ਅੰਮ੍ਰਿਤਸਰ : ਅੰਮ੍ਰਿਤਸਰ ਅੱਜ ਕੇਂਦਰ ਸਰਕਾਰ ਵੱਲੋਂ ਆਪਣੀ ਨਵੀਂ ਸਰਕਾਰ ਤੌਰ 'ਤੇ ਪਹਿਲਾ ਬਜਟ ਪੇਸ਼ ਕੀਤਾ ਜਾਂਦਾ ਹੈ। ਜਿਸ ਦੇ ਚਲਦੇ ਹਰੇਕ ਵਰਗ ਨੂੰ ਇਸ ਵਾਰ ਦੇ ਬਜਟ ਤੋਂ ਬੜੀ ਆਸ਼ ਹੈ। ਉੱਥੇ ਹੀ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਵੀ ਬੜੀ ਆਸ਼ ਹੈ ਕਿ ਸਰਕਾਰ ਕੁਝ ਇਸ ਵਾਰ ਚੰਗਾ ਲੈ ਕੇ ਆਵੇਗੀ। ਉਥੇ ਹੀ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼੍ਰੀਮਤੀ ਸੀਤਾ ਨਿਰਮਲਾ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਕੇਂਦਰ ਵਿੱਚ ਸਾਰੇ ਹੀ ਵਰਗ ਨੂੰ ਇਸ ਵਾਰ ਦੇ ਬਜਟ ਤੋਂ ਬਹੁਤ ਉਮੀਦਾਂ ਹਨ।
'ਦੇਖਦੇ ਹਾਂ ਕਿ ਇਸ ਵਾਰ ਸਾਡੀਆਂ ਆਸਾਂ 'ਤੇ ਬੂਰ ਪੈਂਦਾ ਹੈ ਜਾਂ ਨਹੀਂ' : ਇਸੇ ਤਰ੍ਹਾਂ ਕਿਸਾਨਾਂ ਨੂੰ ਵੀ ਖੇਤੀਬਾੜੀ ਕਿੱਤੇ ਲਈ ਕੇਂਦਰ ਦੇ ਇਸ ਵਾਰ ਦੇ ਬਜਟ ਤੋਂ ਬਹੁਤ ਉਮੀਦਾਂ ਹਨ। ਕਿਸਾਨਾਂ ਨੇ ਕਿਹਾ ਕਿ ਦੇਖਦੇ ਹਾਂ ਕਿ ਇਸ ਵਾਰ ਸਾਡੀਆਂ ਆਸਾਂ 'ਤੇ ਬੂਰ ਪੈਂਦਾ ਹੈ ਜਾਂ ਨਹੀਂ। ਕਿਸਾਨਾਂ ਨੇ ਕਿਹਾ ਕਿ ਉਮੀਦਾਂ ਤਾਂ ਹਰ ਵਾਰ ਹੁੰਦੀਆਂ ਹਨ ਪਰ ਹੁੰਦਾ ਬਿਲਕੁਲ ਉਲਟ ਹੈ। ਕਿਸਾਨਾਂ ਨੇ ਕਿਹਾ ਕਿ ਇਹ ਬਜਟ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਨੂੰ ਹਰ ਵਾਰ ਅਣਗੌਲਿਆਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਆਸਾਂ ਨੂੰ ਕਦੇ ਬੂਰ ਨਹੀਂ ਪਿਆ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਇਕੱਲਾ ਕਿਸਾਨਾਂ ਦਾ ਹੀ ਨਹੀਂ ਪੂਰੇ ਵਰਗ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।
ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਕੇਂਦਰੀ ਬਜਟ ਨੂੰ ਲੈ ਕੇ ਰਾਏ : ਇਸੇ ਦੌਰਾਨ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਕੇਂਜਰੀ ਬਜਟ ਨੂੰ ਲੈ ਕੇ ਆਪਣੀ-ਆਪਣੀ ਰਾਏ ਦਿੱਤੀ। ਗੱਲਬਾਤ ਦੌਰਾਨ ਸ਼ਹਿਰ ਵਾਸੀ ਪੁਨੀਤ ਮਹਾਜਨ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਹੋਣ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਇਹ ਬਜਟ ਆਮ ਪਬਲਿਕ ਦੇ ਹੱਕ 'ਚ ਆਣਾ ਚਾਹੀਦਾ ਤੇ ਆਮ ਪਬਲਿਕ ਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ, ਉਸ ਨੂੰ ਧਿਆਨ ਵਿੱਚ ਰੱਖ ਕੇ ਬਜਟ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਟੈਕਸ ਦੇ ਵਿੱਚ ਸਹੂਲਤਾਂ ਮਿਲਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਆਮ ਬੰਦੇ ਦੀ ਜੇਬ੍ਹ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ, ਇੱਕ ਮਿਡਲ ਕਲਾਸ ਆਦਮੀ ਲਈ ਘਰ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਅਜਿਹੇ ਲੋਕਾਂ ਲਈ ਚੰਗਾ ਬਜਟ ਪੇਸ਼ ਕੀਤਾ ਜਾਣਾ ਚਾਹੀਦਾ ਹੈ । ਅਜਿਹੇ ਲੋਕਾਂ ਲਈ ਟੈਕਸ ਵਗੈਰਾਂ ਲਈ ਵਿੱਚ ਛੋਟ ਮਿਲਣੀ ਚਾਹੀਦੀ ਹੈ।
'ਕਿਸਾਨਾਂ ਦੇ ਹੱਕ 'ਚ ਵੀ ਆਉਣਾ ਚਾਹੀਦਾ ਹੈ ਬਜਟ': ਉਨ੍ਹਾਂ ਕਿਹਾ ਕਿ ਕੇਂਦਰ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਸਹੂਲਤਾਂ ਦਿੱਤੀਆਂ ਜਾਣ, ਪੰਜਾਬ ਨੂੰ ਵੱਧ ਤੋਂ ਵੱਧ ਫੈਸਿਲਿਟੀ ਦਿੱਤੀ ਜਾਵੇ। ਪੰਜਾਬ ਦੇ ਵਿੱਚ ਵੱਧ ਤੋਂ ਵੱਧ ਫੈਸਿਲਿਟੀ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਭ ਤੋਂ ਪਿੱਛੇ ਜਾ ਰਿਹਾ ਹੈ ਜਦਕਿ ਬਾਕੀ ਸਟੇਟਾਂ ਅੱਗੇ ਜਾ ਰਹੀਆਂ ਹਨ। ਇਸ ਕਰਕੇ ਕਿਸਾਨਾਂ ਦੇ ਹੱਕ 'ਚ ਵੀ ਬਜਟ ਆਉਣਾ ਚਾਹੀਦਾ ਹੈ।
ਇਸੇ ਦੌਰਾਨ ਇਕ ਮਹਿਲਾ ਸ਼ਹਿਰ ਵਾਸੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਜਿਸ ਮੰਤਰੀ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ, ਉਹ ਵੀ ਇੱਕ ਮਹਿਲਾ ਹੈ, ਉਹਨਾਂ ਕਿਹਾ ਕਿ ਸਾਨੂੰ ਆਪਣੇ ਵਿੱਤ ਮੰਤਰੀ ਸੀਤਾ ਰਮਨ ਤੋਂ ਬਹੁਤ ਜਿਆਦਾ ਉਮੀਦ ਹੈ। ਇੱਕ ਮਹਿਲਾ ਹੀ ਇੱਕ ਮਹਿਲਾ ਦਾ ਦੁੱਖ ਸਮਝ ਸਕਦੀ ਹੈ। ਇਸ ਵਾਰਰ ਸਾਨੂੰ ਲੱਗਦਾ ਹੈ ਕਿ ਬਜਟ ਬਹੁਤ ਹੀ ਵਧੀਆ ਪੇਸ਼ ਹੋਵੇਗਾ। ਉਸ ਦਾ ਕਹਿਣਾ ਹੈ ਕਿ ਲੇਡਜ ਹੋਣ ਦੇ ਨਾਤੇ ਮੈਂ ਇਹ ਸਮਝਦੀ ਹਾਂ ਕਿ ਰਸੋਈ ਦੇ ਸਮਾਨ ਵਿੱਚ ਜੇਕਰ 2 ਰੁਪਏ ਦੇ ਵੀ ਵਾਧਾ ਹੁੰਦਾ ਹੈ ਤਾਂ ਉਸ ਨਾਲ ਵੀ ਬਹੁਤ ਜਿਆਦਾ ਫਰਕ ਪੈਂਦਾ ਹੈ।