ਲੁਧਿਆਣਾ: ਪਿਛਲੇ 15 ਦਿਨਾਂ ਤੋਂ ਕਿਸਾਨਾਂ ਦੇ ਧਰਨੇ ਦੇ ਚੱਲਦਿਆਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੋਈ ਰਾਬਤਾ ਨਾ ਹੋਣ ਕਾਰਨ ਕਿਸਾਨਾਂ ਨੇ ਟੋਲ ਬੂਥ ਨੂੰ ਤਰਪਾਲ ਨਾਲ ਢੱਕ ਦਿੱਤਾ ਹੈ ਅਤੇ ਕਿਸਾਨੀ ਝੰਡਾ ਲਗਾਇਆ ਗਿਆ ਹੈ। ਕਿਹਾ ਕਿ ਜਦੋਂ ਤੱਕ ਇਸ ਟੋਲ ਦੇ ਰੇਟ ਘੱਟ ਨਹੀਂ ਕੀਤੇ ਜਾਂਦੇ, ਲੋਕ ਇਸੇ ਤਰ੍ਹਾਂ ਟੋਲ ਤੋਂ ਮੁਕਤ ਸਫਰ ਕਰਨਗੇ।
ਮੁੱਖ ਮੰਤਰੀ ਹਰਿਆਣਾ ਦਾ ਰਸਤਾ ਖੋਲ੍ਹਣ 'ਚ ਨਾਕਾਮ : ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਮਨਜੀਤ ਸਿੰਘ ਰਾਏ ਅਤੇ ਦਿਲਬਾਗ ਸਿੰਘ ਨੇ ਕਿਹਾ ਕਿ ਜਦੋਂ ਤੱਕ ਟੋਲ ਦਰਾਂ ਨੂੰ ਘੱਟ ਕਰਨ ਲਈ ਉਨ੍ਹਾਂ ਦੀ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਹ ਟੋਲ ਫਰੀ ਰੱਖਣਗੇ । ਹਰਿਆਣਾ ਸਰਕਾਰ ਵੱਲੋਂ ਨਵਦੀਪ 'ਤੇ ਕੀਤੇ ਜਾ ਰਹੇ ਅੱਤਿਆਚਾਰ 'ਤੇ ਵੀ ਬੋਲੇ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਸਖ਼ਤ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੁੱਖ ਮੰਤਰੀ ਹਰਿਆਣਾ ਦਾ ਰਸਤਾ ਖੋਲ੍ਹਣ 'ਚ ਨਾਕਾਮ ਸਾਬਤ ਹੋਏ ਹਨ। ਮਨਜੀਤ ਸਿੰਘ ਰਾਏ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਲਗਾਤਾਰ ਰਾਬਤਾ ਕਾਇਮ ਕਰਨ ਦੀ ਅਸੀਂ ਗੱਲ ਕੀਤੀ, ਪਰ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਅਥੋਰਟੀ ਵੱਲੋਂ ਵੀ ਸਾਨੂੰ ਕੋਈ ਸਹੀ ਰਿਸਪਾਂਸ ਨਹੀਂ ਦਿੱਤਾ ਗਿਆ।
ਟੋਲ ਪਲਾਜ਼ਾ ਪੁਰਾਣੀਆਂ ਕੀਮਤਾਂ: ਮਨਜੀਤ ਸਿੰਘ ਰਾਏ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਟੋਲ ਪਲਾਜ਼ਾ ਚਲਾਉਣ ਦੇ ਕਾਗਜ਼ ਸਹੀ ਹੋਣਗੇ ਤਾਂ ਉਹ ਸਾਨੂੰ ਦਿਖਾ ਕੇ ਟੋਲ ਪਲਾਜ਼ਾ ਪੁਰਾਣੀਆਂ ਕੀਮਤਾਂ 'ਤੇ ਚਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸੜਕ ਮੁਰੰਮਤ ਕਰਨ ਦੇ ਹੱਕ ਦੇ ਵਿੱਚ ਹਾਂ, ਸੜਕਾਂ 'ਤੇ ਲੱਗੇ ਟੋਲ ਦੇ ਖਿਲਾਫ ਨਹੀਂ ਹਨ। ਉਨ੍ਹਾਂ ਕਿਹਾ ਟੋਲ ਵਾਜਿਬ ਕੀਮਤਾਂ 'ਤੇ ਹੋਣਾ ਚਾਹੀਦਾ ਅਤੇ ਲੋਕਾਂ ਨੂੰ ਸੁਵਿਧਾਵਾਂ ਵੀ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਟੋਲ ਦੇ ਅੱਗੇ ਹੀ ਪੂਰਾ ਸਤਲੁਜ 'ਤੇ ਬਣਿਆ ਪੁਲ ਖਸਤਾ ਹਾਲਤ ਦੇ ਵਿੱਚ ਹੈ, ਜਿਸ ਨੂੰ ਹਾਲੇ ਤੱਕ ਰਿਪੇਅਰ ਤੱਕ ਹੀ ਨਹੀਂ ਕੀਤਾ ਗਿਆ ਹੈ।
- ਸੂਬੇ ਦੇ ਲੋਕਾਂ ਨੂੰ ਮਿਲਣ ਜਾ ਰਹੇ ਹਨ ਬਹੁਤ ਸਾਰੇ ਲਾਭ, ਬਿਜਲੀ ਦੀ ਪੂਰਤੀ ਲਈ ਲਗਾਏ ਜਾਣਗੇ ਸੂਰਜੀ ਊਰਜਾ ਪਾਵਰ ਪਲਾਂਟ - Solar Energy Power Plant
- ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ,ਪੁਲਿਸ ਨੇ ਵਾਟਰ ਕੈਨਨ ਕੀਤੇ ਤਾਇਨਾਤ - Ladowal Toll Plaza in Ludhiana
- ਅੱਜ ਬੰਦ ਹੋਣ ਜਾ ਰਿਹਾ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ, ਕਿਸਾਨ ਲਾਉਣ ਜਾ ਰਹੇ ਪੱਕਾ ਤਾਲਾ ! - Ladowal Toll Plaza Shut Down