ਬਠਿੰਡਾ: ਸਿਆਣੇ ਅਕਸਰ ਕਹਿੰਦੇ ਹਨ ਇੱਕ ਤੇ ਇੱਕ 11 ਹੁੰਦੇ ਨੇ,ਜਦੋਂ ਇਹ ਮਿਲ ਜਾਂਦੇ ਹਨ ਤਾਂ ਕੁਝ ਕਮਾਲ ਹੀ ਕਰ ਕੇ ਦਿਖਾਉਂਦੇ ਹਨ। ਅਜਿਹਾ ਹੀ ਸੱਚ ਕਰ ਵਿਖਾਇਆ ਹੈ ਬਠਿੰਡਾ ਦੋ ਦੋਸਤਾਂ ਨੇ ਜੋ ਅੱਜ ਤੋਂ ਚਾਰ ਦਹਾਕੇ ਪਹਿਲਾਂ ਇਕੱਠੇ ਗ੍ਰੈਜੂਏਸ਼ਨ ਕਰ ਰਹੇ ਸਨ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇੱਕ ਕਾਰੋਬਾਰੀ ਬਣਗਿਆ ਅਤੇੇ ਦੂਸਰਾ ਬਿਜਲੀ ਬੋਰਡ ਵਿੱਚ ਸੇਵਾਵਾਂ ਦੇਣ ਲਗਿਆ। ਇਹ ਦੋਸਤ ਹਨ ਰਮੇਸ਼ ਬਜਾਜ ਅਤੇ ਬਲਦੇਵ ਸਿੰਘ। ਜੋ ਆਈਆਈਟੀ ਮੁੰਬਈ ਅਤੇ ਕਿਸਾਨਾਂ ਵੱਲੋਂ ਕੀਤੇ ਗਏ ਵੱਖਰੇ-ਵੱਖਰੇ ਪ੍ਰਯੋਗਾਂ ਨੂੰ ਅਪਣਾਉਂਦੇ ਹੋਏ ਹੁਣ ਗੰਨੇ ਦੇ ਰਸ ਤੋਂ ਕੁਲਫੀਆਂ ਤਿਆਰ ਕਰਨ ਲੱਗੇ ਹਨ। ਇਹਨਾਂ ਵੱਲੋਂ ਤਿਆਰ ਕੀਤੀ ਜਾ ਰਹੀ ਇਸ ਕੁਲਫੀ ਦੀ ਚਰਚਾ ਹੁਣ ਦੂਰ ਦੂਰ ਤੱਕ ਹੁੰਦੀ ਹੈ।
ਦੋਸਤ ਨਾਲ ਮਿਲ ਕੇ ਸ਼ੁਰੂ ਕੀਤਾ ਕਾਰੋਬਾਰ
ਇਸ ਕਾਰੋਬਾਰ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਰੋਬਾਰੀ, ਰਮੇਸ਼ ਬਜਾਜ ਨੇ ਦੱਸਿਆ ਕਿ ਉਹ ਔਰਗੈਨਿਕ ਖੇਤੀ ਤੇ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ। ਕਿਉਂਕਿ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਮਨੁੱਖ ਲਗਾਤਾਰ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਸੀ। ਫਿਰ ਉਹਨਾਂ ਵੱਲੋਂ ਆਪਣੇ ਹੀ ਕਲਾਸਮੇਟ ਬਲਦੇਵ ਸਿੰਘ ਰਾਹੀ ਔਰਗੈਨਿਕ ਗੰਨੇ ਦੀ ਬਿਜਾਈ ਕਰਵਾਈ ਅਤੇ ਆਈਆਈਟੀ ਬੰਬੇ ਵੱਲੋਂ ਕੀਤੀ ਗਈ। ਜਿਸ ਖੋਜ ਦੇ ਆਧਾਰ 'ਤੇ ਗੰਨੇ ਦੇ ਰਸ ਤੋਂ ਕੁਲਫੀ ਤਿਆਰ ਕੀਤੀ ਗਈ। ਉਹਨਾਂ ਕਿਹਾ ਕਿ ਇਹ ਤਜਰਬਾ ਸਫਲ ਹੋਣ ਤੋਂ ਬਾਅਦ ਉਹਨਾਂ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਤਜਰਬੇ ਕੀਤੇ ਗਏ। ਜਿਵੇਂ ਜਾਮਣਾਂ ਦੇ ਰਸ ਤੋਂ ਕੁਲਫੀ ਤਿਆਰ ਕੀਤੀ ਗਈ। ਹਰਬਲ ਕੁਲਫੀ ਤਿਆਰ ਕੀਤੀ ਗਈ।
ਗੰਨੇ ਦੇ ਰਸ ਦੀ ਕੁਲਫੀ
