ਨੰਗਲ: ਸ੍ਰੀ ਅਨੰਦਪੁਰ ਸਾਹਿਬ ਫਲਾਈ ਓਵਰ ਦੇ ਕੋਲ ਤਿੰਨ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਮਿਲੀ ਜਾਣਕਾਰੀ ਮੁਤਾਬਕ ਨੰਗਲ ਫਲਾਈ ਓਵਰ ਦੇ ਕੋਲ ਹਿਮਾਚਲ ਦੀ ਬੱਸ ਜਾ ਰਹੇ ਸੀ ਉਸਦੇ ਪਿੱਛੇ ਇੱਕ ਮਹਿੰਦਰਾ ਪਿਕਅਪ ਚੱਲ ਰਹੀ ਸੀ। ਅਚਾਨਕ ਜਦੋਂ ਉਹ ਫਲਾਈ ਓਵਰ ਦੇ ਕੋਲ ਪਹੁੰਚੀ ਤਾਂ ਪਿੱਛੋਂ ਤੇਜ਼ ਰਫਤਾਰ ਟਿੱਪਰ ਨੇ ਆ ਕੇ ਉਸ ਨੂੰ ਨੂੰ ਹਿਟ ਕਰ ਦਿੱਤਾ। ਜਿਸ ਕਾਰਨ ਮਹਿੰਦਰਾ ਪਿਕਅਪ ਹਿਮਾਚਲ ਬੱਸ ਨਾਲ ਜਾ ਟਕਰਾਈ ਅਤੇ ਪਿੱਛੋਂ ਫਿਰ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਹਿੰਦਰਾ ਪਿਕਅਪ ਵਿੱਚ ਬੈਠੇ ਇੱਕ ਸ਼ਖ਼ਸ ਦੇ ਸਿਰ ਵਿੱਚ ਸੱਟ ਲੱਗੀ, ਜਿਸ ਦਾ ਇਲਾਜ ਵੀ ਕਰਵਾਇਆ ਗਿਆ।
ਮੌਕੇ ਉੱਤੇ ਪਹੁੰਚੀ ਨੰਗਲ ਪੁਲਿਸ ਦੇ ਥਾਣਾ ਮੁਖੀ ਨੇ ਕਿਹਾ ਕਿ ਇਸ ਬਾਰੇ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਟਿੱਪਰ ਦੇ ਕਾਗਜਾਂ ਨੂੰ ਵੀ ਖੰਗਾਲਿਆ ਜਾਵੇਗਾ। ਜੇਕਰ ਕੋਈ ਅਣਗਹਿਲੀ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਾਰਗ ਉੱਤੇ ਵਾਹਨ ਦੀ ਰਫਤਾਰ ਘੱਟ ਰੱਖੀ ਜਾਵੇ ਅਤੇ ਉਹਨਾਂ ਵੱਲੋਂ ਜਲਦ ਹੀ ਮਾਰਗ ਉੱਪਰ ਸਪੀਡ ਦੇ ਬੋਰਡ ਵੀ ਲਗਾ ਦਿੱਤੇ ਜਾਣਗੇ।
ਹਾਦਸੇ ਬਾਰੇ ਹਿਮਾਚਲ ਬੱਸ ਡਰਾਈਵਰ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਹਿਮਾਚਲ ਬੱਸ ਕਾਲਕਾ ਤੋਂ ਊਨਾ ਜਾ ਰਹੀ ਸੀ। ਜਦੋਂ ਨੰਗਲ ਫਲਾਈ ਓਵਰ ਉੱਤੇ ਜਾ ਰਹੀ ਸੀ ਅਤੇ ਅੱਗੇ ਗੱਡੀਆਂ ਵੀ ਜਾ ਰਹੀਆਂ ਸਨ ਤਾਂ ਪਿੱਛੋਂ ਪਿਕਅਪ ਉਸਦੇ ਵਿੱਚ ਵੱਜ ਜਾਂਦੀ ਹੈ। ਜਿਸ ਕਾਰਨ ਬੱਸ ਦਾ ਥੋੜ੍ਹਾ ਨੁਕਸਾਨ ਹੋਇਆ ਹੈ ਪਰ ਪਿਕਪਅਪ ਵਾਲੇ ਡਰਾਈਵਰ ਦੀ ਮੰਨੀਏ ਤਾਂ ਉਸ ਨੇ ਕਿਹਾ ਕਿ ਉਹ ਵੀ ਆਪਣੀ ਸਪੀਡ ਵਿੱਚ ਲਾਈਨ ਵਿੱਚ ਜਾ ਰਿਹਾ ਸੀ। ਜਦੋਂ ਪਿੱਛੋਂ ਇੱਕ ਟਿੱਪਰ ਨੇ ਉਸਦੇ ਵਿੱਚ ਟੱਕਰ ਮਾਰ ਦਿੱਤੀ।
- ਸੁਖਬੀਰ ਬਾਦਲ ਦਾ ਵਿਰੋਧੀਆਂ ਉੱਤੇ ਵਾਰ, ਕਿਹਾ-ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵਧੀਕੀਆਂ ਦਾ ਇੱਕ ਜੂਨ ਨੂੰ ਲੋਕ ਲੈਣਗੇ ਹਿਸਾਬ - Sukhbir Badal targete opposition
- ਐਸੋਸੀਏਸ਼ਨ ਧੂਰੀ ਵਿਖੇ ਵਕੀਲਾਂ ਨੂੰ ਮਿਲਣ ਲਈ ਪੁੱਜੇ ਸੁਖਪਾਲ ਸਿੰਘ ਖਹਿਰਾ, ਕਹਿ ਗਏ ਵੱਡੀ ਗੱਲ - Lok Sabha Elections 2024
- ਟਿਕਟ ਮਿਲਣ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਕੀਤੀ ਮੁਲਾਕਾਤ - Valtoha met family Amritpal Singh
ਐੱਸਐੱਚਓ ਨੰਗਲ ਵੱਲੋਂ ਕਿਹਾ ਗਿਆ ਕਿ ਲਾਈਵ ਉੱਪਰ ਸਪੀਡ ਤੇਜ਼ ਹੋਣ ਕਾਰਨ ਐਕਸੀਡੈਂਟ ਹੋ ਰਹੇ ਹਨ ਅਤੇ ਹੁਣ ਪੁਲਿਸ ਵੱਲੋਂ ਇੱਕ ਬੋਰਡ ਲਗਾ ਕੇ ਸਪੀਡ ਲਿਮਟ 20 ਕਿਲੋਮੀਟਰ ਕੀਤੀ ਜਾਵੇਗੀ ਅਤੇ ਇਸ ਐਕਟੀਡੈਂਟ ਦੀ ਜਾਂਚ ਵੀ ਕੀਤੀ ਜਾਵੇਗੀ। ਉੱਥੇ ਹੀ ਮੌਕੇ ਉੱਤੇ ਐਸਐਸਐਫ ਦੀ ਟੀਮ ਵੀ ਪਹੁੰਚ ਗਈ, ਜਿਸ ਵੱਲੋਂ ਇੱਕ ਨੌਜਵਾਨ ਜੋ ਪਿਕ ਵਿੱਚ ਨਾਲ ਬੈਠਾ ਸੀ ਦੇ ਮੂਲੀ ਸੱਟਾਂ ਲੱਗੀਆਂ ਹਨ ਦਾ ਉਪਚਾਰ ਵੀ ਕੀਤਾ ਗਿਆ।