ਬਰਨਾਲਾ : ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਚੱਲੀ ਗੋਲੀ, ਇੱਕ ਦੀ ਮੌਤ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਘਟਨਾ ਪਿੰਡ ਵਿੱਚ ਦਿਨ ਦਿਹਾੜੇ ਵਾਪਰੀ। ਪਿੰਡ ਦੇ ਹੀ ਨੌਜਵਾਨਾਂ ਨੇ ਘੇਰ ਕੇ ਮ੍ਰਿਤਕ ਅਤੇ ਜਖ਼ਮੀ ਨੌਜਵਾਨ ਉਪਰ ਹਮਲਾ ਕੀਤਾ। ਪਿੰਡ ਦੀ ਨੈਸ਼ਨਲ ਬੈਂਕ ਨੇੜੇ 15-20 ਨੌਜਵਾਨਾਂ ਨੇ ਕਿਰਪਾਨਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਬਾਅਦ ਵਿੱਚ ਗੋਲੀਆਂ ਚਲਾਈਆਂ। ਮ੍ਰਿਤਕ ਦੇ ਇੱਕ ਗੋਲੀ ਸਿਰ ਤੇ ਲੱਤ ਵਿੱਚ ਲੱਗੀ ਅਤੇ ਜ਼ਖ਼ਮੀ ਦੇ ਬਾਂਹ ਵਿੱਚ ਗੋਲੀ ਲੱਗੀ।
ਜ਼ਖ਼ਮੀਆਂ ਨੂੰ ਪਹਿਲਾਂ ਸਰਕਾਰੀ ਹਸਪਤਾਲ ਧਨੌਲਾ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਨੌਜਵਾਨ ਰੁਪਿੰਦਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਮ੍ਰਿਤਕ ਦੀ ਡੈਡਬਾਡੀ ਸਰਕਾਰੀ ਹਸਪਤਾਲ ਬਰਨਾਲਾ ਦੇ ਮੋਰਚਰੀ ਵਿੱਚ ਰੱਖੀ ਗਈ ਹੈ। ਜਦਕਿ ਜ਼ਖ਼ਮੀ ਵੀ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਹੈ। ਜ਼ਖ਼ਮੀ ਵਿਅਕਤੀ ਜਸਪਾਲ ਸਿੰਘ ਅਨੁਸਾਰ ਨੇ ਹਮਲਾਵਰਾਂ ਦੀ ਮ੍ਰਿਤਕ ਰੁਪਿੰਦਰ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ 10 ਦਿਨ ਪਹਿਲਾਂ ਵੀ ਉਸਦੀ ਕੁੱਟਮਾਰ ਕੀਤੀ ਗਈ ਸੀ। ਇਸ ਘਟਨਾ ਉਪਰੰਤ ਬਰਨਾਲਾ ਦੇ ਥਾਣਾ ਧਨੌਲਾ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ਅਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਨੌਜਵਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਰੁਪਿੰਦਰ ਸ਼ਰਮਾ ਪਿੰਡ ਦੀ ਪੰਜਾਬ ਨੈਸ਼ਨਲ ਬੈਂਕ ਕੋਲ ਖੜੇ ਸਨ। ਜਿੱਥੇ ਪਿੰਡ ਦੇ ਹੀ 15-20 ਨੌਜਵਾਨਾਂ ਨੇ ਤੇਜ਼ਧਾਰਾ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸਿੱਧਾ ਆਉਣ ਸਾਰ ਉਹਨਾਂ ਉਪਰ ਫ਼ਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਪਹਿਲੀ ਗੋਲੀ ਸਿੱਧੀ ਉਸਦੇ ਵੱਜੀ। ਉਸਤੇ ਭਰਾ ਦੇ ਵੀ ਸਿਰ ਵਿੱਚ ਗੋਲੀ ਲੱਗੀ ਹੈ, ਜਿਸ ਨਾਲ ਉਸਦੀ ਮੌਤ ਹੋ ਗਈ। ਗੋਲੀਆਂ ਮਾਰੀਆਂ ਗਈਆਂ। ਉਹਨਾਂ ਦੱਸਿਆ ਕਿ ਮ੍ਰਿਤਕ ਰੁਪਿੰਦਰ ਨਾਲ ਹਮਲਾਵਾਰਾਂ ਦੀ ਰੰਜਿਸ਼ ਸੀ ਅਤੇ ਕੁੱਝ ਦਿਨ ਪਹਿਲਾਂ ਧਨੌਲਾ ਵਿਖੇ ਵੀ ਉਸਦੀ ਕੁੱਟਮਾਰ ਕੀਤੀ ਸੀ।
- ਪੰਜਾਬ ਰੈਲੀ ਦੌਰਾਨ ਅਮਿਤ ਸ਼ਾਹ ਨੇ ਕੇਜਰੀਵਾਲ 'ਤੇ ਕੀਤਾ ਸ਼ਬਦੀ ਵਾਰ, ਕਿਹਾ - ਕੇਜਰੀਵਾਲ ਨੇ ਪੰਜਾਬ ਨੂੰ ਬਣਾਇਆ ਭ੍ਰਿਸ਼ਟਾਚਾਰ ਦਾ ATM - Amit Shah Punjab Rally
- ਪੰਜਾਬ 'ਚ ਰਾਜਨਾਥ ਸਿੰਘ ਕੋਵਿੰਦ ਦੀ ਰੈਲੀ: ਬੋਲੇ- ਕੇਜਰੀਵਾਲ 'ਜੇਲ੍ਹ ਤੋਂ ਕੰਮ' ਕਰਨ ਵਾਲੇ ਪਹਿਲੇ ਮੁੱਖ ਮੰਤਰੀ - Rajnath Singh Kovind in Punjab
- ਬਿਕਰਮ ਮਜੀਠੀਆ ਨੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਰਵਨੀਤ ਬਿੱਟੂ ਨੂੰ ਜਿਤਾਉਣ ਦੀ ਕਹੀ ਗੱਲ - Press conference in Ludhiana
ਇਸ ਸਬੰਧੀ ਪਿੰਡ ਦੇ ਐਂਬੂਲੈਂਸ ਡਰਾਇਵਰ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨੌਜਵਾਨਾਂ ਦੀ ਆਪਸੀ ਰੰਜਿਸ਼ ਸੀ, ਜਿਸਦੇ ਚੱਲਦਿਆਂ ਪਿੰਡ ਵਿੱਚ ਗੋਲੀ ਚੱਲੀ। ਇਸ ਲੜਾਈ ਤੋਂ ਬਾਅਦ ਉਸਨੂੰ ਪਿੰਡ ਵਿੱਚੋਂ ਕਿਸੇ ਵਿਅਕਤੀ ਨੇ ਫ਼ੋਨ ਤੇ ਜਾਣਕਾਰੀ ਦਿੱਤੀ, ਜਿਸਤੋਂ ਬਾਅਦ ਉਸਨੇ ਐਂਬੂਲੈਂਸ ਵਿੱਚ ਦੋਵੇਂ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਧਨੌਲਾ ਲਿਆਂਦਾ ਗਿਆ। ਉਹਨਾਂ ਦੱਸਿਆ ਕਿ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।