ETV Bharat / state

ਝੁੱਗੀਆਂ ਦਾ ਸਿਵਿਲ ਹਸਪਤਾਲ 'ਚ ਡਾਕਟਰਾਂ ਦੀ ਵੱਡੀ ਘਾਟ, ਭਾਜਪਾ ਨੇ 'ਆਪ' ਸਰਕਾਰ 'ਤੇ ਚੁੱਕੇ ਸਵਾਲ - Questioned On AAP Govt

author img

By ETV Bharat Punjabi Team

Published : Jul 17, 2024, 10:48 AM IST

Civil Hospital Slums: ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਸਿਵਿਲ ਹਸਪਤਾਲ ਝੁੱਗੀਆਂ ਦੇ ਵਿੱਚ ਡਾਕਟਰਾਂ ਦੀ ਵੱਡੀ ਘਾਟ ਹੈ। ਨਿਮਿਸ਼ਾ ਮਹਿਤਾ ਵੱਲੋਂ ਝੁੱਗੀਆਂ ਦੇ ਸਿਵਿਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਘਾਟ ਨੂੰ ਉਜਾਗਰ ਕਰਦੇ ਹੋਏ ਸਰਕਾਰ 'ਤੇ ਸਵਾਲ ਵੀ ਚੁੱਕੇ। ਪੜ੍ਹੋ ਪੂਰੀ ਖਬਰ...

NIMISHA MAHITA BJP
ਬੀਜੇਪੀ ਨੇ 'ਆਪ' ਸਰਕਾਰ 'ਤੇ ਚੁੱਕੇ ਸਵਾਲ (ETV Bharat Hoshiarpur)

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਸਿਵਿਲ ਹਸਪਤਾਲ ਝੁੱਗੀਆਂ ਦੇ ਵਿੱਚ ਡਾਕਟਰਾਂ ਦੀ ਵੱਡੀ ਘਾਟ ਹੈ। ਸਿਹਤ ਅਤੇ ਸਿੱਖਿਆ ਦਾ ਹੌਂਕਾ ਦੇ ਕੇ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਰਦਾਫਾਸ਼ ਗੜ੍ਹਸ਼ੰਕਰ ਅਧੀਨ ਪੈਂਦੇ ਝੁੱਗੀਆਂ ਦੇ 30 ਬੈਡ ਵਾਲੇ ਸਿਵਿਲ ਹਸਪਤਾਲ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਇਹ ਸ਼ਬਦ ਹਲਕਾ ਗੜ੍ਹਸ਼ੰਕਰ ਤੋਂ ਬੀਜੇਪੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਉਕਤ ਅਸਥਾਨ 'ਤੇ ਕਹੇ ਹਨ।

ਲੋਕਾਂ ਦੀ ਸਿਹਤ ਸੁਵਿਧਾਵਾਂ ਉਪਲੱਬਧ : ਨਿਮਿਸ਼ਾ ਮਹਿਤਾ ਵੱਲੋਂ ਝੁੱਗੀਆਂ ਦੇ ਸਿਵਿਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਘਾਟ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀ ਸਿਹਤ ਸੁਵਿਧਾਵਾਂ ਨੂੰ ਉਪਲੱਬਧ ਕਰਵਾਉਣ ਦੇ ਲਈ ਬੜੀ ਜੱਦੋ-ਜਹਿੱਦ ਦੇ ਨਾਲ 30 ਬੈਡ ਦਾ ਹਸਪਤਾਲ ਬਣਾਇਆ ਗਿਆ ਸੀ, ਪ੍ਰੰਤੂ ਅੱਜ ਇਸ ਹਸਪਤਾਲ ਦੇ ਵਿੱਚ ਸਿਰਫ਼ 1 ਹੀ ਡਾਕਟਰ ਹੈ। ਉਹ ਵੀ ਹਫ਼ਤੇ ਦੇ 2 ਦਿਨ ਹੀ ਮਰੀਜਾਂ ਦਾ ਚੈਕਅੱਪ ਕਰਦਾ ਹੈ ਅਤੇ ਹੋਰ ਸਟਾਫ਼ ਦੀ ਵੀ ਵੱਡੀ ਘਾਟ ਹੈ। ਜਿਸ 'ਤੇ ਸਾਫ਼ ਜ਼ਾਹਰ ਹੋ ਰਿਹਾ ਹੈ ਝੁੱਗੀਆਂ ਦਾ ਸਿਵਿਲ ਹਸਪਤਾਲ ਅੱਜ ਚਿੱਟਾ ਹਾਥੀ ਬਣਿਆ ਹੋਇਆ ਹੈ।

ਪੰਜਾਬ ਸਰਕਾਰ ਦੇ ਨੁਮਾਇੰਦੇ: ਉਨ੍ਹਾਂ ਕਿਹਾ ਕਿ ਸਿਵਿਲ ਹਸਪਤਾਲ ਝੁੱਗੀਆਂ ਦੇ ਵਿੱਚ 2 ਐਮਬੂਲੈਂਸਾ ਉਨ੍ਹਾਂ ਵੱਲੋਂ ਉਪਲੱਬਧ ਕਰਵਾਇਆ ਗਈਆਂ ਸਨ ਅੱਜ ਉਹ ਵੀ ਗਾਇਬ ਹਨ। ਨਿਮਿਸ਼ਾ ਮਹਿਤਾ ਨੇ ਪੰਜਾਬ ਸਰਕਾਰ ਦੇ ਨੁਮਾਇੰਦੇ 'ਤੇ ਲੋਕਾਂ ਦੀ ਸਿਹਤ ਖਿਲਵਾੜ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਬੀਤ ਇਲਾਕੇ ਦੇ ਲੋਕਾਂ ਨੂੰ ਕਈ ਕਿਲੋਮੀਟਰ ਦੂਰ ਜਾ ਕੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣਾ ਪੈਂਦਾ ਹੈ ਅਤੇ ਕਈ ਵਾਰ ਇਲਾਜ਼ ਨਾਂ ਹੋਣ ਮੌਤਾਂ ਵੀ ਹੋ ਚੁੱਕਿਆ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਝੁੱਗੀਆਂ ਦੇ ਸਿਵਿਲ ਹਸਪਤਾਲ ਦੇ ਵਿੱਚ ਜੇਕਰ ਡਾਕਟਰਾਂ ਦੀ ਘਾਟ ਨੂੰ ਨਾਂ ਪੂਰਾ ਕੀਤਾ ਗਿਆ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.