ETV Bharat / state

ਸੁਵਿਧਾ ਦੀ ਥਾਂ ਦੁਬਿਧਾ ਕੇਂਦਰ ਬਣਿਆ ਬਰਨਾਲਾ ਦਾ ਸਰਕਾਰੀ ਹਸਪਤਾਲ, ਅੱਤ ਦੀ ਗਰਮੀ ਵਿੱਚ ਨਾ ਪੱਖੇ ਅਤੇ ਨਾ ਪਾਣੀ - Barnala Government Hospital

author img

By ETV Bharat Punjabi Team

Published : Jun 18, 2024, 7:08 PM IST

Updated : Jun 18, 2024, 8:32 PM IST

Barnala Government Hospital : ਬਰਨਾਲਾ ਦੀ ਸਰਕਾਰੀ ਹਸਪਤਾਲ ਆਮ ਲੋਕਾਂ ਨੂੰ ਸੁਵਿਧਾਵਾਂ ਦੇਣ ਦੀ ਥਾਂ ਦੁਬਿਧਾ ਕੇਂਦਰ ਬਣ ਗਿਆ ਹੈ। ਹਸਪਤਾਲ ਵਿੱਚ ਇਲਾਜ਼ ਕਰਵਾਉਣ ਆਉਂਦੇ ਮਰੀਜ਼ ਮਾੜੀਆਂ ਸਹੂਲਤਾਂ ਕਾਰਨ ਹੋਰ ਪ੍ਰੇਸ਼ਾਨ ਹੋ ਕੇ ਜਾ ਰਹੇ ਹਨ।

BARNALA GOVERNMENT HOSPITAL
ਸੁਵਿਧਾ ਦੀ ਥਾਂ ਦੁਬਿਧਾ ਕੇਂਦਰ ਬਣਿਆ (ETV Bharat Barnala)

ਸੁਵਿਧਾ ਦੀ ਥਾਂ ਦੁਬਿਧਾ ਕੇਂਦਰ ਬਣਿਆ ਬਰਨਾਲਾ ਦਾ ਸਰਕਾਰੀ ਹਸਪਤਾਲ (ETV Bharat Barnala)

ਬਰਨਾਲਾ : ਬਰਨਾਲਾ ਦੀ ਸਰਕਾਰੀ ਹਸਪਤਾਲ ਆਮ ਲੋਕਾਂ ਨੂੰ ਸੁਵਿਧਾਵਾਂ ਦੇਣ ਦੀ ਥਾਂ ਦੁਬਿਧਾ ਕੇਂਦਰ ਬਣ ਗਿਆ ਹੈ। ਹਸਪਤਾਲ ਵਿੱਚ ਇਲਾਜ਼ ਕਰਵਾਉਣ ਆਉਂਦੇ ਮਰੀਜ਼ ਮਾੜੀਆਂ ਸਹੂਲਤਾਂ ਕਾਰਨ ਹੋਰ ਪ੍ਰੇਸ਼ਾਨ ਹੋ ਕੇ ਜਾ ਰਹੇ ਹਨ। ਸਭ ਤੋਂ ਮਾੜਾ ਹਾਲ ਹਸਪਤਾਲ ਵਿੱਚ ਪਰਚੀ ਕਾਊਂਟਰ ਦਾ ਹੈ। ਹਸਪਤਾਲ ਵਿੱਚ ਵਿੱਚ ਸਿਰਫ਼ ਇੱਕ ਪਰਚੀ ਕਾਊਂਟਰ ਹੈ। ਜਿਸ ਕਰਕੇ ਜਿਲ੍ਹੇ ਭਰ ਵਿੱਚੋਂ ਇਲਾਜ਼ ਲਈ ਆਉਂਦੇ ਲੋਕਾਂ ਦੀਆਂ ਹਸਪਤਾਲ ਵਿੱਚ ਪਰਚੀ ਲਈ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਹੋਰ ਕਮਾਲ ਦੀ ਗੱਲ ਇਹ ਹੈ ਕਿ ਪਰਚੀ ਵਾਲੀ ਜਗ੍ਹਾ ਉਪਰ ਅੱਤ ਦੀ ਗਰਮੀ ਵਿੱਚ ਨਾ ਤਾਂ ਪੱਖੇ ਹਨ, ਨਾ ਹੀ ਬੈਠਣ ਲਈ ਕੋਈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਹੈ। ਮਰੀਜ਼ਾਂ ਮਾੜੇ ਪ੍ਰਬੰਧਾਂ ਤੋਂ ਸਰਕਾਰ ਤੇ ਹਸਪਤਾਲ ਪ੍ਰਬੰਧਾਂ ਵਿਰੁੱਧ ਆਪਣਾ ਰੋਸ ਜ਼ਾਹਰ ਕਰ ਰਹੇ ਹਨ।

