ਲੁਧਿਆਣਾ : ਪੰਜਾਬ ਦਾ ਨਾਂ ਪੰਜ ਆਬ ਯਾਨੀ ਪੰਜ ਦਰਿਆਵਾਂ ਦੀ ਧਰਤੀ ਤੋਂ ਪਿਆ ਸੀ ਪਰ ਅੱਜ ਪੰਜ ਦਰਿਆ ਦੀ ਥਾਂ ਤੇ ਭਾਵੇਂ ਤਿੰਨ ਦਰਿਆ ਹੀ ਪੰਜਾਬ ਦੇ ਕੋਲ ਹਨ ਪਰ ਉਹ ਵੀ ਹੌਲੀ ਹੌਲੀ ਗੰਧਲੇ ਹੁੰਦੇ ਜਾ ਰਹੇ ਹਨ। ਸ਼ਹਿਰਾਂ ਦੀ ਵੱਧ ਰਹੀ ਆਬਾਦੀ ਨੇ ਜਿੱਥੇ ਦਰਿਆਵਾਂ ਨੂੰ ਆਪਣੇ ਸੀਵਰੇਜ ਦੇ ਸਰੋਤ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ ਉੱਥੇ ਹੀ ਦੂਜੇ ਪਾਸੇ ਫੈਕਟਰੀਆਂ ਨੇ ਵੀ ਦਰਿਆਵਾਂ ਨੂੰ ਗੰਧਲਾ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ ਸਾਡੇ ਗੁਰੂਆਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਸੁਨੇਹਾ ਦਿੱਤਾ ਹੈ ਪਰ ਇਸ ਦੇ ਬਾਵਜੂਦ ਨਾ ਹੀ ਅਸੀਂ ਆਪਣੀ ਪਵਨ ਨੂੰ ਸੰਭਾਲਿਆ, ਨਾ ਹੀ ਪਾਣੀਆਂ ਨੂੰ ਅਤੇ ਨਾ ਹੀ ਧਰਤੀ ਨੂੰ। ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਹਾਲਾਤ ਇਹ ਹੋ ਗਏ ਹਨ ਕਿ ਕੈਂਸਰ ਟ੍ਰੇਨ ਪੰਜਾਬ ਤੋਂ ਭਰ ਕੇ ਰਾਜਸਥਾਨ ਜਾਂਦੀ ਹੈ। ਕੁਦਰਤੀ ਸੋਮਿਆਂ ਦੀ ਬੇਲੋੜੀ ਵਰਤੋ ਅਤੇ ਆਪਣੇ ਨਿੱਜੀ ਮੁਫ਼ਾਦ ਲਈ ਕੁਦਰਤੀ ਸੋਮਿਆਂ ਦਾ ਘਾਣ ਹੁਣ ਮੁਸੀਬਤ ਦਾ ਸਬੱਬ ਬਣਦਾ ਜਾ ਰਿਹਾ ਹੈ।
![CLEANING THE SUTLEJ RIVER](https://etvbharatimages.akamaized.net/etvbharat/prod-images/11-06-2024/21686308_bbb.jpg)
ਵਾਟਰ ਵਾਰੀਅਰਜ਼ : ਮਨਜੀਤ ਸਿੰਘ ਫਗਵਾੜਾ ਦਾ ਵਾਸੀ ਹੈ, ਜਿਸ ਨੇ ਸਭ ਤੋਂ ਪਹਿਲਾ ਲੁਧਿਆਣਾ ਦੇ ਬੁੱਢੇ ਨਾਲੇ ਦਾ ਮੁੱਦਾ ਚੁੱਕਿਆ, ਉਸ ਤੋਂ ਬਾਅਦ ਗੰਦੇ ਹੁੰਦੇ ਜਾ ਰਹੇ ਸਤਲੁਜ ਦਰਿਆ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਦੋ ਮਹੀਨੇ ਤੱਕ ਮਨਜੀਤ ਇਕੱਲਾ ਹੀ ਸਫਾਈ ਮੁਹਿੰਮ ਚਲਾਉਂਦਾ ਰਿਹਾ। ਉਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ, ਜਿਸ ਤੋਂ ਬਾਅਦ ਉਸ ਦੇ ਨਾਲ ਨੌਜਵਾਨਾਂ ਨੇ ਜੁੜਨਾ ਸ਼ੁਰੂ ਕਰ ਦਿੱਤਾ ਅਤੇ ਹੁਣ ਸੈਂਕੜੇ ਹੀ ਨੌਜਵਾਨ ਉਸ ਦੀ ਟੀਮ ਦੇ ਵਿੱਚ ਸ਼ਾਮਿਲ ਹਨ, ਜੋ ਹਰ ਐਤਵਾਰ ਨੂੰ ਸਵੇਰੇ ਦਰਿਆਵਾਂ ਦੀ ਸਫ਼ਾਈ ਲਈ ਨਿਕਲਦੇ ਹਨ। ਦੱਸ ਦਈਏ ਕਿ ਨਾ ਸਿਰਫ ਨੌਜਵਾਨ ਸਗੋਂ ਮੁਟਿਆਰਾਂ ਵੀ ਇਸ ਸੇਵਾ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਦਰਿਆਵਾਂ ਦੇ ਕੰਡੇ ਜਿਹੜੇ ਲੋਕ ਪੂਜਾ ਅਰਚਨਾ ਕਰਦੇ ਹਨ ਅਤੇ ਉੱਥੇ ਤਸਵੀਰਾਂ ਦੇ ਨਾਲ ਪੂਜਾ ਦੀ ਸਮੱਗਰੀ ਸੁੱਟਦੇ ਹਨ ਅਤੇ ਇਹ ਨੌਜਵਾਨ ਉਹਨਾਂ ਦੀ ਸਫਾਈ ਕਰਦੇ ਹਨ। ਨਾ ਸਿਰਫ਼ ਸਤਲੁਜ ਦਰਿਆ ਦੀ ਸਗੋਂ ਰਾਵੀ ਦਰਿਆ ਲਈ ਅਤੇ ਬਿਆਸ ਦਰਿਆ ਲਈ ਰੋਪੜ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।
![CLEANING THE SUTLEJ RIVER](https://etvbharatimages.akamaized.net/etvbharat/prod-images/11-06-2024/21686308_ccc.jpg)
ਫੈਲਾਅ ਰਹੇ ਜਾਗਰੂਕਤਾ : ਮਨਜੀਤ ਅਤੇ ਉਹਨਾਂ ਦੀ ਟੀਮ ਨੌਜਵਾਨਾਂ ਦੇ ਵਿੱਚ ਨਾ ਸਿਰਫ਼ ਜਾਗਰੂਕਤਾ ਫੈਲਾਅ ਰਹੇ ਹਨ। ਉਹਨਾਂ ਮੀਡੀਆਂ ਦੇ ਰੁਬਰੂਹ ਹੁੰਦਿਆਂ ਕਿਹਾ ਕਿ ਅਸੀਂ ਲੋਕਾਂ ਨੂੰ ਇਹ ਵੀ ਕਹਿੰਦੇ ਹਾਂ ਕਿ ਢੋਂਗ ਤੋਂ ਬਾਹਰ ਆਉਣ ਕਿਉਂਕਿ ਕੋਈ ਵੀ ਧਰਮ ਇਹ ਨਹੀਂ ਕਹਿੰਦਾ ਕਿ ਅਸੀਂ ਆਪਣੇ ਕੁਦਰਤੀ ਸੋਮਿਆਂ ਨੂੰ ਹੀ ਗੰਧਲਾ ਕਰ ਲਈਏ। ਉਹਨਾਂ ਕਿਹਾ ਕਿ ਪਹਿਲਾਂ ਹੀ ਬੁੱਢੇ ਨਾਲੇ ਦੀ ਮਾਰ ਸਤਲੁਜ ਦਰਿਆ 