ਅੰਮ੍ਰਿਤਸਰ: ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਦੇ ਲਈ 41 ਦਿਨ ਦੀ ਯਾਤਰਾ ਮੁੰਬਈ ਤੋਂ ਸ਼ੁਰੂ ਕਰਕੇ ਅੱਜ ਅੰਮ੍ਰਿਤਸਰ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਪਹੁੰਚਿਆ ਹਾਂ। ਜਾਣਕਾਰੀ ਮੁਤਾਬਿਕ ਨੌਜਵਾਨ ਦਾ ਨਾਮ ਪ੍ਰਵੀਨ ਕੁਮਾਰ ਮੁਹਾਰ ਹੈ ਤੇ ਉਹ ਮੁੰਬਈ ਤੋਂ 11 ਫਰਵਰੀ 2024 ਤੋਂ ਰਵਾਨਾ ਹੋਇਆ ਸੀ। ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਜੰਤਰ-ਮੰਤਰ ਤੇ ਗਿਆ ਜਿੱਥੇ ਉਸ ਨੇ ਭੁੱਖ ਹੜਤਾਲ ਵੀ ਰੱਖੀ ਤੇ ਉੱਥੇ ਪ੍ਰਸ਼ਾਸਨ ਨੂੰ ਇੱਕ ਚਿੱਠੀ ਵੀ ਦਿੱਤੀ। ਉਸ ਨੇ ਕਿਹਾ ਕਿ ਫਿਲਮਾਂ ਦੇ ਵਿੱਚ ਗਊ ਮਾਤਾ ਦਾ ਜਾਂ ਕਿਸੇ ਵੀ ਜਾਨਵਰ ਦਾ ਸੀਨ ਦਿਖਾਣਾ ਹੋਵੇ ਤਾਂ ਇੱਕ ਸੈਕਿੰਡ ਦੇ 30 ਹਜਾਰ ਰੂਪਏ ਐਨੀਮਲ ਵਿਭਾਗ ਦਾ ਜਿਹੜਾ ਬੋਰਡ ਬਣਿਆ ਹੈ ਉਹ ਫਿਲਮਾਂ ਦੇ ਵਿੱਚ ਉਹ ਲੈਂਦਾ ਹੈ। ਇਸ ਤੋਂ ਬਾਅਦ ਹੀ ਸਾਨੂੰ ਫਿਲਮ ਵਿੱਚ ਦਿਖਾਉਣ ਦੇ ਲਈ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ ਹੈ।
ਫਿਲਮ ਇੰਡਸਟਰੀ ਨੂੰ ਜਗਾਉਣ ਦੀ ਕੋਸ਼ਿਸ਼: ਇਸ ਨਿਯਮ ਨੂੰ ਸੈਂਟਰ ਬੋਰਡ ਤੋਂ ਹਟਾਉਣ ਦੇ ਲਈ ਮੇਰੇ ਵੱਲੋਂ ਪ੍ਰਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਫਿਲਮ ਇੰਡਸਟਰੀ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਹ ਇਸ ਗੱਲ ਨੂੰ ਸਮਝਣ ਕਿ ਸਾਡੀ ਜਿਹੜੀ ਗਊ ਮਾਤਾ ਹੈ ਉਸ ਨੂੰ ਇੱਕ ਰਾਸ਼ਟਰ ਮਾਤਾ ਦਾ ਦਰਜਾ ਦੇਣਾ ਚਾਹੀਦਾ ਹੈ। ਉਸ ਦੀ ਹੱਤਿਆ ਨਾ ਕੀਤੀ ਜਾਵੇ। ਗਊ ਮਾਤਾ ਸੜਕਾਂ ਤੇ ਕੂੜਾ ਕਚਰਾ ਖਾਂਦੀ ਤੁਰ-ਫਿਰ ਰਹੀ ਹੈ । ਇਸ ਨੂੰ ਰੋਕਣ ਦੇ ਲਈ ਕਿਉਂਕਿ ਗਊ ਮਾਤਾ ਸਭ ਦੀ ਸਾਂਝੀ ਹੈ ਚਾਹੇ ਉਹ ਕਿਸੇ ਧਰਮ ਦਾ ਹੋਵੇ। ਉਸ ਦਾ ਮੁੱਖ ਮਕਸਦ ਇਹ ਹੈ ਕਿ ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿੱਤਾ ਜਾਵੇ।
ਅੰਮ੍ਰਿਤਸਰ ਤੋਂ ਫਿਰ ਮੁੰਬਈ ਦੇ ਲਈ ਇਹ ਯਾਤਰਾ: ਪ੍ਰਵੀਨ ਕੁਮਾਰ ਨੇ ਕਿਹਾ ਕਿ ਗਊ ਮਾਤਾ ਨੂੰ ਉਸਦਾ ਬਣਦਾ ਮਾਨ ਸਨਮਾਨ ਮਿਲੇ, ਕਿਉਂਕਿ ਉਸ ਦਾ ਦੁੱਧ ਸਾਰੀ ਦੁਨੀਆ ਪੀਂਦੀ ਹੈ। ਇਹ ਕੋਸ਼ਿਸ ਲੈ ਕੇ ਮੈਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਜਿਸ ਦੇ ਚਲਦੇ ਹੁਣ ਮੈਂ ਵਾਹਿਗੁਰੂ ਦਾ ਆਸ਼ੀਰਵਾਦ ਲੈ ਕੇ ਇੱਕ ਵਾਰ ਫਿਰ ਅੰਮ੍ਰਿਤਸਰ ਤੋਂ ਫਿਰ ਮੁੰਬਈ ਦੇ ਲਈ ਇਹ ਯਾਤਰਾ ਸ਼ੁਰੂ ਕਰ ਰਿਹਾ ਹਾਂ ਤਾਂ ਕਿ ਲੋਕ ਇਸ ਦੇ ਬਾਰੇ ਜਾਗਰੂਕ ਹੋਣ ਖ਼ਾਸ ਕਰ ਫਿਲਮ ਇੰਡਸਟਰੀ ਇਸ ਦੇ ਬਾਰੇ ਜਾਗਰੂਕ ਹੋਵੇ ਤੇ ਉਸ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਵਾਇਆ ਜਾਵੇ।
- ਪੈਸੇ ਜਲਦੀ ਦੇਣ ਦੇ ਦਬਾਅ ਵਿੱਚ ਸਰੀਰਕ ਸੰਬੰਧ ਬਣਾਉਣ ਲਈ ਮਹਿਲਾ ਨੂੰ ਕੀਤਾ ਮਜ਼ਬੂਰ, ਫਾਈਨੈਂਸਰ ਤੋਂ ਦੁਖੀ ਹੋ ਕੇ ਮਹਿਲਾ ਨੇ ਕੀਤੀ ਖੁਦਕੁਸ਼ੀ - woman forced have sexual relations
- ਸੁਖਪਾਲ ਖਹਿਰਾ ਪਹੁੰਚੇ ਸੰਗਰੂਰ, ਕਿਹਾ- ਨਕਲੀ ਸ਼ਰਾਬ ਪੀਣ ਕਰਕੇ ਹੋਈਆਂ ਮੌਤਾਂ ਦੀ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ - Sukhpal Khaira reached Sangrur
- ਸ੍ਰੀ ਦੁਰਗਿਆਨਾ ਤੀਰਥ 'ਚ ਹੋਲੀ ਦੀ ਧੂਮ, ਸ਼ਰਧਾਲੂਆਂ ਨੇ ਮਨਾਈ 'ਫੁੱਲਾਂ ਅਤੇ ਗੁਲਾਲ ਨਾਲ ਹੋਲੀ - celebrated Holi at durgyana mandir