ETV Bharat / state

ਚੋਣਾਂ ਖ਼ਤਮ ਹੁੰਦੇ ਹੀ ਮਹਿੰਗਾ ਹੋਇਆ ਸਫ਼ਰ, ਪੰਜਾਬ ਸਣੇ ਦੇਸ਼ ਭਰ ਵਿੱਚ ਵਧੇ ਟੋਲ ਰੇਟ - Toll Rate Hike

Toll Rate Hike : ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਟੋਲ ਟੈਕਸ ਵਿੱਚ ਅੱਜ ਤੋਂ ਦੇਸ਼ ਭਰ ਵਿੱਚ ਔਸਤਨ 5 ਫੀਸਦੀ ਦਾ ਵਾਧਾ ਹੋਇਆ ਹੈ। ਇਹ ਸੋਧੀਆਂ ਟੋਲ ਦਰਾਂ ਪਹਿਲਾਂ 1 ਅਪ੍ਰੈਲ ਲਈ ਤੈਅ ਕੀਤੀਆਂ ਗਈਆਂ ਸੀ। ਜਾਣੋ ਪੰਜਾਬ ਤੇ ਦੇਸ਼ ਭਰ ਵਿੱਚ ਵਧੇ ਟੋਲ ਰੇਟਾਂ ਦੀ ਲਿਸਟ, ਪੂਰੀ ਖ਼ਬਰ ਪੜ੍ਹੋ।

author img

By ETV Bharat Punjabi Team

Published : Jun 3, 2024, 11:32 AM IST

Toll Rate Hike
Toll Rate Hike (Etv Bharat)

ਪੰਜਾਬ/ਦਿੱਲੀ: ਪਹਿਲਾਂ ਹੀ ਵੱਖ-ਵੱਖ ਟੈਕਸਾਂ ਦੀਆਂ ਮਾਰ ਚੱਲ ਰਹੇ ਲੋਕਾਂ ਦੇ ਉੱਤੇ ਅੱਜ ਤੋਂ ਇੱਕ ਵਾਰ ਟੈਕਸ ਬੋਝ ਹੋਰ ਵਧਣ ਜਾ ਰਿਹਾ ਹੈ। ਜੀ ਹਾਂ, ਇਸ ਵਾਰੀ ਅਸੀਂ ਗੱਲ ਕਰ ਰਹੇ ਹਾਂ ਟੋਲ ਟੈਕਸ ਦੀ ਜਿੱਥੇ ਕਿ ਅੱਜ ਤੋਂ ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ਦੇ ਉੱਤੇ ਸਥਿਤ ਇਸ ਵੱਡੇ ਟੋਲ ਪਲਾਜ਼ਾ ਦੇ ਉੱਤੇ ਟੈਕਸ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਅੱਜ ਤੋਂ ਦੇਸ਼ ਭਰ ਵਿੱਚ ਟੋਲ ਟੈਕਸ ਵਧਾ ਦਿੱਤਾ ਹੈ। ਵਧੀ ਹੋਈ ਟੋਲ ਟੈਕਸ ਦੀ ਰਕਮ ਅੱਜ ਦੇਸ਼ ਭਰ ਵਿੱਚ ਲਾਗੂ ਹੋ ਜਾਵੇਗੀ। ਟੋਲ ਵਧਣ ਨਾਲ ਕਿਰਾਇਆ ਵੀ ਵਧੇਗਾ।

ਟਰਾਂਸਪੋਰਟ ਐਸੋਸੀਏਸ਼ਨ ਇਸ ਸਬੰਧੀ 2 ਦਿਨਾਂ ਅੰਦਰ ਮੀਟਿੰਗ ਕਰੇਗੀ। ਐਸੋਸੀਏਸ਼ਨ ਵਧੇ ਹੋਏ ਟੋਲ ਟੈਕਸ 'ਤੇ ਵਿਚਾਰ ਕਰਕੇ ਰਣਨੀਤੀ ਬਣਾਏਗੀ। ਹਾਲਾਂਕਿ ਇਸ ਸਾਲ ਲੋਕ ਸਭਾ ਚੋਣਾਂ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। NHAI ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵਾਂ ਯੂਜ਼ਰ ਚਾਰਜ 3 ਜੂਨ, 2024 ਤੋਂ ਲਾਗੂ ਹੋਵੇਗਾ।

