ਬਠਿੰਡਾ: ਅੱਜ ਦੇ ਦੌਰ ਵਿੱਚ ਹਰ ਇੱਕ ਵਿਅਕਤੀ ਭੱਜ ਦੌੜ ਵਾਲੀ ਜ਼ਿੰਦਗੀ ਜੀਅ ਰਿਹਾ ਹੈ। ਪੈਸਾ ਕਮਾਉਣ ਲਈ ਮਨੁੱਖ ਅਪਣੀ ਸਿਹਤ ਨੂੰ ਵੀ ਦਾਅ ’ਤੇ ਲਗਾਉਣ ਲਈ ਤਿਆਰ ਰਹਿੰਦਾ ਹੈ। ਪੂਰਾ ਦਿਨ ਸੁੱਖ ਸਹੂਲਤਾਂ ਖ਼ਾਤਰ ਇਨਸਾਨ ਸਾਰਾ ਦਿਨ ਕੋਹਲੂ ਦੇ ਬਲਦ ਵਾਂਗ ਪਿਸਦੇ ਰਹਿਣ ਨੂੰ ਹੀ ਅਪਣੀ ਕਿਸਮਤ ਸਮਝਦਾ ਹੈ। ਸਮੇਂ ਸਿਰ ਭੋਜਨ ਨਾ ਕਰਨਾ, ਬਿਨ੍ਹਾਂ ਵਜ੍ਹਾ ਚਿੰਤਾ ਕਰਨੀ ਅਤੇ ਸੰਤੁਲਨ ਦੀ ਪਰਵਾਹ ਕੀਤੇ ਬਗ਼ੈਰ ਕੰਮ ਕਰੀ ਜਾਣਾ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਹਾਨੀਕਾਰਕ ਹੈ। ਭਾਵੇਂ ਮਨੁੱਖ ਅੱਜ ਬਹੁਤ ਸਾਰੀਆਂ ਪਦਾਰਥਕ ਸਹੂਲਤਾਂ ਨਾਲ ਸੁਖੀ ਜੀਵਨ ਬਤੀਤ ਕਰ ਰਿਹਾ ਹੈ। ਫਿਰ ਵੀ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਹ ਬਿਮਾਰੀਆਂ ਪ੍ਰਮਾਤਮਾ ਨੇ ਨਹੀਂ ਸਗੋਂ ਅਸੀਂ ਖ਼ੁਦ ਸਹੇੜੀਆਂ ਹੋਈਆਂ ਹਨ। ਹਾਲਾਂਕਿ ਹੁਣ ਇਹਨਾਂ ਬਿਮਾਰੀਆਂ ਦਾ ਇਲਾਜ ਕਰਨ ਲਈ ਨਵੀਆਂ ਤਕਨੀਕਾਂ ਵੀ ਸਾਹਮਣੇ ਆ ਰਹੀਆਂ ਹਨ।
ਬਠਿੰਡਾ ਵਿਖੇ ਇੱਕ ਨਵੀਂ ਤਕਨੀਕ ਸਾਹਮਣੇ ਆਈ ਹੈ ਕਿ ਹੁਣ ਇੱਕ ਤੰਦਰੁਸਤ ਮਨੁੱਖ ਦੇ ਮਲ (ਟੱਟੀ) ਨਾਲ ਵੀ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਜੀ ਹਾਂ...ਤੁਸੀਂ ਠੀਕ ਪੜ੍ਹਿਆ ਹੈ, ਬਠਿੰਡਾ ਤੋਂ ਪੇਟ ਦੇ ਰੋਗਾਂ ਦੇ ਮਾਹਰ ਡਾਕਟਰ ਗਗਨਦੀਪ ਗੋਇਲ ਵੱਲੋਂ ਇੱਕ ਤੰਦਰੁਸਤ ਮਨੁੱਖ ਦੇ ਮਲ (ਟੱਟੀ) ਨਾਲ ਮਰੀਜ਼ਾਂ ਨੂੰ ਠੀਕ ਕੀਤਾ ਜਾ ਰਿਹਾ ਹੈ।
ਤੰਦਰੁਸਤ ਮਨੁੱਖ ਦਾ ਮੱਲ (ਟੱਟੀ) ਹੈ ਕਾਰਗਰ: ਪੇਟ ਦੇ ਰੋਗਾਂ ਦੇ ਮਾਹਰ ਡਾਕਟਰ ਗਗਨਦੀਪ ਗੋਇਲ ਨੇ ਈਟੀਵੀ ਭਾਰਤ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਇੰਸ 50 ਸਾਲ ਪਹਿਲਾਂ ਹੋਰ ਸੀ ਅਤੇ ਅੱਜ ਕੁਝ ਹੋਰ ਹੈ। ਇਸ ਵਿੱਚ ਨਵੀਆਂ ਤਕਨੀਕਾਂ ਨਾਲ ਬਿਮਾਰੀਆਂ ਦਾ ਇਲਾਜ ਸੰਭਵ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮੰਨ ਲਓ ਕੋਈ ਮਰੀਜ਼ ਬਿਮਾਰ ਹੈ, ਪਰ ਉਸ ਦਾ ਰਿਸ਼ਤੇਦਾਰ ਜੋ ਕਿ ਤੰਦਰੁਸਤ ਹੈ ਉਸ ਦਾ 200 ਗ੍ਰਾਮ ਮਲ (ਟੱਟੀ) ਨੂੰ ਸਟੋਰ ਕਰ ਲੈਣਾ ਚਾਹੀਦਾ ਹੈ।
ਡਾਕਟਰਾਂ ਵੱਲੋਂ ਮਲ ਦੇ ਕਾਫ਼ੀ ਸਾਰੇ ਟੈਸਟ ਕਰਵਾ ਕੇ ਫੀਕਲ ਮਾਈਕਰੋਬਾਈਟਰ ਟਰਾਂਸਪੋਟੇਸ਼ਨ ਫੀਕਲ ਮਤਲਬ ਸਟੂਲ ਟਰਾਂਸਪਲਾਂਟ ਕਰਦੇ ਹਾਂ। ਫਿਰ ਉਸ ਦਾ ਇੱਕ ਘੋਲ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਮਰੀਜ਼ ਦੇ ਅੰਦਰ ਇੰਡੋ ਸਕੋਪੀ ਰਾਹੀਂ ਅੰਤੜੀਆਂ ਵਿੱਚ ਰੱਖਿਆ ਜਾਂਦਾ ਹੈ। ਫਿਰ ਇਹਨਾਂ ਗੁੱਡ ਬੈਕਟੀਰੀਆ ਰਾਹੀਂ ਮਰੀਜ਼ ਦਾ ਇਲਾਜ ਸ਼ੁਰੂ ਹੁੰਦਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਗੁਡ ਬੈਕਟੀਰੀਆ ਮਰੀਜ਼ ਨੂੰ ਬਿਮਾਰੀ ਤੋਂ ਰਾਹਤ ਦਿਵਾਉਂਦੇ ਹਨ।
ਵਿਦੇਸ਼ਾਂ 'ਚ ਵਰਤੀ ਜਾਂਦੀ ਹੈ ਟੱਟੀ ਤਕਨੀਕ: ਪੇਟ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਗੋਇਲ ਨੇ ਦੱਸਿਆ ਕਿ ਇਸ ਤਕਨੀਕ ਨੂੰ ਐਫਐਮਟੀ ਸੌਖੇ ਸ਼ਬਦਾਂ ਦੇ ਵਿੱਚ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਤਕਨੀਕ ਪਹਿਲਾਂ ਯੂਐਸ ਵਿੱਚ ਅਪਣਾਈ ਗਈ ਸੀ ਅਤੇ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਸੀ, ਉੱਤਰੀ ਭਾਰਤ ਵਿੱਚ ਉਹਨਾਂ ਵੱਲੋਂ ਇਸ ਤਕਨੀਕ ਰਾਹੀਂ ਇਲਾਜ ਸ਼ੁਰੂ ਕੀਤਾ ਗਿਆ ਹੈ ਅਤੇ ਉਹਨਾਂ ਪਾਸ ਕੈਨੇਡਾ ਆਸਟਰੇਲੀਆ-ਨਿਊਜ਼ੀਲੈਂਡ ਜਿਹੇ ਦੇਸ਼ਾਂ ਤੋਂ ਮਰੀਜ਼ ਇਲਾਜ ਲਈ ਆ ਰਹੇ ਹਨ। ਉਹਨਾਂ ਕਿਹਾ ਕਿ ਇਸ ਤਕਨੀਕ ਰਾਹੀਂ ਸੰਗ੍ਰਹਿਣੀ ਜਿਹੀ ਗੰਭੀਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ, ਕਿਉਂਕਿ ਸੰਗ੍ਰਿਹਣੀ ਕਾਰਨ ਕਈ ਵਾਰ ਮਨੁੱਖ ਆਤਮ ਹੱਤਿਆ ਤੱਕ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਉਹ ਇਸ ਤਕਨੀਕ ਰਾਹੀਂ ਹੁਣ ਤੱਕ ਲੱਖਾਂ ਲੋਕਾਂ ਦਾ ਇਲਾਜ ਕਰ ਚੁੱਕੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਕੋਲ ਇਸ ਤਕਨੀਕ ਰਾਹੀਂ ਇਲਾਜ ਕਰਵਾਉਣ ਲਈ ਆ ਰਹੇ ਹਨ।
ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਵੱਧ ਸਕਦੀ ਹੈ ਉਮਰ: ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ ਪੇਟ ਦੀਆਂ ਬਿਮਾਰੀਆਂ ਤੋਂ ਇਲਾਵਾ ਨਾਲ ਹੀ ਹੋਰਨਾਂ ਬਿਮਾਰੀਆਂ ਜੁੜਨ ਤੋਂ ਬਾਅਦ ਲਗਾਤਾਰ ਮਨੁੱਖ ਦੀ ਉਮਰ ਘੱਟਦੀ ਜਾ ਰਹੀ ਹੈ। ਅੱਗੇ ਮਨੁੱਖ 100 ਸਾਲ ਦੇ ਕਰੀਬ ਜਿਉਂਦਾ ਸੀ ਪਰ ਹੁਣ ਇਨਸਾਨ ਮਹਿਜ਼ 65 ਤੋਂ 70 ਤੱਕ ਦੀ ਉਮਰ ਹੀ ਭੋਗ ਰਿਹਾ ਹੈ।
ਡਾਕਟਰ ਗਗਨਦੀਪ ਗੋਇਲ ਨੇ ਕਿਹਾ ਕਿ ਜੇਕਰ ਮਨੁੱਖ ਨੇ ਲੰਬੀ ਜ਼ਿੰਦਗੀ ਜਿਉਣੀ ਹੈ ਤਾਂ ਉਸ ਨੂੰ ਆਪਣੇ ਲਾਈਫ ਸਟਾਈਲ ਨੂੰ ਬਦਲਣਾ ਪਵੇਗਾ। ਲੋੜ ਅਨੁਸਾਰ ਖਾਣ ਪੀਣ ਵੱਲ ਖਾਸ ਧਿਆਨ ਰੱਖਣ ਦੀ ਲੋੜ ਹੈ ਅਤੇ ਵੱਧ ਤੋਂ ਵੱਧ ਐਕਸਰਸਾਈਜ਼ (ਕਸਰਤ) ਕਰਨੀ ਚਾਹੀਦੀ ਹੈ। ਪੀਜ਼ੇ, ਬਰਗਰ, ਨੂਡਲ ਅਤੇ ਹੋਰ ਤਲੀਆਂ ਚੀਜ਼ਾਂ ਖਾ-ਖਾ ਕੇ ਅਸੀਂ ਅਪਣੇ ਆਪ ਨੂੰ ਬਰਬਾਦ ਕਰ ਰਹੇ ਹਾਂ। ਕੋਲਡ ਡਰਿੰਕਸ ਦੀ ਵਰਤੋਂ ਨੇ ਵੀ ਮਨੁੱਖੀ ਸਿਹਤ ਦਾ ਬਹੁਤ ਨੁਕਸਾਨ ਕੀਤਾ ਹੈ। ਦਿਲ ਦੀਆਂ ਨਾੜਾਂ ਬੰਦ ਕਰ ਲਈਆਂ ਹਨ। ਤੰਦਰੁਸਤੀ ਲਈ ਜੀਵਨ ਸ਼ੈਲੀ ਵਿੱਚ ਬਦਲਾਅ ਲਿਆਉਣਾ ਬੇਹੱਦ ਜ਼ਰੂਰੀ ਹੈ। ਖਾਣਾ ਪੀਣਾ ਸ਼ੁੱਧ ਹੋਣਾ ਚਾਹੀਦਾ ਹੈ, ਜਿਸ ਨਾਲ ਤਨ ਅਤੇ ਮਨ ਵਿੱਚ ਵਿਕਾਰ ਪੈਦਾ ਨਾ ਹੋਣ।
- ਸਪਾ ਸੈਂਟਰ ਦੀ ਆੜ 'ਚ ਵਿਦੇਸ਼ੀ ਕੁੜੀਆਂ ਤੋਂ ਕਰਵਾ ਰਹੇ ਸੀ ਦੇਹ ਵਪਾਰ ਦਾ ਧੰਦਾ, ਬਠਿੰਡਾ ਪੁਲਿਸ ਦੇ ਚੜ੍ਹੇ ਅੜਿੱਕੇ - Bathinda police raid spa center
