ETV Bharat / state

ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਸਾਈਕਲ ਇੰਡਸਟਰੀ ਜਾ ਰਹੀ ਘਾਟੇ 'ਚ, ਚੀਨ ਦੀ ਪੈ ਰਹੀ ਮਾਰ - bicycle industry - BICYCLE INDUSTRY

bicycle industry: ਭਾਰਤ ਨੇ ਸਭ ਤੋਂ ਪਹਿਲਾਂ ਯੂਰਪ ਦੇ ਵਿੱਚ ਸਾਈਕਲ ਪਾਰਟਸ ਐਕਸਪੋਰਟ ਕਰਨੇ ਸ਼ੁਰੂ ਕੀਤੇ ਸਨ ਲੁਧਿਆਣਾ ਦੀ ਭੋਗਲ ਇੰਡਸਟਰੀ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਪਰ ਹੁਣ ਚਾਈਨਾ ਦੀ ਤਕਨੀਕ ਅਤੇ ਸਸਤੇ ਮਟੀਰੀਅਲ ਕਰਕੇ ਭਾਰਤ ਦੀ ਸਾਈਕਲ ਦੀ ਹੁਣ ਪੁੱਛ ਖਤਮ ਹੁੰਦੀ ਜਾ ਰਹੀ ਹੈ। ਪੜ੍ਹੋ ਪੂਰੀ ਖਬਰ...

bicycle industry
ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਸਾਈਕਲ ਇੰਡਸਟਰੀ ਜਾ ਰਹੀ ਘਾਟੇ 'ਚ (ETV Bharat (ਪੱਤਰਕਾਰ, ਲੁਧਿਆਣਾ))
author img

By ETV Bharat Punjabi Team

Published : Sep 1, 2024, 10:19 AM IST

Updated : Sep 1, 2024, 10:45 AM IST

ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਸਾਈਕਲ ਇੰਡਸਟਰੀ ਜਾ ਰਹੀ ਘਾਟੇ 'ਚ (ETV Bharat (ਪੱਤਰਕਾਰ, ਲੁਧਿਆਣਾ))

ਲੁਧਿਆਣਾ: ਭਾਰਤ ਵਿਸ਼ਵ ਦੇ ਵਿੱਚ ਸਭ ਤੋਂ ਜਿਆਦਾ ਸਾਈਕਲ ਪ੍ਰੋਡਕਸ਼ਨ ਕਰਨ ਵਾਲਾ ਦੂਜਾ ਦੇਸ਼ ਹੈ ਜਦੋਂ ਕਿ ਪਹਿਲੇ ਨੰਬਰ ਤੇ ਚਾਈਨਾ ਹੈ। ਭਾਰਤ ਸਾਲ ਦੇ ਲਗਭਗ 5 ਕਰੋੜ ਦੇ ਕਰੀਬ ਸਾਈਕਲ ਬਣਾ ਰਿਹਾ ਹੈ ਜਦੋਂ ਕਿ ਚਾਈਨਾ ਸਲਾਨਾ 22 ਕਰੋੜ ਦੇ ਕਰੀਬ ਸਾਈਕਲ ਬਣਾ ਰਿਹਾ ਹੈ। ਚਾਈਨਾ ਨੇ ਹੁਣ ਆਪਣੀ ਪਕੜ ਵਿਸ਼ਵ ਭਰ ਦੇ ਵਿੱਚ ਬਣਾ ਲਈ ਹੈ ਭਾਰਤ ਵਿੱਚ ਚਾਈਨਾ ਤੋਂ ਲਗਭਗ 101 ਲੱਖ ਬਿਲੀਅਨ ਡਾਲਰ ਦਾ ਇੰਪੋਰਟ ਹੋ ਰਿਹਾ ਹੈ ਜਦੋਂ ਕਿ ਐਕਸਪੋਰਟ 16 ਲੱਖ ਬਿਲੀਅਨ ਡਾਲਰ ਦਾ ਰਹਿ ਗਿਆ ਹੈ।

