ETV Bharat / state

ਜਦੋਂ ਪੁਲਿਸ ਵਾਲੇ ਨੂੰ ਇਕ ਸਿਰਫਿਰੇ ਨੇ ਦਿੱਤੀ ਧਮਕੀ, ਪੁਲਿਸ ਵਾਲਾ ਰਹਿ ਗਿਆ ਹੱਕਾ-ਬੱਕਾ, ਅੱਗੇ ਜੋ ਹੋਇਆ ਜਾਣ ਕੇ ਹੋ ਜਾਓਗੇ ਹੈਰਾਨ... - Ludhiana News

author img

By ETV Bharat Punjabi Team

Published : Aug 4, 2024, 5:47 PM IST

Updated : Aug 17, 2024, 6:26 AM IST

The youth threatened the policeman : ਹੁਣ ਜਦੋਂ ਵੀ ਕਿਸੇ ਦਾ ਪੁਲਿਸ ਨਾਲ ਪੰਗਾ ਪਵੇਗਾ ਤਾਂ ਲੋਕਾਂ ਨੂੰ ਪਹਿਲਾਂ ਸੋਚਣਾ ਪਵੇਗਾ ਕਿ ਇਸ ਦਾ ਅੰਜਾਮ ਕੀ ਹੋਵੇਗਾ। ਇੱਕ ਖਾਕੀ ਨੂੰ ਟਾਰਗੇਟ ਕਰਨਾ ਕਿੰਨਾ ਮੁਸ਼ਕਿਲ ਹੋ ਸਕਦਾ ਉਹ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

The youth misbehave with the police in Ferozepur, video viral
ਪੁਲਿਸ ਨੂੰ ਧਮਕੀ ਭਰੀ ਕਾਲ, ਜਾਣੋ ਅੱਗੋਂ ਪੁਲਿਸ ਦਾ ਕੀ ਆਇਆ ਜਵਾਬ? (MISBEHAVE WITH POLICE)

ਫਿਰੋਜ਼ਪੁਰ: ਅੱਜ ਦੇ ਸਮੇਂ 'ਚ ਪੰਜਾਬ ਪੁਲਿਸ ਦਾ ਡਰ ਲੋਕਾਂ ਦਾ ਮਨੋਂ ਬਿਲਕੁੱਲ ਲਹਿ ਗਿਆ ਹੈ। ਲੋਕਾਂ ਨੂੰ ਨਾ ਤਾਂ ਛੋਟੇ-ਵੱਡੇ ਦੀ ਲਿਹਾਜ ਰਹੀ ਤੇ ਨਾ ਹੀ ਪੁਲਿਸ ਦੀ ਵਰਦੀ ਦਾ ਕੋਈ ਖੌਫ਼ ਰਿਹਾ। ਅਜਿਹਾ ਹੀ ਨਜ਼ਰਾ ਫਿਰੋਜ਼ਪੁਰ ਦੇ ਬਲਾਕ ਮੱਲਾਂਵਾਲਾ 'ਚ ਵੇਖਣ ਨੂੰ ਮਿਲਿਆ ਜਦੋਂ ਇੱਕ ਨੌਜਵਾਨ ਦਾ ਪੁਲਿਸ ਵਾਲਿਆਂ ਨਾਲ ਪੰਗਾ ਪੈ ਗਿਆ। ਗੱਲ ਇੰਨ੍ਹੀ ਵੱਧ ਜਾਂਦੀ ਹੈ ਕਿ ਨੌਜਵਾਨ ਸ਼ਰੇਆਮ ਪੁਲਿਸ ਨੂੰ ਦੇਖ ਲੈਣ ਦੀਆਂ ਧਮਕੀਆਂ ਦਿੰਦਾ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਕੀ ਸੀ ਮਾਮਲਾ : ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਮੱਲਾਂਵਾਲਾ ਰੋਡ 'ਤੇ ਜਦੋਂ ਪੁਲਿਸ ਨੇ ਆਪਣੀ ਡਿਊਟੀ ਕਰਦੇ ਇੱਕ ਬੁਲੇਟ ਮੋਟਰਸਾਈਕਲ ਨੂੰ ਰੋਕਿਆ ਤਾਂ ਨੌਜਵਾਨ ਪੁਲਿਸ ਵਾਲਿਆਂ ਦੇ ਗਲ ਪੈਣ ਲੱਗ ਗਿਆ। ਸਿੱਧਾ ਹੀ ਪੁਲਿਸ ਅਧਿਕਾਰੀਆਂ ਨੂੰ ਧਮਕਾਉਣ ਲੱਗਿਆ ਅਤੇ ਆਖ ਰਿਹਾ ਕਿ ਬਿਨ੍ਹਾਂ ਵਰਦੀ ਦੇ ਆਓ ਫਿਰ ਤੁਹਾਨੂੰ ਦੱਸਦਾ ਮੇਰੇ 'ਚ ਕਿੰਨਾ ਦਮ ਹੈ। ਗੱਲ ਇੱਥੇ ਹੀ ਖ਼ਤਮ ਨਹੀਂ ਉਸ ਨੌਜਵਾਨ ਵੱਲੋਂ ਸਿੱਧੀ ਚੇਤਾਵਨੀ ਦਿੰਦੇ ਆਖਿਆ ਗਿਆ ਕਿ ਉਹ ਉਸ ਨੂੰ ਹੱਥ ਤਾਂ ਲਗਾ ਕੇ ਦਿਖਾਉਣ ਫਿਰ ਮੈਂ ਕਿਸੇ ਦੀ ਉਮਰ ਅਤੇ ਦਾੜ੍ਹੀ ਦੀ ਲਿਹਾਜ ਨਹੀਂ ਕਰਨੀ। ਵੀਡੀਓ 'ਚ ਸਾਫ਼ ਸੁਣਿਆ ਜਾ ਸਕਦਾ ਹੈ ਕਿਵੇਂ ਆਪਣੀ ਮਰਿਆਦਾ ਦੀ ਉਲੰਘਣਾ ਕਰਕੇ ਪੁਲਿਸ ਵਾਲਿਆਂ ਨੂੰ ਗਾਲੀ-ਗਲੋਚ ਕਰਦਾ ਹੈ ਤੇ ਨਾਲ ਹੀ ਇੱਕਲੇ-ਇੱਕਲੇ ਨੂੰ ਦੇਖ ਲੈਣ ਦੀ ਗੱਲ ਕਰਦਾ ਹੈ। ਉਹ ਇਕੱਲ ਹੀ ਨਹੀਂ ਆਪਣੀ ਧੋਂਸ ਜਮਾ ਰਿਹਾ ਬਲਕਿ ਉਸ ਦੇ ਨਾਲ ਦੋ ਵਿਅਕਤੀ ਹੋਰ ਵੀ ਪੁਲਿਸ ਦੇ ਗਲ ਪੈਂਦੇ ਦੇਖੇ ਜਾ ਸਕਦੇ ਹਨ।