ਪੰਜਾਬ ਵਿੱਚ ਟੋਲ ਟੈਕਸ ਰੇਟ: ਇਸ ਸਬੰਧੀ ਜਾਣਕਾਰੀ ਦਿੰਦਿਆਂ ਢਿੱਲਵਾਂ ਟੋਲ ਪਲਾਜ਼ਾ ਦੇ ਮੈਨੇਜਰ ਸੰਜੇ ਠਾਕੁਰ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਹੁਕਮਾਂ ਅਨੁਸਾਰਕਾਰ ਜੀਪ ਅਤੇ ਲਾਈਟ ਮੋਟਰ ਵਹੀਕਲ ਦਾ ਇੱਕ ਪਾਸੇ ਦਾ ਟੈਕਸ 65 ਰੁਪਏ ਅਤੇ ਦੋਨੋਂ ਪਾਸਿਓ (ਆਉਣ-ਜਾਣ) ਦਾ 100 ਰੁਪਏ ਹੈ, ਜਿਸ ਵਿੱਚ ਵਾਧਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ, ਹੋਰ ਵੱਖ-ਵੱਖ ਵਹੀਕਲਾਂ ਦੇ ਟੈਕਸ ਰੇਟ ਵਿੱਚ 10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਲਾਈਟ ਕਮਰਸ਼ੀਅਲ ਵਹੀਕਲ ਜਾਂ ਲਾਈਟ ਗੁੱਡਸ ਵਹੀਕਲ ਅਤੇ ਮਿੰਨੀ ਬੱਸ ਦਾ ਇੱਕ ਤਰਫ ਦਾ ਟੈਕਸ 110 ਰੁਪਏ ਅਤੇ ਦੋਨੋਂ ਪਾਸੇ ਦਾ 165 ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੱਸ ਜਾਂ ਟਰੱਕ ਦਾ ਇੱਕ ਪਾਸੇ ਤੋਂ 225 ਰੁਪਏ ਅਤੇ ਦੋਨੋਂ ਸਾਈਡਾਂ ਤੋਂ 340 ਰੁਪਏ ਕੀਤਾ ਗਿਆ ਹੈ।

ਇਸ ਦੇ ਇਲਾਵਾ, ਥ੍ਰੀ ਐਕਸਲ ਕਮਰਸ਼ੀਅਲ ਵਹੀਕਲ ਇੱਕ ਤਰਫ 250 ਰੁਪਏ ਅਤੇ ਦੋਨੋਂ ਤਰਫ 370 ਰੁਪਏ, ਹੈਵੀ ਕੰਸਟਰਕਸ਼ਨ ਮਸ਼ੀਨਰੀ ਦਾ ਇੱਕ ਤਰਫ 355 ਰੁਪਏ ਅਤੇ ਦੋਨੋਂ ਤਰਫ 535 ਰੁਪੈ, ਓਵਰ ਸਾਈਜ਼ ਵਹੀਕਲ ਇੱਕ ਤਰਫ 435 ਰੁਪਏ ਅਤੇ ਦੋਨੋਂ ਤਰਫ 650 ਰੁਪਏ ਹੋ ਗਿਆ ਹੈ।।ਉਹਨਾਂ ਦੱਸਿਆ ਕਿ ਨਾਲ ਹੀ ਮਹੀਨੇ ਵਰ ਪਾਸ ਦੇ ਵਿੱਚ ਵੀ 10 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਪਹਿਲਾਂ 330 ਰੁਪਏ ਦਾ ਸੀ ਹੁਣ 340 ਰੁਪਏ ਹੋਵੇਗਾ।