'ਤੇ ਪੈਂਦੀ ਹੈ ਅਤੇ ਹੁਣ ਅਸੀਂ ਆਪ ਵੀ ਸਤਲੁਜ ਦਰਿਆ ਦੇ ਕੰਢਿਆਂ ਨੂੰ ਗੰਦਲਾ ਕਰ ਲਿਆ ਹੈ। ਮਨਜੀਤ ਨੇ ਕਿਹਾ ਕਿ ਅਸੀਂ ਹੁਣ ਪਿੰਡ ਦੇ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕਰਾਂਗੇ। ਉਨ੍ਹਾ ਨੇ ਕਿਹਾ ਕਿ ਅਸੀਂ ਆਪਣੇ ਸੁਆਰਥ ਦੇ ਲਈ ਦਰਿਆਵਾਂ ਨੂੰ ਗੰਦਾ ਕਰ ਲਿਆ ਅਤੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਦੇਕੇ ਜਾ ਰਹੇ ਹਾਂ, ਇਸ ਵੱਲ ਸੋਚਣ ਦੀ ਅਹਿਮ ਲੋੜ ਹੈ। ਮੈਂਬਰਾਂ ਚ ਹੁਣ ਕੁੜੀਆਂ ਅਤੇ ਛੋਟੇ ਬੱਚੇ ਵੀ ਸ਼ਾਮਿਲ ਹੋ ਰਹੇ ਹਨ। ਇਹ ਮੈਂਬਰ ਲੁਧਿਆਣਾ ਦੇ ਆਦਲੇ ਦੁਆਲੇ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਆ ਕੇ ਸਤਲੁਜ ਦੀ ਸਫ਼ਾਈ 'ਚ ਆਪਣਾ ਯੋਗਦਾਨ ਪਾਉਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕਰ ਰਹੇ ਹਨ।
![CLEANING THE SUTLEJ RIVER](https://etvbharatimages.akamaized.net/etvbharat/prod-images/11-06-2024/21686308_aaa.jpg)
- ਗੜ੍ਹਸ਼ੰਕਰ ਵਿਖੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਲਟ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, 3 ਦੀ ਮੌਤ - Accident at garhshankar
- ਚੰਡੀਗੜ੍ਹ 'ਚ ਮੋਬਾਇਲ ਟਾਵਰ 'ਤੇ ਚੜ੍ਹਿਆ ਹਰਿਆਣਾ ਦਾ ਨੌਜਵਾਨ; ਕਰੀਬ 5 ਘੰਟੇ ਬਾਅਦ ਹੇਠਾਂ ਉਤਾਰਿਆ, ਸੀਐੱਮ ਮਾਨ ਨੂੰ ਮਿਲਣ ਦੀ ਜ਼ਿੱਦ - man climbed the mobile tower
- ਪੰਜਾਬ ਵਿੱਚ ਆਉਂਦੇ ਦਿਨਾਂ ਅੰਦਰ ਹੋਰ ਵਧੇਗੀ ਗਰਮੀ; ਔਰੇਂਜ ਅਲਰਟ ਜਾਰੀ, ਲੋਕਾਂ ਨੂੰ ਦਿੱਤੀ ਮੌਸਮ ਵਿਭਾਗ ਨੇ ਇਹ ਸਲਾਹ - Weather Forecast In Punjab
