ਲੁਧਿਆਣਾ: ਇੱਕ ਹਫ਼ਤੇ ਵਿੱਚ ਦੂਜੀ ਵਾਰ ਖੰਨਾ ਦੇ ਥਾਣਾ ਸਦਰ ਨੇੜੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਅਮਲੋਹ ਰੋਡ ’ਤੇ ਥਾਣਾ ਸਿਟੀ-2 ਤੋਂ ਕਰੀਬ 300 ਮੀਟਰ ਦੀ ਦੂਰੀ ’ਤੇ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ ਗਿਆ। ਜਾਂਦੇ ਸਮੇਂ ਚੋਰ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ 12 ਜੁਲਾਈ ਦੀ ਰਾਤ ਨੂੰ ਵੀ ਥਾਣੇ ਤੋਂ ਮਹਿਜ਼ 200 ਮੀਟਰ ਦੀ ਦੂਰੀ 'ਤੇ ਦੋ ਦੁਕਾਨਾਂ 'ਚੋਂ ਚੋਰੀ ਦੀ ਘਟਨਾ ਵਾਪਰੀ ਸੀ, ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਹੁਣ ਚੋਰਾਂ ਨੇ ਫਿਰ ਥਾਣੇ ਦੇ ਕੋਲ ਵਾਰਦਾਤ ਕਰਕੇ ਇੱਕ ਤਰ੍ਹਾਂ ਨਾਲ ਚੈਲੰਜ ਕੀਤਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਜਿਸ ਥਾਂ ਉਪਰ ਚੋਰੀ ਕੀਤੀ ਗਈ ਉਥੇ ਥਾਣੇ ਦੇ ਨਾਲ ਹੀ ਐਸਡੀਐਮ, ਡੀਐਸਪੀ ਅਤੇ ਐਸਐਚਓ ਦੀ ਸਰਕਾਰੀ ਰਿਹਾਇਸ਼ ਵੀ ਹੈ।
ਦੁਕਾਨਦਾਰਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ: ਇਸ ਸਬੰਧੀ ਗੱਲਬਾਤ ਕਰਦੇ ਹੋਏ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਸਵੇਰੇ ਜਿੰਮ ਜਾ ਰਹੇ ਉਹਨਾਂ ਦੇ ਜਾਣਕਾਰ ਨੇ ਫੋਨ ਕਰਕੇ ਸੂਚਨਾ ਦਿੱਤੀ ਤਾਂ ਆ ਕੇ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ। ਸ਼ਟਰ ਇਕ ਪਾਸੇ ਤੋਂ ਹੀ ਉਖਾੜਿਆ ਹੋਇਆ ਸੀ। ਉਹਨਾਂ ਦੇ ਮੈਡੀਕਲ ਸਟੋਰ ਤੋਂ ਕਾਫੀ ਸਾਮਾਨ ਚੋਰੀ ਹੋ ਗਿਆ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਕਰੀਬ 20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
- ਅੰਮ੍ਰਿਤਸਰ 'ਚ ਖਿਡਾਰੀਆਂ ਨੂੰ ਫਰਜ਼ੀ ਸਰਟੀਫਿਕੇਟ ਵੰਡਣ ਵਾਲਾ ਕਾਬੂ, ਖੋਲ੍ਹ ਰੱਖੀ ਸੀ ਫਰਜ਼ੀ ਖੇਡ ਸੰਸਥਾ, ਚੜ੍ਹ ਗਏ ਪੁਲਿਸ ਅੜਿੱਕੇ - Issuer fake certificate arrested
- ਅੰਮ੍ਰਿਤਸਰ 'ਚ ਅੱਧਾ ਕਿਲੋ ਹੈਰੋਇਨ ਅਤੇ ਇੱਕ ਮੋਟਰਸਾਈਕਲ ਸਮੇਤ ਦੋ ਕਾਬੂ - Two persons arrested with heroin
- ਬਠਿੰਡਾ ਪੁਲਿਸ ਨੇ ਮੋਬਾਈਲ ਫੋਨ 'ਤੇ ਧਮਕੀ ਦੇ ਕੇ ਫਿਰੌਤੀਆਂ ਮੰਗਣ ਵਾਲੇ ਗਿਰੋਹ ਦੇ 1 ਮੈਂਬਰ ਨੂੰ ਕੀਤਾ ਕਾਬੂ - Ransom seeker arrested
ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ: ਇਸ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਡੀਐਸਪੀ ਹਰਜਿੰਦਰ ਸਿੰਘ ਗਿੱਲ ਮੌਕਾ ਦੇਖਣ ਆਏ। ਡੀਐਸਪੀ ਨੇ ਕਿਹਾ ਕਿ ਸਵੇਰੇ 112 ਰਾਹੀਂ ਸੂਚਨਾ ਮਿਲੀ ਸੀ ਕਿ ਦੁਕਾਨਾਂ 'ਚ ਚੋਰੀ ਹੋ ਗਈ ਹੈ। ਮੌਕਾ ਦੇਖਣ ਮਗਰੋਂ ਪਤਾ ਲੱਗਿਆ ਕਿ ਇੱਕ ਦੁਕਾਨ ਵਿੱਚ ਨੁਕਸਾਨ ਤੋਂ ਬਚਾਅ ਰਿਹਾ। ਦੂਜੀ ਦੁਕਾਨ ਤੋਂ ਕੁੱਝ ਨਕਦੀ ਚੋਰੀ ਹੋ ਗਈ ਹੈ। ਤੀਜਾ ਦੁਕਾਨਦਾਰ ਨੁਕਸਾਨ ਦਾ ਅਨੁਮਾਨ ਲਗਾ ਰਿਹਾ ਹੈ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਪੁਲਿਸ ਮੁਕੱਦਮਾ ਦਰਜ ਕਰਕੇ ਛੇਤੀ ਹੀ ਚੋਰਾਂ ਨੂੰ ਕਾਬੂ ਕਰ ਲਵੇਗੀ।