Toll Rate Hike
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ (Etv Bharat (ਰਿਪੋਰਟ- ਅੰਮ੍ਰਿਤਸਰ, ਪੱਤਰਕਾਰ))

ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ ਦੇ ਵਿੱਚ ਹੋਵੇਗਾ ਅੱਜ ਤੋਂ ਇਜਾਫਾ। 5 ਫੀਸਦੀ ਤੱਕ ਦਾ ਸਾਰੇ ਵਾਹਨਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਜੋ ਪਹਿਲਾ ਸਿੰਗਲ ਸਾਈਡ ਆਮ ਕਾਰ ਦਾ 215 ਰੁਪਏ ਲੱਗਦਾ ਸੀ, ਉਹ ਕਿਰਾਇਆ ਵਧਾ ਕੇ 220 ਰੁਪਏ ਕਿਰਾਇਆ ਕੀਤਾ ਗਿਆ ਹੈ। ਵੱਡੇ ਵਾਹਨਾਂ ਦੇ ਵੀ ਪੰਜ ਫੀਸਦੀ ਤੱਕ ਟੋਲ ਰੇਟ ਦੇ ਵਿੱਚ ਵਾਧਾ ਕੀਤਾ ਗਿਆ ਅਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਚੋਣ ਨਤੀਜਿਆਂ ਤੋਂ ਪਹਿਲਾਂ ਝਟਕਾ : ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਬੀਤੇ ਸਮੇਂ ਦੌਰਾਨ ਚੱਲੇ ਵੱਖ ਵੱਖ ਕਿਸਾਨੀ ਧਰਨਿਆਂ ਦੇ ਵਿੱਚ ਟੋਲ ਪਲਾਜ਼ਾ ਲੰਬਾ ਸਮਾਂ ਬੰਦ ਰਹੇ ਸਨ ਜਿਸ ਤੋਂ ਬਾਅਦ ਇਨ੍ਹਾਂ ਟੋਲ ਪਲਾਜ਼ਿਆਂ ਦੇ ਰੇਟ ਇੱਕੋ ਵਾਰ ਡਬਲ ਕਰ ਦਿੱਤੇ ਗਏ ਸਨ। ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਮੁੜ ਤੋਂ ਟੋਲ ਪਲਾਜ਼ਿਆਂ ਦੇ ਰੇਟ ਦੇ ਵਿੱਚ ਵਾਧਾ ਕੀਤਾ ਗਿਆ ਹੈ। ਟੋਲ ਟੈਕਸ ਵਧਣ ਦੇ ਨਾਲ ਹੁਣ ਕਿਤੇ ਨਾ ਕਿਤੇ ਹੈਵੀ ਵਹੀਕਲ ਅਤੇ ਟ੍ਰਾਂਸਪੋਰਟ ਵਹੀਕਲ ਦੇ ਰੇਟਾਂ ਵਿੱਚ ਵਧਾਏ ਗਏ ਟੈਕਸ ਨਾਲ ਕਿਰਾਇਆ ਵਿੱਚ ਵਾਧਾ ਹੋਣ ਦੀ ਸੰਭਾਵਨਾ ਬਣ ਗਈ ਹੈ।

ਇੱਥੇ ਦੱਸਣਯੋਗ ਹੈ ਕੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਜਿੱਥੇ ਇਸ ਟੋਲ ਪਲਾਜੇ ਦੇ ਰੇਟਾਂ ਵਿੱਚ ਵਾਧਾ ਕੀਤੇ ਜਾਣ ਸਬੰਧੀ ਖਬਰਾਂ ਸਾਹਮਣੇ ਆਈਆਂ ਸਨ, ਪਰ ਨਵੇਂ ਟੋਲ ਟੈਕਸ ਰੇਟ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਨਵੇਂ ਟੈਕਸ ਰੇਟ ਲਾਗੂ ਹੋਣ ਤੋਂ ਰੋਕ ਦਿੱਤੇ ਗਏ ਸਨ।

