ਬਠਿੰਡਾ : ਇੰਨੀ ਦੇਰੀ ਪੰਜਾਬ ਵਿੱਚ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਚੜਿਆ ਹੈ ਉੱਥੇ ਹੀ ਕੁਦਰਤ ਨੇ ਵੀ ਤਾਪਮਾਨ ਵਿੱਚ ਵੱਡਾ ਵਾਧਾ ਕੀਤਾ ਹੋਇਆ ਜਿੱਥੇ ਸਿਆਸੀ ਪਾਰਟੀਆਂ ਘਰ ਘਰ ਜਾ ਕੇ ਚੋਣ ਪ੍ਰਚਾਰ ਕਰ ਰਹੀਆਂ ਉੱਥੇ ਹੀ ਇਹਨਾਂ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਵਜੋਂ ਵਿਚਰ ਰਹੇ ਲੋਕ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਕਿਉਂਕਿ ਇਹਨਾਂ ਵਿੱਚੋਂ ਕਈ ਉਮੀਦਵਾਰ ਜਿੱਥੇ ਕਰੋੜਾਂਪਤੀ ਹਨ, ਉਥੇ ਹੀ ਉਹਨਾਂ ਕੋਲ ਕਰੋੜਾਂ ਰੁਪਏ ਦੇ ਗਹਿਣੇ ਵੀ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਵੱਡੀ ਗਿਣਤੀ ਵਿੱਚ ਜੋ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ, ਉਹਨਾਂ ਵਿੱਚੋਂ ਕਰੀਬ ਇੱਕ ਦਰਜਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਕਰੋੜਾਂਪਤੀ ਹਨ ਅਤੇ ਇਹਨਾਂ ਪਾਸ ਕਰੋੜਾਂ ਰੁਪਏ ਦੇ ਗਹਿਣੇ ਹਨ।
ਪੰਜਾਬ ਵਿੱਚ ਇਸ ਸਮੇਂ ਸਭ ਤੋਂ ਚਰਚਿਤ ਸੀਟ ਸੰਗਰੂਰ ਲੋਕ ਸਭਾ ਤੋਂ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਅਰਵਿੰਦ ਖੰਨਾ ਕੋਲ 10.68 ਕਰੋੜ ਰੁਪਏ ਦੇ ਗਹਿਣੇ ਹਨ ਜਦੋਂ ਕਿ ਉਹਨਾਂ ਦੀ ਪਤਨੀ ਕੋਲ 4.83 ਕਰੋੜ ਰੁਪਏ ਦੇ ਗਹਿਣੇ ਹਨ। ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਪਾਸ 7.03 ਕਰੋੜ ਰੁਪਏ ਦੇ ਗਹਿਣੇ ਹਨ ਅਤੇ ਹਰਸਿਮਰਤ ਕੌਰ ਬਾਦਲ ਦੀ ਕੁੱਲ ਸੰਪੱਤੀ 198.49 ਕਰੋੜ ਰੁਪਏ ਹੈ। ਬਠਿੰਡਾ ਤੋਂ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਈ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਪਾਸ 42.84 ਲੱਖ ਰੁਪਏ ਦੇ ਗਹਿਣੇ ਹਨ ਅਤੇ ਉਨਾਂ ਦੀ ਕੁੱਲ ਸੰਪਤੀ 7.85 ਕਰੋੜ ਰੁਪਏ ਹੈ। ਪਟਿਆਲਾ ਤੋਂ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਮਹਾਰਾਣੀ ਪਰਨੀਤ ਕੌਰ ਕੋਲ 1.73 ਕਰੋੜ ਰੁਪਏ ਦੇ ਗਹਿਣੇ ਹਨ ਜਦੋਂ ਕਿ ਉਹਨਾਂ ਦੀ ਕੁੱਲ ਸੰਪੱਤੀ 62.30 ਕਰੋੜ ਰੁਪਏ ਦੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ 36.85 ਲੱਖ ਰੁਪਏ ਦੇ ਗਹਿਣੇ ਹਨ ਅਤੇ ਉਨਾਂ ਦੀ ਕੁੱਲ ਸੰਪੱਤੀ 17.15 ਕਰੋੜ ਰੁਪਏ ਦੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਪਰਿਵਾਰ ਕੋਲ 3.73 ਕਰੋੜ ਦੀ ਸੰਪੱਤੀ ਹੈ ਜਦੋਂ ਕਿ ਉਹਨਾਂ ਦੀ ਪਤਨੀ ਪਾਸ 1.32 ਕਰੋੜ ਦੇ ਗਹਿਣੇ ਹਨ।
