ETV Bharat / state

ਪੂਰੇ ਭਾਰਤ ਦੀ ਸਾਈਕਲ ਯਾਤਰਾ ਕਰਨ ਨਿਕਲੇ ਦੋ ਨੌਜਵਾਨ, ਇੱਕ ਹੈ ਸਿੱਕਮ ਦਾ ਤੇ ਇੱਕ ਬਿਹਾਰ ਦਾ - Amritsar News - AMRITSAR NEWS

Amritsar News : ਅੰਮ੍ਰਿਤਸਰ ਦੇ ਅਜਨਾਲਾ ਦੇ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਹ ਵਿੱਚ ਯਾਤਰਾ ਦੌਰਾਨ ਦੋਵੇਂ ਨੌਜਵਾਨ ਪਹੁੰਚੇ ਹਨ। ਉੱਥੇ ਗੁਰਦੁਆਰਾ ਕਮੇਟੀ ਵੱਲੋਂ ਦੋ ਨੌਜਵਾਨਾਂ ਦਾ ਮਾਣ ਸਤਿਕਾਰ ਵੀ ਕੀਤਾ ਗਿਆ। ਪੜ੍ਹੋ ਪੂਰੀ ਖਬਰ...

cycle across India
ਪੂਰੇ ਭਾਰਤ ਦੀ ਸਾਈਕਲ ਯਾਤਰਾ (ETV Bharat (ਅੰਮ੍ਰਿਤਸਰ, ਪੱਤਰਕਾਰ))
author img

By ETV Bharat Punjabi Team

Published : Aug 20, 2024, 4:44 PM IST

ਪੂਰੇ ਭਾਰਤ ਦੀ ਸਾਈਕਲ ਯਾਤਰਾ (ETV Bharat (ਅੰਮ੍ਰਿਤਸਰ, ਪੱਤਰਕਾਰ))

ਅੰਮ੍ਰਿਤਸਰ : ਬਿਹਾਰ ਅਤੇ ਸਿੱਕਮ ਦੇ ਰਹਿਣ ਵਾਲੇ ਦੋ ਦੋਸਤਾਂ ਵੱਲੋਂ ਪੂਰੇ ਭਾਰਤ ਦੀ ਸਾਈਕਲ ਯਾਤਰਾ ਕੀਤੀ ਜਾ ਰਹੀ ਹੈ। ਇਹ ਸਾਈਕਲ ਯਾਤਰਾ ਬਿਹਾਰ ਦੇ ਰਹਿਣ ਵਾਲੇ ਸੂਰਜ ਕੁਮਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਵਿੱਚ ਪੂਰੇ ਭਾਰਤ ਦੀ ਸਾਈਕਲ ਯਾਤਰਾ ਦੌਰਾਨ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਅਸੀਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅਤੇ ਫੋਟੋਆਂ ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ ਤਾਂ ਨਵੀਆਂ ਖਰੀਦਦੇ ਹਾਂ ਤੇ ਘਰਾਂ ਵਿੱਚ ਪੁਰਾਣੀਆਂ ਮੂਰਤੀਆਂ ਨੂੰ ਘਰੋਂ ਬਾਹਰ ਸੁੱਟ ਦਿੰਦੇ ਹਾਂ। ਜਿਸ ਦੇ ਚਲਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅਤੇ ਫੋਟੋਆਂ ਦਾ ਅਪਮਾਨ ਹੁੰਦਾ ਹੈ ਇਸ ਲਈ ਸਾਨੂੰ ਇਸ ਚੀਜ਼ ਨੂੰ ਰੋਕਣਾ ਚਾਹੀਦਾ ਹੈ।

ਗੁਰਦੁਆਰਾ ਕਮੇਟੀ ਵੱਲੋਂ ਮਾਣ ਸਤਿਕਾਰ : ਉੱਥੇ ਹੀ ਸਿੱਕਮ ਦੇ ਰਹਿਣ ਵਾਲੇ ਨੌਜਵਾਨ ਮਿਲਾਨ ਪੇਸ਼ੇ ਵਜੋਂ ਪੱਤਰਕਾਰ ਹਨ। ਸਿੱਕਮ ਦੇ ਪਹਿਲੇ ਨੌਜਵਾਨ ਵਜੋਂ ਪੂਰੇ ਭਾਰਤ ਦੀ ਸਾਈਕਲ ਉੱਪਰ ਯਾਤਰਾ ਕਰ ਰਹੇ ਹਨ ਅਤੇ ਪੂਰੇ ਭਾਰਤ ਦੇ ਜਗ੍ਹਾ-ਜਗ੍ਹਾ ਰੁਕ ਕੇ ਉਥੋਂ ਬਾਰੇ ਜਾਣ ਰਹੇ ਹਨ। ਆਪਣੀ ਸਾਈਕਲ ਯਾਤਰਾ ਦੌਰਾਨ ਇਹ ਦੋ ਨੌਜਵਾਨ ਆਪਣੀ ਸਾਈਕਲ ਯਾਤਰਾ ਦੌਰਾਨ ਅਜਨਾਲਾ ਦੇ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲੇ ਖੂਹ ਪਹੁੰਚੇ। ਜਿੱਥੇ ਉਨ੍ਹਾਂ ਦਾ ਗੁਰਦੁਆਰਾ ਕਮੇਟੀ ਵੱਲੋਂ ਮਾਣ ਸਤਿਕਾਰ ਕੀਤਾ ਗਿਆ।