ਇਸ ਤੋਂ ਬਾਅਦ ਹੁਣ ਚੋਣਾਂ ਵਿੱਚ ਵੋਟਿੰਗ ਹੋਣ ਜਾਣ ਤੋਂ ਬਾਅਦ ਮਹਿਜ਼ 48 ਘੰਟਿਆਂ ਦੇ ਅੰਦਰ ਹੀ ਮੁੜ ਤੋਂ ਟੋਲ ਟੈਕਸ ਦੇ ਰੇਟਾਂ ਵਿੱਚ ਕੀਤੇ ਗਏ ਵਾਧੇ ਦੇ ਨਾਲ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਕਿ ਕੀ ਕੇਂਦਰ ਸਰਕਾਰ ਵੱਲੋਂ ਨਵੇਂ ਰੇਟਾਂ ਨੂੰ ਉਸ ਸਮੇਂ ਸਰਕਾਰ ਪੱਖੀ ਦੇਖਦੇ ਹੋਏ ਨਹੀਂ ਲਾਗੂ ਕੀਤਾ ਗਿਆ ਅਤੇ ਚੋਣਾਂ ਦੀ ਵੋਟਿੰਗ ਹੋ ਜਾਣ ਤੋਂ ਐਨ ਬਾਅਦ ਨਵੇਂ ਟੋਲ ਟੈਕਸ ਰੇਟ ਲਾਗੂ ਕਰ ਦਿੱਤੇ ਗਏ ਹਨ ਜਿਸ ਨਾਲ ਹੁਣ ਮੁੜ ਤੋਂ ਪਹਿਲਾਂ ਹੀ ਟੈਕਸਾਂ ਦੀ ਮਾਰ ਝੱਲ ਰਹੀ ਆਮ ਜਨਤਾ ਦੇ ਉੱਤੇ ਇੱਕ ਹੋਰ ਟੈਕਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ।

ਕਿਉਂ ਵਧਾਇਆ ਜਾ ਰਿਹਾ ਹੈ ਟੋਲ ਟੈਕਸ?: ਟੋਲ ਖਰਚਿਆਂ ਵਿੱਚ ਸਮਾਯੋਜਨ CPI-ਆਧਾਰਿਤ ਉਪਭੋਗਤਾ ਖਰਚਿਆਂ ਵਿੱਚ ਤਬਦੀਲੀਆਂ ਨੂੰ ਨਿਰਧਾਰਤ ਕਰਨ ਦੀ ਸਾਲਾਨਾ ਪ੍ਰਕਿਰਿਆ ਦਾ ਹਿੱਸਾ ਹਨ। ਨੈਸ਼ਨਲ ਹਾਈਵੇਅ ਨੈੱਟਵਰਕ 'ਤੇ ਲਗਭਗ 855 ਉਪਭੋਗਤਾ ਫੀਸ ਪਲਾਜ਼ਾ ਹਨ, ਜਿੱਥੇ ਰਾਸ਼ਟਰੀ ਰਾਜਮਾਰਗ ਫੀਸ (ਚਾਰਜ ਅਤੇ ਦਰਾਂ ਦਾ ਉਗਰਾਹੀ) ਨਿਯਮ, 2008 ਦੇ ਅਨੁਸਾਰ ਟੋਲ ਵਸੂਲਿਆ ਜਾਂਦਾ ਹੈ। ਇਹਨਾਂ ਵਿੱਚੋਂ ਲਗਭਗ 675 ਜਨਤਕ ਤੌਰ 'ਤੇ ਫੰਡ ਕੀਤੇ ਜਾਂਦੇ ਹਨ, ਜਦਕਿ 180 ਰਿਆਇਤਾਂ ਦੁਆਰਾ ਸੰਚਾਲਿਤ ਕੀਤੇ ਜਾਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.