ETV Bharat / state

ਲੁਧਿਆਣਾ ਪੁਲਿਸ 'ਤੇ ਨੌਜਵਾਨ ਨੇ ਬੁਰੀ ਤਰਾਂ ਕੁੱਟਮਾਰ ਦੇ ਲਾਏ ਇਲਜ਼ਾਮ - Accusation on Ludhiana Police - ACCUSATION ON LUDHIANA POLICE

Allegations Of Heating On Ludhiana police: ਲੁਧਿਆਣਾ ਦੇ ਰਿਸ਼ੀ ਨਗਰ ਦੇ ਇਲਾਕੇ ਦੇ ਨੌਜਵਾਨ ਨੇ ਲਾਏ ਪੁਲਿਸ ਤੇ ਬੁਰੀ ਤਰਾਂ ਕੁੱਟਮਾਰ ਦੇ ਇਲਜ਼ਾਮ ਲਾਏ ਗਏ ਹਨ। ਪੁਲਿਸ ਨੇ ਸਫ਼ਾਈ ਦਿੱਤੀ ਅਤੇ ਕਿਹਾ ਕੋਈ ਕੁੱਟਮਾਰ ਨਹੀਂ ਕੀਤੀ। ਪੜ੍ਹੋ ਪੂਰੀ ਖਬਰ...

Allegations of beating on Ludhiana police
ਲੁਧਿਆਣਾ ਪੁਲਿਸ ਤੇ ਕੁੱਟਮਾਰ ਦੇ ਇਲਜ਼ਾਮ (ETV Bharat (ਲੁਧਿਆਣਾ, ਪੱਤਰਕਾਰ))
author img

By ETV Bharat Punjabi Team

Published : Jul 29, 2024, 2:39 PM IST

ਲੁਧਿਆਣਾ ਪੁਲਿਸ ਤੇ ਕੁੱਟਮਾਰ ਦੇ ਇਲਜ਼ਾਮ (ETV Bharat (ਲੁਧਿਆਣਾ, ਪੱਤਰਕਾਰ))

ਲੁਧਿਆਣਾ: ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ ਦੇ ਵਿੱਚ ਰਹਿਣ ਵਾਲੇ ਇੱਕ ਪ੍ਰੇਮ ਸ਼ਰਮਾ ਨਾਂ ਦੇ ਨੌਜਵਾਨ ਦੀ ਬੀਤੇ ਦਿਨੀ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਇਹ ਇਲਜ਼ਾਮ ਉਸਦੇ ਪਰਿਵਾਰ ਅਤੇ ਨੌਜਵਾਨ ਨੇ ਲਗਾਏ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਉਹ ਰਖ ਬਾਗ ਦੇ ਕੋਲ ਰੀਲ ਬਣਾ ਰਿਹਾ ਸੀ। ਇਸ ਦੌਰਾਨ ਸਿਵਲ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਆਏ। ਜਿਨ੍ਹਾਂ ਨੇ ਉਸ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਉਸ ਦੀ ਜੇਬ੍ਹ ਦੇ ਵਿੱਚੋਂ ਪੈਸੇ ਵੀ ਕੱਢ ਕੇ ਲੈ ਗਏ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਸਟੇਸ਼ਨ ਲੈ ਗਏ ਅਤੇ ਉੱਥੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਅੱਜ ਉਹ ਸਿਵਲ ਹਸਪਤਾਲ ਪਹੁੰਚੇ ਹਨ।

