ਬਰਨਾਲਾ: ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਸਥਿਤ ਅਰਜਨ ਸੀਡ ਫਾਰਮ ਪ੍ਰਬੰਧਕਾਂ ਵਲੋਂ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਦੀ ਮਲਕੀਅਤ ਜ਼ਮੀਨ ’ਚ ਖੜ੍ਹੇ ਸਰਕਾਰੀ ਰੁੱਖਾਂ ਨੂੰ ਵੱਢ ਕੇ ਗੈਰ ਕਾਨੂੰਨੀ ਨਜ਼ਾਇਜ਼ ਰਸਤਾ ਬਣਾਇਆ ਗਿਆ ਹੈ ਅਤੇ ਇੱਕ ਸੀਡ ਫਾਰਮ ਦਾ ਗੰਦਾ ਪਾਣੀ ਸਪੈਸ਼ਲ ਪਾਈਪ ਰਾਹੀਂ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਦੀ ਜ਼ਮੀਨ ’ਚ ਸੱਡ ਕੇ ਖੜ੍ਹੇ ਸਰਕਾਰੀ ਹਰੇ ਭਰੇ ਵੱਡੇ ਅੱਧੀ ਦਰਜਨ ਰੁੱਖਾਂ ਨੂੰ ਸੁਕਾ ਦਿੱਤਾ ਗਿਆ ਹੈ। ਪ੍ਰਬੰਧਕਾਂ ਵਲੋਂ ਬਿਨ੍ਹਾਂ ਕਿਸੇ ਕਾਨੂੰਨੀ ਮਨਜ਼ੂਰੀ ਦੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ।
ਅਰਜਨ ਸੀਡ ਫਾਰਮ ਦੇ ਪ੍ਰਬੰਧਕ ਕਰ ਰਹੇ ਹਨ ਦਰੱਖਤਾਂ ਦੀ ਬਰਬਾਦੀ: ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਰਨਾਲਾ-ਮਾਨਸਾ ਮੁੱਖ ਮਾਰਗ ਦੀ ਸਾਈਡ ’ਤੇ ਬਾਇਓ ਗੈਸ ਪਲਾਂਟ ਦੇ ਨਜ਼ਦੀਕ ਇੱਹ ਸੀਡ ਫਾਰਮ ਚੱਲ ਰਿਹਾ ਹੈ, ਜਿਸਦੇ ਨਾਮ ਦਾ ਕੋਈ ਸਨਾਖ਼ਤੀ ਬੋਰਡ ਨਹੀ ਲਗਾਇਆ ਗਿਆ ਹੈ। ਜਿਸ ਵਿਚੋਂ ਗੰਦਾ ਪਾਣੀ 24 ਘੰਟੇ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਖੜ੍ਹੇ ਸਰਕਾਰੀ ਹਰੇ ਭਰੇ ਰੁੱਖਾਂ ਵਿਚ ਪੈਣ ਕਰਕੇ ਅੱਧੀ ਦਰਜਨ ਰੁੱਖ ਗੰਦੇ ਪਾਣੀ ਦੀ ਮਾਰ ਕਾਰਨ ਸੁਕ ਚੁੱਕੇ ਹਨ। ਪਹਿਲਾ ਉਕਤ ਫਾਰਮ ਪ੍ਰਬੰਧਕਾਂ ਵਲੋਂ ਸਰਕਾਰੀ ਰੁੱਖਾਂ ਦਾ ਨੁਕਸਾਨ ਕਰਕੇ ਬਿਨ੍ਹਾਂ ਕਿਸੇ ਵਿਭਾਗ ਦੀ ਮਨਜ਼ੂਰੀ ਦੇ ਨਜਾਇਜ਼ ਰਸਤਾ ਬਣਾਇਆ ਗਿਆ ਹੈ। ਮੁੱਖ ਮਾਰਗ ਦੀਆਂ ਸਾਈਡਾਂ ’ਤੇ ਗੰਦਾ ਪਾਣੀ ਪੈਣ ਕਰਕੇ ਰਾਹਗੀਰਾਂ ਨੂੰ ਗੰਦੀ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਤਾਵਰਨ ਵਿਚ ਫੈਲ ਰਹੀ ਗੰਦਗੀ ਕਾਰਨ ਭਿਆਨਕ ਬਿਮਾਰੀਆਂ ਵੀ ਫੈਲ ਸਕਦੀਆਂ ਹਨ।
ਸ਼ਿਕਾਇਤ ਦੇ ਬਾਵਜੂਦ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਧਾਰੀ ਚੁੱਪ: ਵਾਤਾਵਰਨ ਪ੍ਰੇਮੀਆਂ ਵਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਲੈ ਕੇ ਉਕਤ ਫਾਰਮ ਪ੍ਰਬੰਧਕਾਂ ਵਲੋਂ ਲਗਾਤਾਰ ਕੀਤੇ ਜਾ ਰਹੇ ਸਰਕਾਰੀ ਰੁੱਖਾਂ ਦੇ ਨੁਕਸਾਨ ਸਬੰਧੀ ਵਣ ਵਿਭਾਗ ਬਰਨਾਲਾ ਦੇ ਉੱਚ ਅਧਿਕਾਰੀਆਂ ਦੇ ਵਾਰ ਵਾਰ ਧਿਆਨ ਵਿਚ ਲਿਆਦਾ ਜਾ ਰਿਹਾ ਹੈ। ਪ੍ਰੰਤੂ ਭਰੋਸੇਯੋਗ ਸੂਤਰਾ ਅਨੁਸਾਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਿਸੇ ਰਾਜਨੀਤਿਕ ਆਗੂ ਦੇ ਦਬਾ ਕਰਕੇ ਵਣ ਵਿਭਾਗ ਦੇ ਅਧਿਕਾਰੀਆਂ ਵਲੋਂ ਸਰਕਾਰੀ ਰੁੱਖਾਂ ਦਾ ਨੁਕਸਾਨ ਕਰਨ ਵਾਲੇ ਫਾਰਮ ਪ੍ਰਬੰਧਕਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਬਜਾਏ ਚੁਪ ਧਾਰੀ ਹੋਈ ਹੈ। ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਬੂਟੇ ਲਗਾਉਣ ਲਈ ਹਰਿਆਵਲ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਦੂਜੇ ਪਾਸੇ ਪਹਿਲਾ ਖੜ੍ਹੇ ਸਰਕਾਰੀ ਰੁੱਖਾਂ ਦਾ ਬਿਨਾ ਕਿਸੇ ਕਾਨੂੰਨੀ ਡਰ ਦੇ ਵਿਆਕਤੀਆਂ ਵਲੋਂ ਨੁਕਸਾਨ ਕੀਤਾ ਜਾ ਰਿਹਾ ਹੈ।
ਰੁੱਖਾਂ ਦਾ ਨੁਕਸਾਨ ਕਰਨ ਵਾਲੇ ਖਿਲਾਫ਼ ਕਾਰਵਾਈ ਦੀ ਮੰਗ: ਸਰਕਾਰੀ ਰੁੱਖਾਂ ਨੂੰ ਨੁਕਸਾਨ ਪਹਿਚਾਉਣ ਵਾਲੇ ਫੈਕਟਰੀ ਪ੍ਰਬੰਧਕਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ’ਚ ਢਿੱਲ ਵਰਤ ਕੇ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਡੀ.ਸੀ ਬਰਨਾਲਾ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਵਣ ਵਿਭਾਗ ਦੀ ਜ਼ਮੀਨ ’ਤੇ ਨਜਾਇਜ ਰਸਤਾ ਬਣਾਉਣ ਅਤੇ ਸਰਕਾਰੀ ਰੁੱਖਾਂ ਦਾ ਨੁਕਸਾਨ ਕਰਨ ਵਾਲੇ ਫੈਕਟਰੀ ਪ੍ਰਬੰਧਕਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਬਣਾਏ ਗਏ ਨਜਾਇਜ ਰਸਤੇ ’ਚ ਬੂਟੇ ਲਗਾਏ ਜਾਣ। ਜੇਕਰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਸਰਕਾਰੀ ਰੁੱਖਾਂ ਦਾ ਨੁਕਸਾਨ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਹਾਈਕੋਰਟ ਪਟੀਸਨ ਪਾਈ ਜਾਵੇਗੀ।
- ਪੰਜਾਬ ਹਰਿਆਣਾ ਹਾਈਕੋਰਟ ਦਾ ਵੱਡਾ ਹੁਕਮ, ਇੱਕ ਹਫ਼ਤੇ 'ਚ ਸ਼ੰਭੂ ਬਾਰਡਰ ਖੋਲ੍ਹਣ ਦਾ ਹੁਕਮ, ਕਿਸਾਨਾਂ ਨੇ ਵੀ ਕਹਿ ਦਿੱਤੀ ਵੱਡੀ ਗੱਲ, ਸੁਣੋ ਤਾਂ ਜਰਾ ਕੀ ਕਿਹਾ... - open Shambhu border Update
- OMG...ਮਾਨਸਾ ਦੀ ਨਗਰ ਕੌਂਸਲ ਹੀ ਨਿੱਕਲੀ ਭ੍ਰਿਸ਼ਟ!, ਵਿਜੀਲੈਂਸ ਬਿਊਰੋ ਨੇ ਕੀਤੀ ਛਾਪੇਮਾਰੀ, ਸ਼ਿਕਾਇਤ ਕਰਤਾ ਨੇ ਕੀਤਾ ਵੱਡਾ ਖੁਲਾਸਾ, ਸੁਣੋ ਵੀਡੀਓ - Vigilance Bureau raid in Mansa
- ਅਨੰਤ ਅੰਬਾਨੀ ਅਤੇ ਰਾਧਿਕਾ ਦੀ ਬਣਾਈ ਗਈ ਅਦਭੁੱਤ ਪੇਂਟਿੰਗ, ਬਣ ਰਹੀ ਖਿੱਚ ਦਾ ਕੇਂਦਰ - Amazing painting
ਕੀ ਕਹਿਣਾ ਹੈ ਅਧਿਕਾਰੀਆਂ ਦਾ: ਜਦੋ ਇਸ ਸਬੰਧੀ ਵਣ ਵਿਭਾਗ ਬਰਨਾਲਾ ਦੇ ਰੇਂਜ ਅਫ਼ਸਰ ਅਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਫਾਰਮ ਪ੍ਰਬੰਧਕਾਂ ਨੂੰ ਪਾਣੀ ਪਾਉਣ ਤੋਂ ਰੋਕਿਆ ਗਿਆ ਸੀ। ਇਸ ਸਬੰਧੀ ਚੈਕਿੰਗ ਕਰ ਰਹੇ ਹਾਂ। ਜਦੋ ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੇ ਐਸ.ਡੀ.ਓ ਜਸਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਸ ਚੈਕਿੰਗ ਕਰ ਰਹੇ ਹਾਂ।