ਲੁਧਿਆਣਾ ਦੀ ਭੋਗਲ ਇੰਡਸਟਰੀ ਵੱਲੋਂ ਕੀਤੀ ਗਈ ਸ਼ੁਰੂਆਤ : ਚਾਈਨਾ ਨੇ ਸਾਈਕਲ ਇੰਡਸਟਰੀ ਦੇ ਵਿੱਚ ਯੂਰਪ ਨੂੰ ਪੂਰੀ ਤਰ੍ਹਾਂ ਕੈਪਚਰ ਕਰ ਲਿਆ ਹੈ। ਜਿੱਥੇ ਕਿਸੇ ਵੇਲੇ ਭਾਰਤ ਦਾ ਦਬਦਬਾ ਸੀ 1962 ਦੇ ਵਿੱਚ ਭਾਰਤ ਨੇ ਸਭ ਤੋਂ ਪਹਿਲਾਂ ਯੂਰਪ ਦੇ ਵਿੱਚ ਸਾਈਕਲ ਪਾਰਟਸ ਐਕਸਪੋਰਟ ਕਰਨੇ ਸ਼ੁਰੂ ਕੀਤੇ ਸਨ ਲੁਧਿਆਣਾ ਦੀ ਭੋਗਲ ਇੰਡਸਟਰੀ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਪਰ ਹੁਣ ਚਾਈਨਾ ਨੇ ਇਸ ਨੂੰ ਕੈਪਚਰ ਕਰ ਲਿਆ ਹੈ ਕਿਉਂਕਿ ਚਾਈਨਾ ਦੀ ਤਕਨੀਕ ਅਤੇ ਸਸਤੇ ਮਟੀਰੀਅਲ ਕਰਕੇ ਭਾਰਤ ਦੀ ਸਾਈਕਲ ਦੀ ਹੁਣ ਪੁੱਛ ਖਤਮ ਹੁੰਦੀ ਜਾ ਰਹੀ ਹੈ।

ਨਵੀਂ ਟੈਕਨੋਲੋਜੀ ਚ ਭਾਰਤ ਪਿੱਛੇ: ਚਾਈਨਾ ਅਡਵਾਂਸ ਤਕਨੀਕ ਕਰਕੇ ਸਾਈਕਲ ਇੰਡਸਟਰੀ ਦੇ ਵਿੱਚ ਲਗਾਤਾਰ ਗ੍ਰੋਥ ਕਰ ਰਿਹਾ। ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਡ ਸਾਈਕਲ ਮੈਨਫੈਕਚਰ ਪਾਰਟਸ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅਤੇ ਭੋਗਲ ਸਾਈਕਲ ਪਾਰਟਸ ਦੇ ਐਮਡੀ ਅਵਤਾਰ ਸਿੰਘ ਭੋਗਲ ਨੇ ਦੱਸਿਆ ਕਿ ਇਸ ਵਕਤ ਜੋ ਚਾਈਨਾ ਸਾਈਕਲ ਬਣਾ ਰਿਹਾ ਹੈ। ਉਹ ਭਾਰਤ ਦੇ ਸਾਈਕਲ ਤੋਂ ਬਹੁਤ ਜਿਆਦਾ ਐਡਵਾਂਸ ਹੈ ਉਹ ਪੂਰਾ ਫਾਈਬਰ ਦਾ ਹੈ। ਉਸ ਵਿੱਚ ਗੇਅਰ ਵੀ ਜਿਆਦਾ ਹਨ ਜਦੋਂ ਕਿ ਭਾਰਤ ਹਾਲੇ ਤੱਕ ਗੇਅਰ ਨੂੰ ਹੀ ਬਣਾ ਪਾ ਰਿਹਾ ਹੈ ਉਹ ਵਿਦੇਸ਼ ਤੋਂ ਇੰਪੋਰਟ ਕਰਾ ਰਿਹਾ ਹੈ।

ਭਾਰਤ ਦੀ ਮਾਰਕੀਟ ਇੱਕ ਡੀਲਰਸ਼ਿਪ ਹੀ ਰਹਿ ਗਈ ਹੈ: ਇਸ ਤੋਂ ਇਲਾਵਾ ਕਾਰਬਨ ਤੋਂ ਵੀ ਉੱਪਰ ਦੀ ਤਕਨੀਕ ਚਾਈਨਾ ਨੇ ਲੱਭ ਲਈ ਹੈ ਪਰ ਅਸੀਂ ਹਲੇ ਵੀ ਸਰਕਾਰਾਂ ਦੀਆਂ ਨੀਤੀਆਂ ਕਰਕੇ ਬਹੁਤ ਪਿੱਛੇ ਰਹਿ ਚੁੱਕੇ ਹਨ ਕਿਉਂਕਿ ਸਾਡੇ ਕੋਲ ਨਵੀਂ ਤਕਨੀਕ ਨਹੀਂ ਆ ਰਹੀ ਹੈ। ਇਸ ਕਰਕੇ ਭਾਰਤ ਦੀ ਹੁਣ ਮਾਰਕੀਟ ਇੱਕ ਡੀਲਰਸ਼ਿਪ ਵਜੋਂ ਬਣ ਕੇ ਰਹਿ ਗਈ ਹੈ ਜੋ ਚਾਈਨਾ ਤੋਂ ਰਾਅ ਮਟੀਰੀਅਲ ਮੰਗਵਾਉਂਦੀ ਹੈ ਅਤੇ ਇੱਥੇ ਲੇਬਲ ਲਗਾ ਕੇ ਅੱਗੇ ਵੇਚਦੀ ਹੈ।

