਼ 20 ਰੁਪਏ ਪ੍ਰਤੀ ਕਿੱਲੋ ਪਿਛਲੇ ਮਹੀਨੇ ਤੱਕ ਸਨ ਹੁਣ 40 ਰੁਪਏ ਤੋਂ ਉੱਪਰ ਚਲੇ ਗਏ ਹਨ। ਉਹਨਾਂ ਕਿਹਾ ਕਿ ਲਗਭਗ ਸਾਰੀਆਂ ਹੀ ਸਬਜ਼ੀਆਂ ਦੀਆਂ ਕੀਮਤਾਂ ਵੱਧ ਗਈਆਂ ਹਨ।
- ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਂਗਰਸ ਪਾਰਟੀ ਦੇ ਐਮਪੀ ਦੇ ਨਾਮ ਦਿੱਤਾ ਗਿਆ ਮੰਗ ਪੱਤਰ - SKM Dimand Latter to MP
- ਅੰਮ੍ਰਿਤਸਰ 'ਚ ਪੰਛੀਆਂ ਦੀਆਂ 60 ਤੋਂ 70 ਤਰ੍ਹਾਂ ਦੀਆਂ ਨਸਲਾਂ, WWF ਆਗੂ ਅਮਿਤ ਸ਼ਰਮਾ ਨੇ ਕੀਤੀ ਖੁਲਾਸਾ - World Wildlife Fund
- ਸਰਹੱਦ ਪਾਰ ਜਾਣ ਦਾ ਸੀ ਡਰ, 20 ਦਿਨ ਬਾਅਦ ਪਰਿਵਾਰ ਨੂੰ ਮਿਲਿਆ 19 ਸਾਲਾ ਲਾਪਤਾ ਨੌਜਵਾਨ - 19 year old missing youth
ਸਬਜ਼ੀ ਵਿਕਰੇਤਾ ਵੀ ਪਰੇਸ਼ਾਨ: ਸਬਜ਼ੀ ਵਿਕਰੇਤਾਵਾਂ ਨੇ ਵੀ ਕਿਹਾ ਕਿ ਇਹ ਮੰਡੀ ਦੇ ਰੇਟ ਹਨ, ਜੇਕਰ ਰੇੜੀਆਂ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਤੋਂ ਵੀ ਡੇਢ ਗੁਣਾ ਜਿਆਦਾ ਕੀਮਤ G$ਤੇ ਵੇਚ ਰਹੇ ਹਨ। ਜਿਸ ਕਰਕੇ ਲੋਕਾਂ ਨੂੰ ਘਰਾਂ ਤੱਕ ਸਬਜ਼ੀਆਂ ਪਹੁੰਚਾਣੀਆਂ ਹੋਰ ਵੀ ਮਹਿੰਗੀਆਂ ਪੈ ਰਹੀਆਂ ਹਨ। ਸਬਜ਼ੀ ਵਿਕਰੇਤਾਵਾਂ ਨੇ ਕਿਹਾ ਕਿ ਗਰਮੀ ਅਤੇ ਬਰਸਾਤ ਕਰਕੇ ਸਬਜ਼ੀ ਦੀਆਂ ਕੀਮਤਾਂ ਵਧੀਆਂ ਹਨ। ਉਹਨਾਂ ਕਿਹਾ ਕਿ ਜਦੋਂ ਅਜਿਹਾ ਮੌਸਮ ਹੁੰਦਾ ਹੈ ਤਾਂ ਸਬਜ਼ੀਆਂ ਬਹੁਤ ਜਲਦੀ ਖਰਾਬ ਹੋ ਜਾਂਦੀਆਂ ਹਨ। ਜੋ ਲੋਕ ਪਹਿਲਾਂ ਕਿੱਲੋ ਸਬਜੀ ਖਰੀਦ ਕੇ ਲੈ ਕੇ ਜਾਂਦੇ ਸਨ ਹੁਣ ਉਹ ਅੱਧਾ ਕਿਲੋ ਜਾਂ 250 ਗ੍ਰਾਮ ਉੱਤੇ ਆ ਗਏ ਹਨ। ਉਹਨਾਂ ਕਿਹਾ ਕਿ ਸਬਜ਼ੀ ਮੰਡੀ ਦੇ ਵਿੱਚ ਵੀ ਪਰਚੂਨ ਵਾਲਾ ਕੰਮ ਹੋ ਗਿਆ ਹੈ। ਸਬਜ਼ੀਆਂ ਦੀ ਪਿੱਛੋਂ ਵੀ ਸਪਲਾਈ ਘੱਟ ਆ ਰਹੀ ਹੈ। ਥੋਕ ਵਿਕਰੇਤਾ ਸਬਜੀ ਘੱਟ ਲਿਆ ਰਹੇ ਹਨ। ਜਿਸ ਕਰਕੇ ਡਿਮਾਂਡ ਵੱਧ ਰਹੀ ਹੈ ਅਤੇ ਸਬਜ਼ੀਆਂ ਹੋਰ ਮਹਿੰਗੀ ਹੋ ਰਹੀਆਂ ਹਨ।