ਹੁਸ਼ਿਆਰਪੁਰ ਤੋਂ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਈ ਅਨੀਤਾ ਸੋਮਨਾਥ ਪ੍ਰਕਾਸ਼ 31.28 ਲੱਖ ਰੁਪਏ ਦੇ ਗਹਿਣੇ ਹਨ ਅਤੇ ਉਨਾਂ ਦੀ ਕੁੱਲ ਸੰਪੱਤੀ 1.74 ਕਰੋੜ ਰੁਪਏ ਦੀ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਵਿਜੇ ਇੰਦਰ ਸਿੰਘਲਾ ਪਾਸ 27.78 ਲੱਖ ਰੁਪਏ ਦੇ ਗਹਿਣੇ ਹਨ ਅਤੇ ਉਨਾਂ ਦੀ ਕੁੱਲ ਸੰਪੱਤੀ 29.4 ਕਰੋੜ ਰੁਪਏ ਹੈ ਫਰੀਦਕੋਟ ਤੋਂ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਪਾਸ 3.36 ਲੱਖ ਰੁਪਏ ਦੇ ਗਹਿਣੇ ਅਸੀਂ ਕੁੱਲ ਸੰਪੱਤੀ 16.32 ਕਰੋੜ ਰੁਪਏ ਹੈ।
- ਬਠਿੰਡਾ 'ਚ ਸੀਐਮ ਮਾਨ ਦਾ ਵਿਰੋਧ , ਰੋਡ ਸ਼ੋਅ ਦੌਰਾਨ ਮੌੜ ਮੰਡੀ ਦੇ ਦੁਕਾਨਦਾਰਾਂ ਨੇ ਰੋਸ ’ਚ ਬਜ਼ਾਰ ਕੀਤੇ ਬੰਦ - Protest against CM Mann in Bathinda
- ਸਚਿਨ ਪਾਇਲਟ ਪਹੁੰਚੇ ਦਾ ਲੁਧਿਆਣਾ 'ਚ ਬੀਜੇਪੀ 'ਤੇ ਨਿਸ਼ਾਨਾ; ਕਿਹਾ- ਭਾਜਪਾ ਸਿਰਫ਼ ਜੁਮਲਿਆਂ ਦੀ ਰਾਜਨੀਤੀ ਕਰਦੀ ਹੈ, ਇਸ ਵਾਰ ਲੋਕ ਬਦਲਾਅ ਚਾਹੁੰਦੇ ਹਨ - SACHIN PILOT REACHED Ludhiana
- ਪਟਿਆਲਾ 'ਚ ਚੋਣ ਪ੍ਰਚਾਰ ਕਰਨ ਪਹੁੰਚਣਗੇ ਪੀਐੱਮ ਮੋਦੀ, ਕਿਸਾਨਾਂ ਵੱਲੋਂ ਵਿਰੋਧੀ ਦੀ ਤਿਆਰੀ, ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ - PM Modi in Patiala to campaign
ਹੁਣ ਗੱਲ ਕਰਦੇ ਹਾਂ ਕਰੋੜਪਤੀ ਉਮੀਦਵਾਰਾਂ ਦੀ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਿਲਜੀਤ ਸਿੰਘ ਚੀਮਾ ਪਾਸ 3.55 ਕਰੋੜ ਰੁਪਏ ਦੀ ਕੁੱਲ ਸੰਪੱਤੀ ਹੈ। ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂ ਪਾਸ 4. 59 ਕਰੋੜ ਰੁਪਏ ਦੀ ਸੰਪੱਤੀ ਹੈ। ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਦਲਜੀਤ ਸਿੰਘ ਔਜਲਾ ਪਾਸ 5.34 ਕਰੋੜ ਰੁਪਏ ਦੀ ਸੰਪੱਤੀ ਹੈ ਆਮ ਆਦਮੀ ਪਾਰਟੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਕੋਲ 2.10 ਕਰੋੜ ਰੁਪਏ ਦੀ ਸੰਪੱਤੀ ਹੈ। ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਪਾਸ 9.15 ਕਰੋੜ ਰੁਪਏ ਦੀ ਸੰਪੱਤੀ ਹੈ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਪਾਸ 4. 94 ਕਰੋੜ ਰੁਪਏ ਦੀ ਸੰਪੱਤੀ ਹੈ। ਦੱਸ ਦਈਏ ਕਿ ਪੰਜਾਬ ਵਿੱਚ ਸਭ ਤੋਂ ਵੱਧ 13 ਲੋਕ ਸਭਾ ਸੀਟਾਂ ਤੇ ਕਰੋੜਪਤੀ ਉਮੀਦਵਾਰਾਂ ਨੂੰ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।