ਵਿਸ਼ਵ ਐਗਜੀਬਿਸ਼ਨ: ਅਵਤਾਰ ਸਿੰਘ ਭੋਗਲ ਨੇ ਦੱਸਿਆ ਕਿ ਹਾਲੀ ਦੇ ਵਿੱਚ ਬੀਤੇ ਦਿਨੀ ਯੂਰਪ ਦੇ ਅੰਦਰ ਹੋਈ ਵਿਸ਼ਵ ਐਗਜੀਬਿਸ਼ਨ ਦੇ ਵਿੱਚੋਂ ਗਏ ਸਨ ਤਾਂ ਉੱਥੇ ਭਾਰਤੀ ਸਾਈਕਲ ਦਾ ਜਿਹੜਾ ਸਭ ਤੋਂ ਉੱਚਾ ਮਾਡਲ ਹੈ ਉਹ ਚਾਈਨਾ ਦੇ ਬਣਨ ਵਾਲੇ ਸਭ ਤੋਂ ਹੇਠਲੇ ਮਾਡਲ ਵਰਗਾ ਸੀ। ਇਸ ਕਰਕੇ ਭਾਰਤੀ ਸਾਈਕਲ ਨੂੰ ਵਿਦੇਸ਼ਾਂ ਦੇ ਵਿੱਚ ਹੁਣ ਪਸੰਦ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਰਕੇ ਭਾਰਤ ਦੀ ਸਾਈਕਲ ਦੇ ਵਿੱਚ ਐਕਸਪੋਰਟ ਬਹੁਤ ਘੱਟ ਗਈ ਹੈ। ਸਿਰਫ ਸਾਲ ਦਾ 5 ਲੱਖ ਦੇ ਕਰੀਬ ਭਾਰਤ ਤੋਂ ਸਾਈਕਲ ਐਕਸਪੋਰਟ ਹੋ ਰਿਹਾ ਹੈ।

ਬਜ਼ੁਰਗਾਂ ਨੇ ਇੱਕ ਦੂਜੇ ਦੇ ਨਾਲ ਮਿਲ ਕੇ ਸਾਈਕਲ ਬਣਾਉਣੇ ਸ਼ੁਰੂ ਕੀਤੇ : ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਅਸੀਂ ਹਲੇ ਤੱਕ ਕਾਲੇ ਰੰਗ ਦਾ ਸਾਈਕਲ ਜਿਸ ਨੂੰ ਬੇਸਿਕ ਸਾਈਕਲ ਕਹਿੰਦੇ ਹਨ। ਉਹ ਬਣਾ ਰਹੇ ਹਨ ਅਤੇ ਚਾਈਨਾ ਨੇ ਇਹ ਸਾਈਕਲ ਬਣਾਉਣੇ ਕਦੋਂ ਦੇ ਬੰਦ ਕਰ ਦਿੱਤੇ ਹਨ। ਉਨ੍ਹਾਂ ਕੋਲ ਤਕਨੀਕ ਇੰਨੀ ਜ਼ਬਰਦਸਤ ਹੈ ਕਿ ਅਸੀਂ ਉਸਨੂੰ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਸਾਡੇ ਬਜ਼ੁਰਗਾਂ ਨੇ ਇੱਕ ਦੂਜੇ ਦੇ ਨਾਲ ਮਿਲ ਕੇ ਸਾਈਕਲ ਬਣਾਉਣੇ ਸ਼ੁਰੂ ਕੀਤੇ ਸਨ ਅਤੇ ਹੁਣ ਸਰਕਾਰਾਂ ਦਾ ਸਾਥ ਨਾ ਮਿਲਣ ਕਰਕੇ ਸਾਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨਵੀਂ ਤਕਨੀਕ ਲੈ ਕੇ ਆਉਂਦੀ ਹੈ ਤਾਂ ਇਸ ਨਾਲ ਭਾਰਤ ਦਾ ਬਾਜ਼ਾਰ ਮੁੜ ਤੋਂ ਸਰਗਰਮ ਹੋ ਜਾਵੇਗਾ।

Last Updated : Sep 1, 2024, 10:45 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.