ਬਰਨਾਲਾ: ਬਰਨਾਲਾ ਵਿਖੇੇ ਨਿੱਜੀ ਕੰਪਨੀ ਦੀ ਬੱਸ ਨੇ ਮੋਟਰਸਾਈਕਲ ਸਵਾਰ ਦਰੜ ਦਿੱਤੇ। ਬਰਨਾਲਾ ਸ਼ਹਿਰ ਵਿਖੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਨਾਲ ਬਣੇ ਓਵਰਬਿਜ਼ ਉਪਰ ਹਾਦਸਾ ਵਾਪਰਿਆ ਹੈ। ਦੋਵੇਂ ਮੋਟਰਸਾਈਕਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਘਟਨਾਂ ਉਪਰੰਤ ਬੱਸ ਦਾ ਡਰਾਇਵਰ ਅਤੇ ਕੰਡਕਟਰ ਮੌਕੇ ਤੋਂ ਹੋਏ ਫ਼ਰਾਰ ਹੋ ਗਏ। ਲੋਕਾਂ ਨੇ ਜ਼ਖ਼ਮੀ ਮੋਟਰਸਾਈਕਲ ਸਵਾਰਾਂ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ, ਜਿਹਨਾਂ ਵਿੱਚੋਂ ਇੱਕ ਦਾ ਹਾਲਤ ਬਹੁਤ ਗੰਭੀਰ ਹੋਣ ਕਰਕੇ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ।
ਤੇਜ਼ ਰਫ਼ਤਾਰ ਕਾਰਨ ਵਾਪਰਿਆ ਹਾਦਸਾ: ਇਸ ਮੌਕੇ ਗੱਲਬਾਤ ਕਰਦਿਆਂ ਪ੍ਰਤੱਖਦਰਸ਼ੀ ਐਮਸੀ ਪਰਮਜੀਤ ਸਿੰਘ ਢਿੱਲੋਂ ਅਤੇ ਕਰਮਜੀਤ ਨੇ ਕਿਹਾ ਕਿ ਇੱਕ ਤੇਜ਼ ਰਫ਼ਤਾਰ ਆਰਬਿਟ ਬੱਸ ਓਵਰਬ੍ਰਿਜ਼ ਤੋਂ ਹੇਠਾਂ ਉਤਰ ਰਹੀ ਸੀ। ਜਿਸਨੇ ਬਹੁਤ ਗਲਤ ਤਰੀਕੇ ਨਾਲ ਅੱਗੇ ਜਾ ਰਹੇ ਮੋਟਰਸਾਈਕਲ ਉਪਰ ਬੱਸ ਚੜ੍ਹਾ ਦਿੱਤੀ। ਜਿਸ ਤੋਂ ਬਾਅਦ ਬੱਸ ਦਾ ਕੰਡਕਟਰ ਅਤੇ ਡਰਾਇਵਰ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਏ। ਇਸ ਟੱਕਰ ਨਾਲ ਨੇ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ। ਜਿਹਨਾਂ ਵਿੱਚੋਂ ਇੱਕ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਦੋਵੇਂ ਜ਼ਖ਼ਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਸਥਾਨ ਪੱਕਾ ਹੀ ਐਕਸੀਡੈਂਟ ਵਾਲੀ ਜਗ੍ਹਾ ਬਣਾ ਗਈ ਹੈ। ਕਿਉਂਕਿ ਇਸ ਜਗ੍ਹਾਂ ਰੋਜ਼ਾਨਾ ਹੀ ਹਾਦਸੇ ਵਾਪਰਨ ਲੱਗ ਗਏ ਹਨ। ਇਸ ਜਗ੍ਹਾ ਲਈ ਪ੍ਰਸ਼ਾਸ਼ਨ ਨੂੰ ਕੋਈ ਹੱਲ ਕਰਨਾ ਚਾਹੀਦਾ ਹੈ।
ਇੱਕ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ: ਇਸ ਮੌਕੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਡਾਕਟਰ ਨੇ ਕਿਹਾ ਕਿ ਅੱਜ ਸਵੇਰ ਸਮੇਂ ਉਹਨਾਂ ਕੋਲ ਦੋ ਵਿਅਕਤੀ ਦਾਖ਼ਲ ਹੋਏ ਹਨ। ਇਹ ਦੋਵੇਂ ਕਿਸੇ ਬੱਸ ਦੀ ਮੋਟਰਸਾਈਕਲ ਨਾਲ ਟੱਕਰ ਤੋਂ ਬਾਅਦ ਹਸਪਤਾਲ ਲਿਆਂਦੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਇੱਕ ਵਿਅਕਤੀ ਬੂਟਾ ਸਿੰਘ ਦੀ ਸੱਜੀ ਲੱਤ ਵਿੱਚ ਫ਼ਰੈਕਚਰ ਹੈ। ਜਦਕਿ ਦੂਜੇ ਵਿਅਕਤੀ ਜਗਦੀਪ ਸਿੰਘ ਦੇ ਸਿਰ ਅਤੇ ਕੰਨ ਵਿੱਚੋਂ ਖ਼ੂਨ ਆ ਰਿਹਾ ਹੈ। ਇਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਫ਼ਰੀਦਕੋਟ ਰੈਫ਼ਰ ਕੀਤਾ ਜਾ ਰਿਹਾ ਹੈ ।
- ਕਰੱਸ਼ਰ ਮਾਲਕਾਂ ਦੀ ਗੁੰਡਾਗਰਦੀ, ਟੱਰਕ ਡਰਾਈਵਰਾਂ ਨਾਲ ਹੋਈ ਕੁਟੱਮਾਰ, ਮੌਕੇ 'ਤੇ ਪਹੁੰਚੀ ਪੁਲਿਸ - Bullying of crusher owners
- ਸ਼ੰਭੂ ਬਾਰਡਰ 'ਤੇ ਚਲਦੇ ਕਿਸਾਨੀ ਮੋਰਚੇ ਤੋਂ ਕਲੇਸ਼ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਿਸਾਨ ਨੇਤਾ ਸਰਵਣ ਪੰਧੇਰ ਵੱਲੋਂ ਭਾਜਪਾ 'ਤੇ ਕੀਤਾ ਤਿੱਖਾ ਸ਼ਬਦੀ ਹਮਲਾ
- ਨੌਜਵਾਨ ਦੀ ਮੌਤ 'ਤੇ ਬਵਾਲ; ਪਰਿਵਾਰ ਨੇ ਜਤਾਇਆ ਕਤਲ ਦਾ ਖਦਸ਼ਾ, ਲਾਸ਼ ਨੂੰ ਥਾਣੇ ਦੇ ਬਾਹਰ ਰੱਖ ਕੇ ਕੀਤਾ ਪ੍ਰਦਰਸ਼ਨ - youth died in Kapurthala
ਕੰਡਕਟਰ ਮੌਕੇ ਤੋਂ ਫ਼ਰਾਰ: ਇਸ ਸਬੰਧੀ ਜਾਂਚ ਪੁਲਿਸ ਅਧਿਕਾਰੀ ਮਲਕੀਤ ਸਿੰਘ ਨੇ ਕਿਹਾ ਕਿ ਇਸ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਇੱਕ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਹੈ। ਬੱਸ ਦੇ ਡਰਾਇਵਰ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ ਹਨ। ਬੱਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਇਸ ਸਬੰਧੀ ਮੁੱਢਲੀ ਜਾਂਚ ਚੱਲ ਰਹੀ ਹੈੈ ਅਤੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣੇਗੀ, ਉਹ ਕੀਤੀ ਜਾਵੇਗੀ।