ਪਰਚੀ ਕਟਵਾਉਣ ਲਈ ਲੱਗਦਾ ਇੱਕ ਘੰਟਾ : ਇਸ ਮੌਕੇ ਇਲਾਜ਼ ਕਰਵਾਉਣ ਆਈ ਮਰੀਜ਼ ਸੰਦੀਪ ਕੌਰ ਨੇ ਦੱਸਿਆ ਕਿ ਉਹ ਦੋ ਸਾਲ ਬਾਅਦ ਸਰਕਾਰੀ ਹਸਪਤਾਲ ਵਿੱਚ ਆਈ ਹੈ। ਪਹਿਲਾਂ ਦੀ ਤਰ੍ਹਾਂ ਹਸਪਤਾਲ ਵਿੱਚ ਪਰਚੀ ਕੱਟਣ ਦੇ ਹਾਲਾਤ ਉਥੇ ਦੇ ਉਥੇ ਹੀ ਹਨ। ਭਾਵੇਂ ਖ਼ਬਰਾਂ ਵਿੱਚ ਹਸਪਤਾਲ ਵਿੱਚ ਸਹੂਲਤਾਂ ਵਧਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਅਸਲੀਅਤ ਵਿੱਚ ਅਜਿਹਾ ਕੁੱਝ ਨਹੀਂ ਹੈ। ਉਹਨਾਂ ਕਿਹਾ ਕਿ ਪਰਚੀ ਕੱਟਣ ਲਈ ਸਿਰਫ਼ ਇੱਕ ਕਾਊਂਟਰ ਹੀ ਹੈ। ਇਸੇ ਕਾਊਂਟਰ ਤੋਂ ਬਜ਼ੁਰਗ, ਗਰਭਵਤੀ ਔਰਤਾਂ, ਸੀਨੀਅਰ ਸਿਟੀਜ਼ਨ ਅਤੇ ਮਰਦ ਆਪਣੀ ਪਰਚੀ ਕਟਵਾ ਰਹੇ ਹਨ। ਪਰਚੀ ਕਟਵਾਉਣ ਲਈ ਉਸਨੂੰ ਕਰੀਬ ਡੇਢ ਘੰਟਾ ਲੱਗਿਆ ਹੈ। ਜਦਕਿ ਡਾਕਟਰ ਤੋਂ ਚੈਕਅੱਪ ਲਈ ਸਿਰਫ਼ 5 ਤੋਂ 10 ਮਿੰਟ ਲੱਗੇ ਹਨ।

ਉਥੇ ਇੱਕ ਹੋਰ ਔਰਤ ਮਰੀਜ਼ ਮਨਪ੍ਰੀਤ ਕੌਰ ਨੇ ਕਿਹਾ ਕਿ ਉਸਨੂੰ ਡੇਢ ਘੰਟੇ ਤੋਂ ਉਪਰ ਪਰਚੀ ਕਟਵਾਉਣ ਲਈ ਲੱਗੇ ਹਨ । ਪਰਚੀ ਕਾਊਂਟਰ ਇੱਕ ਹੋਣ ਕਾਰਨ ਇੱਕੇ ਮਰੀਜ਼ਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਮੇਰਾ ਬੱਚਾ ਸਿਰਫ਼ 6 ਮਹੀਨੇ ਦਾ ਹੈ, ਜਿਸਨੂੰ ਉਹ ਗੱਡੀ ਵਿੱਚ ਬਿਠਾ ਕੇ ਪਰਚੀ ਵਾਲੀ ਲਾਈਨ ਵਿੱਚ ਲੱਗੀ ਹੋਈ ਹੈ।

ਪਰਚੀ ਕਟਵਾਉਂਦੇ -ਕਟਵਾਉਂਦੇ ਡਾਕਟਰ ਉੱਠ ਜਾਂਦੇ ਹਨ : ਮਜ਼ਦੂਰ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਆਪਣੀ ਦਿਹਾੜੀ ਵਿੱਚੋਂ ਸਮਾਂ ਕੱਢ ਕੇ ਹਸਪਤਾਲ ਵਿੱਚ ਇਲਾਜ਼ ਲਈ ਆਇਆ ਸੀ। ਪਰ ਪਰਚੀ ਕਾਊਂਟਰ ਇੱਕ ਹੋਣ ਕਾਰਨ ਉਸਨੂੰ ਬਹੁਤ ਸਮਾਂ ਲੱਗ ਗਿਆ ਹੈ। ਉਸਦੀ ਸਾਰੇ ਦਿਨ ਦੀ ਦਿਹਾੜੀ ਮਰ ਗਈ ਹੈ। ਉਹਨਾਂ ਕਿਹਾ ਕਿ 10 ਤਾਂ ਉਸਨੂੰ ਪਰਚੀ ਕਟਵਾਉਣ ਲਈ ਹੀ ਲੱਗ ਗਏ ਹਨ। ਜਦੋਂ ਨੂੰ ਪਰਚੀ ਕੱਟੀ ਜਾਵੇਗੀ, ਉਦੋਂ ਨੂੰ ਡਾਕਟਰ ਉੱਠ ਕੇ ਚਲਾ ਜਾਵੇਗਾ।

ਮਰੀਜ਼ ਸੰਜੇ ਕੁਮਾਰ ਨੇ ਕਿਹਾ ਕਿ ਅੱਤ ਦੀ ਗਰਮੀ ਵਿੱਚ ਲੋਕ ਲਾਈਨਾਂ ਵਿੱਚ ਲੱਗ ਕੇ ਪਰਚੀ ਕਟਵਾ ਰਹੇ ਹਨ। ਇਸ ਜਗ੍ਹਾ ਨਾ ਤਾਂ ਕੋਈ ਪੱਖੇ ਦਾ ਪ੍ਰਬੰਧ ਹੈ ਅਤੇ ਨਾ ਹੀ ਕੋਈ ਬੈਠਣ ਅਤੇ ਪਾਣੀ ਦੇ ਪ੍ਰਬੰਧ ਹਨ। ਜਿਸ ਕਰਕੇ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ।

ਸਮੂਹ ਮਰੀਜ਼ਾਂ ਨੇ ਸਰਕਾਰ ਅਤੇ ਹਸਪਤਾਲ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਹਸਪਤਾਲ ਵਿੱਚ ਪਰਚੀ ਕਾਊਂਟਰ ਵਧਾਏ ਜਾਣ ਤਾਂ ਕਿ ਮਰੀਜ਼ਾਂ ਨੂੰ ਇਸ ਅੱਤ ਦੀ ਗਰਮੀ ਵਿੱਚ ਮੁਸ਼ਕਿਲ ਨਾ ਆਵੇ। ਉਥੇ ਮਰੀਜ਼ਾਂ ਨੇ ਇੱਥੇ ਪੱਖੇ ਅਤੇ ਪਾਣੀ ਦੇ ਪ੍ਰਬੰਧਾਂ ਦੀ ਵੀ ਮੰਗ ਕੀਤੀ।

ਕੀ ਕਹਿੰਦੇ ਹਨ ਸਿਵਲ ਸਰਜਨ ਡਾ.ਹਰਿੰਦਰ ਸ਼ਰਮਾ : ਉਥੇ ਇਸ ਸਬੰਧੀ ਬਰਨਾਲਾ ਦੇ ਸਿਵਲ ਸਰਜਨ ਡਾ.ਹਰਿੰਦਰ ਸ਼ਰਮਾ ਨੇ ਕਿਹਾ ਕਿ ਪਰਚੀ ਕਾਊਂਟਰ ਉਪਰ ਗਰਮੀ ਦੇ ਮੱਦੇਨਜ਼ਰ ਸੈਡ ਵਗੈਰਾ ਦੇ ਪ੍ਰਬੰਧ ਕਰ ਦਿੱਤੇ ਹਨ। ਜਦਕਿ ਐਸਐਮਓ ਨੂੰ ਪਰਚੀ ਕਾਊਂਟਰ ਵਧਾਉਣ ਲਈ ਆਦੇਸ਼ ਦੇ ਦਿੱਤੇ ਹਨ। ਉਹਨਾਂ ਕਿਹਾ ਕਿ ਪਾਣੀ ਦੇ ਪ੍ਰਬੰਧਾਂ ਅਤੇ ਹਵਾ ਲਈ ਵੀ ਪ੍ਰਬੰਧਾਂ ਲਈ ਵੀ ਅਧਿਕਾਰੀਆਂ ਨੂੰ ਹੁਕਮ ਦੇ ਦਿੱਤੇ ਹਨ। ਜਲਦ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।

Last Updated : Jun 18, 2024, 8:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.