ਸਰਕਾਰਾਂ ਦੀ ਸਫਾਈ : ਜਿਹੜਾ ਕੰਮ ਨੌਜਵਾਨ ਕਰ ਰਹੇ ਹਨ ਦਰਅਸਲ ਉਹ ਜਿੰਮੇਵਾਰੀ ਸਰਕਾਰਾਂ ਦੀ ਅਤੇ ਪ੍ਰਸ਼ਾਸਨ ਦੀ ਬਣਦੀ ਹੈ, ਪਰ ਅੱਖਾਂ ਬੰਦ ਕਰੀ ਬੈਠਾ ਪ੍ਰਸ਼ਾਸਨ ਨਾ ਤਾਂ ਦਰਿਆਵਾਂ ਦੀ ਕੁਦਰਤੀ ਸੋਮਿਆਂ ਦੀ ਸਫਾਈ ਦੇ ਵਿੱਚ ਕੋਈ ਯੋਗਦਾਨ ਪਾ ਰਿਹਾ ਹੈ ਅਤੇ ਨਾ ਹੀ ਉਹਨਾਂ ਲੋਕਾਂ 'ਤੇ ਕੋਈ ਕਾਰਵਾਈ ਕਰ ਰਿਹਾ ਹੈ ਜੋ ਦਰਿਆਵਾਂ ਨੂੰ ਗੰਦਲਾ ਕਰਨ ਦੇ ਵਿੱਚ ਯੋਗਦਾਨ ਪਾ ਰਹੇ ਹਨ। ਨੌਜਵਾਨਾਂ ਨੇ ਕਿਹਾ ਕਿ ਜੇਕਰ ਦਰਿਆਵਾਂ ਦੇ ਕੋਲ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੇ ਅਤੇ ਉਹ ਦਰਿਆਵਾਂ ਦੇ ਵਿੱਚ ਗੰਦ ਪਾਉਣ ਵਾਲਿਆਂ 'ਤੇ ਕਾਰਵਾਈ ਕਰੇ ਤਾਂ ਇਹ ਰੋਕਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਧਰਮ ਦੇ ਨਾਂ ਤੇ ਆਸਥਾ ਦੇ ਨਾਂ ਤੇ ਦਰਿਆਵਾਂ ਨੂੰ ਅਸੀਂ ਗੰਦਾ ਕਰ ਲਿਆ ਹੈ, ਜਿਹੜੇ ਰੱਬ ਨੂੰ ਅਸੀਂ ਦਰਿਆ ਗੰਦਾ ਕਰਕੇ ਖੁਸ਼ ਕਰਨਾ ਚਾਹੁੰਦੇ ਹਾਂ, ਉਹਨਾਂ ਦੀ ਸਮਝ ਤੋਂ ਬਾਹਰ ਹੈ। ਉਹਨਾਂ ਨੇ ਕਿਹਾ ਕਿ ਸਰਕਾਰਾਂ ਜੇਕਰ ਸਾਨੂੰ ਸਹਿਯੋਗ ਦੇਣ ਤਾਂ ਅਸੀਂ ਹੋਰ ਨੌਜਵਾਨਾਂ ਨੂੰ ਜੋੜ ਕੇ ਦਰਿਆਵਾਂ ਦੀ ਸਫ਼ਾਈ ਲਈ ਇੱਕ ਵੱਡੀ ਮੁਹਿੰਮ ਚਲਾਈਏ ਪਰ ਅਸੀਂ ਆਪਣੇ ਪੱਧਰ 'ਤੇ ਕੰਮ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਸਾਡੀ ਟੀਮ ਵਿੱਚ ਕੋਈ ਵਿਦਿਆਰਥੀ ਹੈ, ਕੋਈ ਨੌਕਰੀ ਕਰਦਾ ਹੈ ਅਤੇ ਜਿਸ ਕੋਲ ਜਿੰਨਾ ਸਮਾਂ ਹੁੰਦਾ ਹੈ, ਉਸ ਦੇ ਮੁਤਾਬਿਕ ਉਹ ਸਮਾਂ ਕੱਢ ਕੇ ਸੇਵਾ ਕਰਨ ਲਈ ਆਉਂਦੇ ਹਨ ਅਤੇ ਦਰਿਆਵਾਂ ਦੀ ਸਫ਼ਾਈ ਦੇ ਵਿੱਚ ਯੋਗਦਾਨ ਪਾਉਂਦੇ ਹਨ।