- ਸ੍ਰੀ ਗੁਰੂ ਅਮਰਦਾਸ ਜੀ ਦੀ ਜੋਤੀ-ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਬੰਧੀ ਕਾਰਫਰੰਸ - Sri Guru Amardas Ji Jyoti Jyoti
- ਪੰਜਾਬ ਨੂੰ ਮਿਲਿਆ ਨਵਾਂ ਰਾਜਪਾਲ: ਰਾਸ਼ਟਰਪਤੀ ਵਲੋਂ ਗੁਲਾਬ ਚੰਦ ਕਟਾਰੀਆ ਨੂੰ ਕੀਤਾ ਗਿਆ ਨਿਯੁਕਤ, ਚੰਡੀਗੜ੍ਹ ਪ੍ਰਸ਼ਾਸਕ ਦੀ ਵੀ ਸੰਭਾਲਣਗੇ ਜ਼ਿੰਮੇਵਾਰੀ - new governor gulab chand kataria
ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਦੀ ਲੋੜ: ਇੱਕ ਮਨੁੱਖ ਨੂੰ ਇੱਕ ਦਿਨ ਵਿੱਚ ਘੱਟੋ ਘੱਟ 10 ਹਜ਼ਾਰ ਕਦਮ ਪੈਦਲ ਚਲਣੇ ਚਾਹੀਦੇ ਹਨ ਅਤੇ ਲੋੜ ਅਨੁਸਾਰ ਹੀ ਖਾਣਾ ਪੀਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਮਨੁੱਖ ਨੇ ਆਪਣੇ ਸਰੀਰ ਨੂੰ ਕੂੜਾ ਦਾਨ ਬਣਾ ਲਿਆ ਹੈ। ਲਗਾਤਾਰ ਅਜਿਹੇ ਖਾਣ ਪੀਣ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਅੱਜ ਕੱਲ ਹਰ ਮਨੁੱਖ ਪੇਟ ਦੀਆਂ ਬਿਮਾਰੀਆਂ ਨਾਲ ਘੇਰਿਆ ਜਾ ਰਿਹਾ ਹੈ, ਜੋ ਹੌਲੀ-ਹੌਲੀ ਖਤਰਨਾਕ ਰੂਪ ਧਾਰਨ ਕਰ ਲੈਂਦੀਆਂ ਹਨ। ਇਸ ਲਈ ਮਨੁੱਖ ਨੂੰ ਲੋੜ ਅਨੁਸਾਰ ਖਾਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਕਸਰਤ ਕਰਨੀ ਚਾਹੀਦੀ ਹੈ। ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਦੀ ਲੋੜ ਪੈਂਦੀ ਹੈ। ਸਾਨੂੰ ਜੀਵਨ ਸ਼ੈਲੀ ਤੇ ਖਾਣ ਪੀਣ ਵਿਚ ਕੁੱਝ ਬਦਲਾਅ ਲਿਆਉਣਾ ਚਾਹੀਦਾ ਹੈ। ਟਮਾਟਰ, ਪਾਲਕ, ਪਪੀਤਾ, ਹਰੀਆਂ ਸਬਜ਼ੀਆਂ ਤੇ ਫਲਾਂ ਨੂੰ ਖੁਰਾਕ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਫਲਾਂ ਅਤੇ ਸਬਜ਼ੀਆਂ ਦੇ ਐਂਟੀ ਆਕਸੀਡੈਂਟ ਗੁਣਾਂ ਕਰ ਕੇ ਉਨ੍ਹਾਂ ਦੀ ਵਰਤੋਂ ਸਿਹਤ ਲਈ ਸਭ ਤੋਂ ਚੰਗੀ ਮੰਨੀ ਗਈ ਹੈ।