ਲੁਧਿਆਣਾ: ਕੇਂਦਰ ਦੇ ਡਾਇਰੀ ਅਤੇ ਪਸ਼ੂ ਪਾਲਕ ਮੰਤਰੀ ਪੁਰਸ਼ੋਤਮ ਰੁਪਾਲਾ ਅੱਜ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਅੱਗੇ ਜਗਰਾਉਂ ਦੇ ਵਿੱਚ ਚੱਲ ਰਹੇ ਪੀਡੀਐਫਏ ਮੇਲੇ ਦੇ ਵਿੱਚ ਸ਼ਿਰਕਤ ਕਰਨੀ ਹੈ। ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ ਉੱਤੇ ਪੱਤਰਕਾਰਾਂ ਨਾਲ ਰੂਬਰ ਹੁੰਦੇ ਹੋਏ ਉਹਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਪ੍ਰਾਪਤੀਆਂ ਗਿਣਵਾਈਆਂ ਅਤੇ ਕਿਹਾ ਕਿ ਜਿਸ ਤਰ੍ਹਾਂ ਦੇ ਕੰਮ ਪਿਛਲੇ ਸਾਲਾਂ ਵਿੱਚ ਭਾਜਪਾ ਦੀ ਸਰਕਾਰ ਵੱਲੋਂ ਕਰਵਾਏ ਗਏ ਹਨ ਉਹ ਬੇਮਿਸਾਲ ਹਨ। ਉਹਨਾਂ ਕਿਹਾ ਕਿ ਕੋਰੋਨਾ ਦੇ ਸਮੇਂ ਦੇ ਵਿੱਚ ਅਸੀਂ ਲੋਕਾਂ ਤੱਕ ਦਵਾਈਆਂ ਪਹੁੰਚਾਈਆਂ ਹਨ। ਇੰਨਾ ਹੀ ਨਹੀਂ ਹੋਰਨਾ ਮੁਲਕਾਂ ਦੀ ਵੀ ਭਾਰਤ ਨੇ ਮਦਦ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਦੇ ਵਿੱਚ ਵੀ ਇੱਕ ਭਾਰਤ ਹੀ ਅਜਿਹਾ ਦੇਸ਼ ਸੀ ਜੋ ਆਪਣਿਆਂ ਨਾਲ ਖੜਾ ਰਿਹਾ ਅਤੇ ਬਗਾਨੀਆਂ ਦੀ ਵੀ ਉਸ ਨੇ ਮਦਦ ਕੀਤੀ।
ਕੇਂਦਰੀ ਮੰਤਰੀ ਵੱਲੋਂ ਇਸ ਦੌਰਾਨ ਜਦੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੀਤੇ ਜਾ ਰਹੇ ਸੰਮਨ ਸਬੰਧੀ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਅਸੀਂ ਕਿਸੇ ਨੂੰ ਨਹੀਂ ਸਿਆਸਤ ਤਹਿਤ ਨਹੀਂ ਫ਼ੜ ਰਹੇ। ਇਹ ਕਾਨੂੰਨ ਦੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਬਿਲਕੁਲ ਸਾਫ ਪਾਕ ਹੈ ਤਾਂ ਉਸ ਨੂੰ ਡਰਨ ਦੀ ਲੋੜ ਨਹੀਂ। ਇਸ ਦੌਰਾਨ ਉਹਨਾਂ ਇੰਡੀਆ ਗਠਜੋੜ ਨੂੰ ਲੈ ਕੇ ਵੀ ਕਿਹਾ ਕਿ ਲਗਾਤਾਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਹੋਣ ਕਰਕੇ ਵਿਰੋਧੀ ਪਾਰਟੀਆਂ ਸਾਰੀਆਂ ਇਕੱਠੀ ਹੋ ਕੇ ਭਾਜਪਾ ਨੂੰ ਘੇਰ ਰਹੀਆਂ ਹਨ। ਉਹਨਾਂ ਕਿਹਾ ਕਿ ਪਰ ਦੇਸ਼ ਦੇ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਜਪਾ ਦੀ ਸਰਕਾਰ ਹੀ ਕਰ ਸਕਦੀ ਹੈ ਅਤੇ ਉਸਨੇ ਕਰਕੇ ਵੀ ਵਿਖਾਇਆ ਹੈ।
- 'ਆਪ' ਵਿਧਾਇਕ ਦਲਬੀਰ ਸਿੰਘ ਟੌਂਗ ਦੀ ਹੋਵੇਗੀ ਗ੍ਰਿਫ਼ਤਾਰੀ, ਅਦਾਲਤ ਨੇ ਦਿੱਤੇ ਹੁਕਮ
- ਮੋਗਾ 'ਚ 17 ਸਾਲ ਦੀ ਕੁੜੀ ਨਾਲ ਗੈਂਗ ਰੇਪ, ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ
- ਭਾਨਾ ਸਿੱਧੂ ਨੂੰ ਪੁਲਿਸ ਰਿਮਾਂਡ ਦੌਰਾਨ ਕੁੱਟਣ ਦੇ ਮਾਮਲੇ ’ਚ ਪੁਲਿਸ ਅਫਸਰ ਨੇ ਦਿੱਤੀ ਸਫਾਈ, ਕਿਹਾ- ਫੈਲਾਈਆਂ ਜਾ ਰਹੀ ਹਨ ਗਲਤ ਅਫਵਾਹਾਂ
ਇਸ ਦੌਰਾਨ ਉਹਨਾਂ ਕਿਹਾ ਡੇਅਰੀ ਫਾਰਮਿੰਗ ਦਾ ਕਿੱਤਾ ਲਗਾਤਾਰ ਪੰਜਾਬ ਵਿੱਚ ਵਿਕਸਿਤ ਹੋ ਰਿਹਾ ਹੈ। ਪੰਜਾਬ ਨੇ ਹਰੀ ਕ੍ਰਾਂਤੀ ਦੀ ਵੀ ਅਗਵਾਈ ਕੀਤੀ ਹੈ ਅਤੇ ਹੁਣ ਚਿੱਟੀ ਕ੍ਰਾਂਤੀ ਦੀ ਵੀ ਪੰਜਾਬ ਅਗਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਖੇਤਰ ਵਿੱਚ ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ ਇਸ ਉੱਤੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ। ਇਹ ਮਹਿਕਮਾ ਸਾਡੇ ਕੋਲ ਹੈ ਅਸੀਂ ਕਿਸਾਨਾਂ ਤੱਕ ਸੁਵਿਧਾਵਾਂ ਪਹੁੰਚਾਉਣ ਲਈ ਸਕੀਮਾਂ ਲਿਆ ਰਹੇ ਹਾਂ।