ਕੀ ਅਸੀਂ ਸ਼ਰਾਬ ਨਹੀਂ ਪੀ ਸਕਦੇ? : ਜਦੋਂ ਪੁਲਿਸ ਵਾਲੇ ਉਨ੍ਹਾਂ ਨੂੰ ਨਾਕੇ 'ਤੇ ਰੋਕਦੇ ਨੇ ਤਾਂ ਮੁਲਜ਼ਮ ਪੁਲਿਸ ਨੂੰ ਆਖਦਾ ਹੈ ਤੁਸੀਂ ਸਾਨੂੰ ਰੋਕ ਨਹੀਂ ਸਕਦੇ, ਅਸੀਂ ਕੋਈ ਗੁਨਾਹ ਨਹੀਂ ਕੀਤਾ ਤਾਂ ਪੁਲਿਸ ਵਾਲੇ ਆਖਦੇ ਨੇ ਕਿ ਅਸੀਂ ਤੁਹਾਨੂੰ ਰੋਕ ਵੀ ਨਹੀਂ ਸਕਦੇ ਤੇ ਤੁਸੀਂ ਸ਼ਰਾਬ ਪੀਕੇ ਮੋਟਰ ਸਾਈਕਲ ਚਲਾਈ ਜਾਂਦੇ ਹੋ ਤਾਂ ਅੱਗੋਂ ਜਵਾਬ ਆਉਂਦਾ ਕਿਉਂ ਅਸੀਂ ਸ਼ਰਾਬ ਨਹੀਂ ਪੀ ਸਕਦੇ?

ਪੁਲਿਸ ਦਾ ਪੱਖ : ਇਸ ਸਾਰੇ ਮਾਮਲੇ ਬਾਰੇ ਜਦੋਂ ਪੁੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਅਸੀਂ ਨਾਕੇ ਦੌਰਾਨ ਬੁਲੇਟ ਮੋਟਰ ਸਾਈਕਲ ਨੂੰ ਰੋਕਿਆ ਤਾਂ ਨੌਜਵਾਨ ਨੇ ਸਾਡੇ ਨਾਲ ਬਤਮੀਜੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਵੀ ਕੀਤਾ ਗਿਆ। ਜਿਸ ਦੀ ਜਾਣਕਾਰੀ ਪੁਲਿਸ ਸਟੇਸ਼ਨ 'ਚ ਦਿੱਤੀ ਗਈ ਤਾਂ ਫੋਰਸ ਭੇਜੀ ਗਈ ਇੱਕ ਵਿਅਕਤੀ ਨੂੰ ਤਾਂ ਮੌਕੇ 'ਤੇ ਹੀ ਕਾਬੂ ਕਰ ਲਿਆ ਜਦੋਂ ਦੂਜੇ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਥੋੜ੍ਹੀ ਦੂਰ ਤੋਂ ਕਾਬੂ ਕੀਤਾ ਗਿਆ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਵੱਖ-ਵੱਖ ਧਾਰਾਵਾਂ 'ਤੇ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਕਈ ਤਰ੍ਹਾਂ ਦ ਸਵਾਲ ਵੀ ਖੜ੍ਹੇ ਹੋ ਗਏ ਨੇ ਪਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਨਾਲ ਪੰਗਾ ਲੈਣ ਵਾਲਿਆਂ ਦਾ ਅੰਜਾਮ ਕੀ ਹੋਵੇਗਾ।

Last Updated : Aug 17, 2024, 6:26 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.