ਨੌਜਵਾਨ ਦੇ ਪਿੱਠ ਪਿੱਛੇ ਡੰਡਿਆਂ ਦੇ ਨਿਸ਼ਾਨ: ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਦੇ ਗੁੰਡਾਗਰਦੀ ਕੀਤੀ ਹੈ। ਉਨ੍ਹਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਬੇਟੇ ਦੀ ਬਿਨਾਂ ਵਜ੍ਹਾਂ ਕੁੱਟਮਾਰ ਕੀਤੀ ਗਈ ਹੈ। ਇਸ ਦੀ ਉਨ੍ਹਾਂ ਨੇ ਇੱਕ ਵੀਡੀਓ ਵੀ ਵਿਖਾਈ ਜਿਸ ਵਿੱਚ ਨੌਜਵਾਨ ਦੇ ਪਿੱਠ ਪਿੱਛੇ ਡੰਡਿਆਂ ਦੇ ਨਿਸ਼ਾਨ ਹਨ। ਨੌਜਵਾਨ ਤੁਰਨ ਦੇ ਵਿੱਚ ਵੀ ਅਸਮਰਥ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਨੂੰ ਅੱਜ ਉਹ ਸਿਵਲ ਹਸਪਤਾਲ ਲੈ ਕੇ ਆਏ ਹਨ। ਨੌਜਵਾਨ ਨੇ ਵੀ ਦੱਸਿਆ ਕਿ ਉਸ ਦੀ ਤਿੰਨ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ।

ਨੌਜਵਾਨ ਕੋਲੋਂ ਇੱਕ ਸ਼ੱਕੀ ਮੋਟਰਸਾਈਕਲ ਬਰਾਮਦ : ਇਸ ਸਬੰਧੀ ਜਦੋਂ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਐਸਐਚਓ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਰਹਿ ਮਾਮਲਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਕੋਲੋਂ ਇੱਕ ਸ਼ੱਕੀ ਮੋਟਰਸਾਈਕਲ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਉਸ ਦੇ ਬਿਨਾਂ ਹੀ ਅਸੀਂ ਉਸਨੂੰ ਲੈ ਕੇ ਆਏ ਜਦੋਂ ਇਸ ਦੀ ਜਾਂਚ ਕੀਤੀ ਤਾਂ ਨੰਬਰ ਹੋਰ ਅਤੇ ਇੰਜਨ ਨੰਬਰ, ਚਾਸੀ ਨੰਬਰ ਹੋਰ ਪਾਇਆ ਗਿਆ ਹੈ।

ਜਾਣ ਬੁੱਝ ਕੇ ਪੁਲਿਸ 'ਤੇ ਦਬਾਅ : ਉਨ੍ਹਾਂ ਕਿਹਾ ਇਸ ਦੇ ਬਾਵਜੂਦ ਅਸੀਂ ਉਨ੍ਹਾਂ ਦੇ ਪਰਿਵਾਰ ਦੇ ਹਸਤਾਖ਼ਰ ਕਰਾ ਕੇ ਅਤੇ ਉਨ੍ਹਾਂ ਤੋਂ ਲਿਖਤੀ ਵਿੱਚ ਲੈ ਕੇ ਹੀ ਮੁੰਡੇ ਨੂੰ ਭੇਜਿਆ ਸੀ ਕਿ ਜੇਕਰ ਜਾਂਚ ਦੀ ਲੋੜ ਪਈ ਤਾਂ ਮੁੜ ਬੁਲਾਇਆ ਜਾਵੇਗਾ। ਪਰ ਉਨ੍ਹਾਂ ਕਿਹਾ ਕਿ ਕੁੱਟਮਾਰ ਨਹੀਂ ਕੀਤੀ ਗਈ ਜਾਣ ਬੁੱਝ ਕੇ ਪੁਲਿਸ 'ਤੇ ਦਬਾਅ ਪਾਉਣ ਲਈ ਇਹ ਕਰ ਰਹੇ ਹਨ ਕਿਉਂਕਿ ਮੁੰਡੇ ਕੋਲ ਮੋਟਰਸਾਈਕਲ ਜੋ ਬਰਾਮਦ ਹੋਇਆ ਹੈ। ਉਸ ਦੇ ਨੰਬਰ ਪਲੇਟ ਇੱਕ ਹੀ ਲੱਗੀ ਹੋਈ ਸੀ ਉਨ੍ਹਾਂ ਕਿਹਾ ਸੀ ਉਸ ਦੀ ਅੱਗੇ ਜਾਂਚ ਕਰ ਰਹੇ ਹਨ। ਪਰ ਕੁੱਟਮਾਰ ਨਹੀਂ ਕੀਤੀ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.