ਉੱਥੇ ਹੀ ਬਿਹਾਰ ਦੇ ਰਹਿਣ ਵਾਲੇ ਨੌਜਵਾਨ ਸੂਰਜ ਕੁਮਾਰ ਅਤੇ ਸਿੱਕਮ ਦੇ ਰਹਿਣ ਵਾਲੇ ਨੌਜਵਾਨ ਮਿਲਾਨ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਆਪਣੀ ਯਾਤਰਾ ਦੌਰਾਨ ਉਹ ਅਜਨਾਲਾ ਪਹੁੰਚੇ ਹਨ ਅਤੇ ਉਨ੍ਹਾਂ ਦੇ ਰਹਿਣ ਦਾ ਤੇ ਖਾਣ-ਪੀਣ ਦਾ ਬਹੁਤ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਉਨ੍ਹਾਂ ਨੂੰ ਬਹੁਤ ਸਾਰਾ ਮਾਨ ਸਤਿਕਾਰ ਮਿਲਿਆ ਹੈ ਜੋ ਕਿ ਕਿਸੇ ਜਗ੍ਹਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬੀ ਬਹੁਤ ਜਿਆਦਾ ਦਿਲ ਖੋਲ੍ਹ ਕੇ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ।

ਲੋਕਾਂ ਨੂੰ ਜਾਗਰੂਕ ਕਰ ਰਹੇ : ਇਸ ਮੌਕੇ ਬਿਹਾਰ ਦੇ ਰਹਿਣ ਵਾਲੇ ਨੌਜਵਾਨ ਸੂਰਜ ਕੁਮਾਰ ਨੇ ਕਿਹਾ ਕਿ ਉਹ ਪੂਰੇ ਭਾਰਤ ਦੀ ਸਾਈਕਲ ਯਾਤਰਾ ਕਰ ਰਹੇ ਹਨ। ਬਿਹਾਰ ਤੋਂ ਉਹ ਨਿਕਲੇ ਸੀ ਅਤੇ ਕਰੀਬ ਇੱਕ ਤੋਂ ਡੇਢ ਸਾਲ ਉਨ੍ਹਾਂ ਨੂੰ ਪੂਰੇ ਭਾਰਤ ਦੀ ਸਾਈਕਲ ਯਾਤਰਾ ਕਰਦੇ ਲੱਗਣਗੇ। ਉਨ੍ਹਾਂ ਨੇ ਕਿਹਾ ਕਿ ਉਹ ਜਗ੍ਹਾ-ਜਗ੍ਹਾ 'ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅਤੇ ਫੋਟੋਆਂ ਦਾ ਅਪਮਾਨ ਨਾ ਕੀਤਾ ਜਾਵੇ।

ਮੁਸ਼ਕਿਲਾਂ ਦਾ ਸਾਹਮਣਾ : ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਸਤੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਕਿਹਾ ਕਿ ਉਹ ਬਹੁਤ ਧੰਨਵਾਦ ਕਰਦੇ ਹਨ ਕਿ ਪੰਜਾਬ ਵਿੱਚ ਆਉਣ 'ਤੇ ਪੰਜਾਬੀਆਂ ਵੱਲੋਂ ਬਹੁਤ ਹੀ ਜ਼ਿਆਦਾ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ। ਅੱਜ ਅਜਨਾਲਾ ਵਿਖੇ ਪਹੁੰਚਣ 'ਤੇ ਵੀ ਉਨ੍ਹਾਂ ਦਾ ਇੰਨਾ ਜ਼ਿਆਦਾ ਸਵਾਗਤ ਕੀਤਾ ਗਿਆ ਹੈ ਕਿ ਉਹ ਬਹੁਤ ਜ਼ਿਆਦਾ ਖੁਸ਼ ਹਨ।

ਪੂਰੇ ਭਾਰਤ ਦੀ ਯਾਤਰਾ: ਉੱਥੇ ਹੀ ਸਿੱਕਮ ਦੇ ਰਹਿਣ ਵਾਲੇ ਨੌਜਵਾਨ ਮਿਲਾਨ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਪੱਤਰਕਾਰ ਹਨ ਅਤੇ ਪੂਰੇ ਭਾਰਤ ਦੀ ਸਾਈਕਲ ਯਾਤਰਾ ਕਰ ਰਹੇ ਹਨ ਤਾਂ ਜੋ ਸਿੱਕਮ ਦੇ ਪਹਿਲੇ ਨੌਜਵਾਨ ਬਣ ਸਕਣ ਜੋ ਸਾਈਕਲ 'ਤੇ ਪੂਰੇ ਭਾਰਤ ਦੀ ਯਾਤਰਾ ਕਰ ਰਹੇ ਹਨ। ਉਹ ਜਗ੍ਹਾ-ਜਗ੍ਹਾ 'ਤੇ ਪੂਰੇ ਭਾਰਤ ਵਿੱਚ ਖੜ ਕੇ ਉਥੋਂ ਬਾਰੇ ਜਾਣ ਰਹੇ ਹਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਕਾਬਲ ਸਿੰਘ ਸ਼ਾਹਪੁਰ ਨੇ ਕਿਹਾ ਕਿ ਬਿਹਾਰ ਅਤੇ ਸਿੱਕਮ ਦੇ ਰਹਿਣ ਵਾਲੇ ਇਹ ਦੋਵੇਂ ਨੌਜਵਾਨ ਸਾਈਕਲ ਯਾਤਰਾ ਕਰ ਰਹੇ ਹਨ ਅਤੇ ਬਹੁਤ ਵਧੀਆ ਹੈ ਕਿ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.