ਇਸ ਤੋਂ ਇਲਾਵਾ ਕਈ ਪ੍ਰਕਾਰ ਦੀਆਂ ਚਟਣੀਆਂ ਉਹਨਾਂ ਵੱਲੋਂ ਤਿਆਰ ਕੀਤੀਆਂ ਗਈਆਂ ਇਹਨਾਂ ਦੇ ਇਹ ਤਜਰਬੇ ਸਫਲ ਹੋਣ ਤੋਂ ਬਾਅਦ ਉਹਨਾਂ ਵੱਲੋਂ ਇਸ ਨੂੰ ਮਾਰਕੀਟ ਵਿੱਚ ਲਿਆਂਦਾ ਗਿਆ। ਉਹਨਾਂ ਕਿਹਾ ਕਿ ਉਹ ਉਹੀ ਪ੍ਰੋਡਕਟ ਤਿਆਰ ਕਰਦੇ ਹਨ ਜੋ ਉਹ ਆਪਣੇ ਬੱਚਿਆਂ ਨੂੰ ਦੇ ਸਕਣ। ਇਸੇ ਦੇ ਚਲਦਿਆਂ ਉਹਨਾਂ ਵੱਲੋਂ ਮਾਈਨਸ ਡਿਗਰੀ 'ਤੇ ਗੰਨੇ ਦੇ ਰਸ ਦੀ ਕੁਲਫੀ ਤਿਆਰ ਕੀਤੀ ਜਾ ਰਹੀ ਹੈ। ਜਿਸ ਦੀ ਮਾਰਕੀਟ ਵਿੱਚ ਵੱਡੀ ਪੱਧਰ 'ਤੇ ਡਿਮਾਂਡ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਤੋਂ ਹੁਣ ਕਿੰਨਾ ਖਰੀਦਣਗੇ ਅਤੇ ਇਸ ਗੰਨੇ ਦੇ ਰਸ ਤੋਂ ਕੁਲਫੀਆਂ ਤਿਆਰ ਕਰਨਗੇ ।
- ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ਼ਰਧਾਲੂ ਨੇ ਖ਼ੁਦ ਨੂੰ ਮਾਰੀ ਗੋਲੀ, ਪੁਲਿਸ ਮੁਲਾਜ਼ਮ ਤੋਂ ਖੋਹੀ ਸੀ ਪਿਸਤੌਲ, ਜਾਂਚ ਜਾਰੀ - migrant pilgrim shot himself
- ਵੱਧ ਰਹੇ ਨਸ਼ੇ ਖਿਲਾਫ ਸੜਕਾਂ 'ਤੇ ਉਤਰੀਆਂ ਪਿੰਡ ਭੈਣੀ ਬਾਘਾ ਦੀਆਂ ਔਰਤਾਂ, ਪ੍ਰਸ਼ਾਸਨ 'ਤੇ ਸਾਧਿਆ ਨਿਸ਼ਾਨਾ - Mansa Village Protests Against Drug
- ਬਠਿੰਡਾ 'ਚ ਸ਼ਰਾਰਤੀ ਅਨਸਰਾਂ ਨੇ ਰੇਲਵੇ ਟਰੈਕ 'ਤੇ ਵਿਛਾਏ ਸਰੀਏ, ਡਰਾਈਵਰ ਦੀ ਮੁਸਤੈਦੀ ਨਾਲ ਟਲਿਆ ਵੱਡਾ ਹਾਦਸਾ - Bathinda Railway Track News
ਬਲਦੇਵ ਸਿੰਘ ਨੇ ਦੱਸਿਆ ਉਹ ਬਿਜਲੀ ਬੋਰਡ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਆਪਣੇ ਦੋਸਤ ਰਮੇਸ਼ ਬਜਾਜ ਨਾਲ ਇਸ ਖਿੱਤੇ ਵਿੱਚ ਆਏ ਹਨ। ਉਹ ਪਿੰਡ ਆਰਗੈਨਿਕ ਗੰਨੇ ਦੀ ਖੇਤੀ ਕਰਵਾ ਰਹੇ ਹਨ। ਜਿਸ ਤੋਂ ਉਹ ਗੰਨੇ ਦਾ ਰਸ ਅਤੇ ਗੁੜ ਸ਼ੱਕਰ ਤਿਆਰ ਕਰਵਾ ਰਹੇ ਹਨ। ਜਿਸ ਦੀ ਮਾਰਕੀਟ ਵਿੱਚ ਵੱਡੀ ਪੱਧਰ 'ਤੇ ਡਿਮਾਂਡ ਹੈ ਲੋਕ ਔਰਗੈਨਿਕ ਪ੍ਰੋਡਕਟਾਂ ਨੂੰ ਖਰੀਦਣ ਲਈ ਕੋਈ ਵੀ ਭਾਅ ਦੇਣ ਨੂੰ ਤਿਆਰ ਹਨ ਹੁਣ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਕੇ ਔਰਗੈਨਿਕ ਵੱਲ ਪਰਤਨ ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।